ਦੱਸ ਦੇਈਏ ਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਅਤੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਬਣ ਚੁੱਕੇ ਹਨ ਅਤੇ ਇੱਕ ਵਾਰ ਤੋਂ ਫਿਰ ਦੁਬਾਰਾ ਪੰਜਾਬ ਦੇ ਵਿੱਚ ਦੱਸ ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਜਿਸ ਦਾ ਨੋਟੀਫਿਕੇਸ਼ਨ ਚੌਵੀ ਮਈ ਨੂੰ ਜਾਰੀ ਕੀਤਾ ਜਾਵੇਗਾ ਅਤੇ ਇਕੱਤੀ ਮਈ ਤਕ ਜੋ ਵੀ ਨਾਮਜ਼ਦਗੀ ਪੱਤਰਾਂ ਨੂੰ ਉਸ ਆਪਣੇ ਭਰਨੇ ਪੈਣਗੇ ਅਤੇ ਤਿੰਨ ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾਣਗੇ। ਦੱਸ ਜੂਨ ਨੂੰ ਸਵੇਰੇ ਨੌੰ ਵਜੇ ਤੋਂ ਲੈ ਕੇ ਸਾਊਦੀ ਚਾਰ ਵਜੇ ਤੱਕ ਵੋਟਾਂ ਪੈਣਗੀਆਂ। ਇਹ ਵੋਟਾਂ ਰਾਜ ਸਭਾ ਦੇ ਮੈਂਬਰਾਂ ਨੂੰ ਲੈ ਕੇ ਪੈਣਗੇ। ਜਿਸ ਦੀ ਦੁਬਾਰਾ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਹੋਣੀ ਹੈ। ਇਸ ਤੋਂ ਪਹਿਲਾ 20 ਫਰਬਰੀ ਨੂੰ ਵਿਧਾਨ ਸਭਾ ਨੂੰ ਲੈਕੇ ਵੋਟਾਂ ਪਈਆ ਸੀ, ਜਿਸ ਦੇ 10 ਮਾਰਚ ਨੂੰ ਨਤੀਜੇ ਆਏ ਸੀ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।
ਦੱਸ ਦਈਏ ਕਿ ਪੰਜਾਬ ਦੇ ਚੋਣ ਨਤੀਜਿਆਂ ਦਾ ਵਿਸ਼ੇਸ਼ਣ ਕਰਨ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ’ਚ ਕੁੱਲ ਰਿਜ਼ਰਵ 34 ਸੀਟਾਂ ’ਚੋਂ 26 ਸੀਟਾਂ ’ਤੇ ਕਬਜ਼ਾ ਜਮਾਇਆ ਹੈ। ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ 3-4 ਮਹੀਨੇ ਪਹਿਲਾਂ ਪੰਜਾਬ ’ਚ ਐੱਸ. ਸੀ. ਸੀ. ਐੱਮ. ਦਾ ਕਾਰਡ ਖੇਡਿਆ ਸੀ ਜੋ ਅਸਰ ਵਿਖਾਉਣ ’ਚ ਅਸਫ਼ਲ ਰਿਹਾ। ਪੰਜਾਬ ’ਚ 34 ਰਿਜ਼ਰਵ ਸੀਟਾਂ ਸਨ, ਜਿਨ੍ਹਾਂ ’ਚੋਂ ਆਮ ਆਦਮੀ ਪਾਰਟੀ 26 ਅਤੇ ਅਕਾਲੀ ਦਲ-ਬਸਪਾ ਗਠਜੋੜ 2 ਸੀਟਾਂ ’ਤੇ ਜਿੱਤ ਹਾਸਲ ਕਰਨ ’ਚ ਕਾਮਯਾਬ ਰਿਹਾ।
ਕਾਂਗਰਸ ਦਾ ਐੱਸ. ਸੀ. ਕਾਰਡ ਵੀ ਉਸ ਨੂੰ ਸੱਤਾ ’ਚ ਵਾਪਸੀ ਨਹੀਂ ਕਰਵਾ ਸਕਿਆ ਹੈ। ਕਾਂਗਰਸ ਨੂੰ ਸਿਰਫ਼ 6 ਰਿਜ਼ਰਵ ਸੀਟਾਂ ’ਤੇ ਜਿੱਤ ਹਾਸਲ ਹੋਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 2 ਰਿਜ਼ਰਵ ਸੀਟਾਂ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਲੜੇ ਸਨ ਪਰ ਇਨ੍ਹਾਂ ਦੋਵਾਂ ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ।