ਕੇਸ ਅਕਾਲ ਪੁਰਖ ਦੀ ਮੋਹਰ ਹਨ, ਸਿੱਖ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਅਤੇ ਕੇਸਕੀ ਸਜਾਉਂਦੇ ਹਨ ਤੇ ਇਨ੍ਹਾਂ ਨੂੰ ਸਦਾ ਲਈ ਕਾਇਮ ਰੱਖਦੇ ਹਨ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅ ਦਬੀ ਨਾ ਕਰ ਕੇ ਗੁਰੂ ਦੀ ਬਖਸ਼ਸ਼ ਲੈਂਦੇ ਹਨ। ਇਹ ਗੁਰੂ ਦਾ ਸਿੰਘ ਸਿਮਰਨਜੀਤ ਸਿੰਘ ਬੌਬੀ ਜੋ ਕਿ ਕਾਫੀ ਸਮੇਂ ਤੋਂ ਦਰਬਾਰ ਸਾਹਿਬ ਦੇ ਨਜ਼ਦੀਕ ਦੁੱਧ ਦਾ ਕੰਮ ਕਰਦਾ ਹੈ। ਪਰ ਇਸ ਸਿੰਘ ਦੀ ਵਖਰੀ ਪਛਾਣ ਹੈ ਕਿ ਆਪਣੇ ਸਿੱਖੀ ਰੂਪ ਕਰਕੇ ਆਪਣੇ ਏਡੇ ਵੱਡੇ ਦਾੜ੍ਹੀ ਤੇ ਮੁੱਛ ਕਰਕੇ ਵਖਰੀ ਪਹਿਚਾਣ ਹੈ ਇਸ ਸਿੰਘ ਦੀ। ਲੋਕ ਇਸ ਸਿੰਘ ਦੇ ਏਨੇ ਫੈਨ ਹਨ ਕਿ ਲੋਕ ਫੋਟੋਆ ਸ਼ੈਲਫ਼ੀਆ ਲੈਣੀਆਂ ਸ਼ੁਰੂ ਕਰ ਦੇਣੇ ਹਨ ਬੌਬੀ ਜੀ ਨੇ ਦੱਸਿਆ ਕਿ ਉਣਾ ਦੀ ,ਮੁੱਛ ਦੀ ਲੰਬਾਈ। 23 ਇੰਚ ਹੈ 19 ਸਾਲ ਦੀ ਮਿਹਨਤ ਹੈ। ਆਸਕਰ ਸੋਸ਼ਲ ਮੀਡੀਆ ਤੇ ਵੀ ਵੀਡੀਓ ਵੇਖਣ ਨੂੰ ਮਿਲਦੀ ਹੈ।
“”””””””””ਕੇਸ ਗੁਰੂ ਦੀ ਮੋਹਰ””””””””””””” ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦੇਣ ਵੇਲੇ ਸਿੱਖਾ ਨੂੰ ਰੋਮਾ(ਕੇਸਾ) ਦੀ ਬੇਅਦਬੀ ਕਰਨ ਤੋਂ ਵਰਜਿਤ ਕੀਤਾ ਸੀ ਤੇ ਕੇਸਾ ਨੂੰ ਪੰਜ ਕਕਾਰਾ ਚ ਰੱਖਿਆ ਸੀ । ਕੇਸਾ ਦੀ ਬੇਅਦਬੀ ਨੂੰ ਬੱਜਰ ਕੁਰਹਿਤ ਚ ਰੱਖਿਆ ਹੈ ਤੇ ਕੇਸਾ ਨੂੰ ਗੁਰੂ ਦੀ ਮੋਹਰ ਦਾ ਦਰਜਾ ਦਿੱਤਾ ਹੋਇਆ ਹੈ।
ਕੇਸਾ ਦੀ ਸੰਭਾਲ ਦੀ ਮਰਿਯਾਦਾ ਸਿੱਖਾਂ ਚ ਗੁਰੂ ਨਾਨਕ ਸਾਹਿਬ ਵੇਲੇ ਤੋਂ ਪਰਪੱਕ ਹੈ“ਸੱਚੀ ਸੁੰਨਤ ਰੱਬ ਦੀ, ਮੂਏ (ਕੇਸ) ਲੈ ਆਇਆ ਨਾਲ॥ਜੋ ਰਖੈ ਮੂਏ ਅਮਾਨਤੀ, ਸੋ ਖਾਸਾ ਬੰਦਾ ਘਾਲ॥”ਜਨਮਸਾਖੀ ‘ਚ ਲਿਖਿਆ ਮਿਲਦਾ ਹੈ ਕੇ ਜੋ ਰੱਬ ਦੀ ਬਣਾਈ ਸਾਬਤ ਸੂਰਤ ਨਾਲ ਛੇੜ ਛਾੜ ਕਰਦਾ ਹੈ ਓਹ ਬੇਈਮਾਨ ਹੈ, ਤੇ ਓਸ ਲਈ ਕਾਫਰ, ਕੁਤਾ, ਤੇ ਸੈਤਾਨ ਲਫਜ ਵੀ ਵਰਤੇ ਗਏ ਹਨ।-
“ਸਾਬਤ ਸੂਰਤ ਰੱਬ ਦੀ, ਭੰਨੇ ਬੇਈਮਾਨ। ਦਰਗਿਹ ਢੋਈ ਨਾ ਮਿਲੇ, ਕਾਫਰ, ਕੁਤਾ, ਸੈਤਾਨ ”ਗੁਰਬਾਣੀ ਚ ਵੀ ਬਾਬਾ ਕਬੀਰ ਜੀ ਦੇ ਬਚਨ ਹਨ ਕੇ ਐ ਮਨੁਖ ਤੂ ਮਨ ਨਹੀ ਮੁਨਿਆ ਭਾਵ ਮਨ ਨੂੰ ਵਿਕਾਰਾਂ ਤੋਂ ਨਹੀ ਰੋਕਿਆ ਕੇਸ ਕਿਓ ਕਟਾਏ ਨੇ ??? ਤੇ ਜੋ ਇਹ ਕੰਮ ਕੀਤਾ ਹੈ ਮਨ ਮਗਰ ਲੱਗ ਕੇ ਹੀ ਕੀਤਾ ਹੈ ਨਾ, ਸੋ ਇਹ ਸਭ ਫਜੂਲ ਦਾ ਕੰਮ ਕੀਤਾ ਹੈ। ਬਾਬਾ ਕਬੀਰ ਜੀ –
“ਕਬੀਰ ਮਨ ਮੂੰਡਿਆ ਨਹੀ ਕੇਸ ਮੁੰਡਾਏ ਕਾਏ ॥ਜੋ ਕਿਸ ਕੀਆ ਮਨ ਕੀਆ, ਮੂੰਡਾ ਮੂੰਡ ਅਜਾਏ ॥ ਗੁਰਬਾਣੀ ਵਿਚਲੀਆਂ ਤੁਕਾ “ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥12॥ ਅਤੇ ਸੇ ਦਾੜੀਆਂ ਸਚੀਆਂ ਜਿ ਗੁਰ ਚਰਨੀ ਲਗੰਨਿ ॥” ਆਦਿ ਵੀ ਇਹੋ ਪਰਮਾਣਿਤ ਕਰਦੀਆਂ ਹਨ ਕੇ ਕੇਸ ਇੱਕ ਅਮੁੱਲੀ ਦਾਤ ਹਨ ਅਤੇ ਇੰਨ੍ਹਾ ਦੀ ਬੇਅਦਵੀ ਕਰਨੀ ਪਰਮਾਤਮਾ ਤੋਂ ਬੇਮੁੱਖ ਤੇ ਮੁਨਕਰ ਹੋਣਾ ਹੈ। ਹੁਣ ਦੇਖਣਾ ਇਹ ਬਣਦਾ ਹੈ ਕੇ ਕੀ ਕੋਈ ਖੰਡੇ ਵਾਟੇ ਦੀ ਪਾਹੁਲ ਪ੍ਰਾਪਤ ਕਰਨ ਤੋਂ ਬਿਹਾਂ ‘ਤੇ ਕੇਸ ਰੱਖਿਆਂ ਬਿਨਾ ਵੀ ਸਿੱਖ ਕਹਿਲਾ ਸਕਦਾ ਹੈ? ਗੁਰਿਮਤ ਪਰਮਾਣਾਂ ਨੂੰ ਦੇਖਦੇ ਹੋਏ ਉੱਤਰ ਕਦਾਚਿਤ ਨਹੀ ਆਵੇਗਾ। ‘ਸਿੱਖੀ’ ਜਿਸ ਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ, ਦੀ ਸੰਪੂਰਨਤਾ ਦਸਮੇਸ਼ ਪਿਤਾ ਜੀ ਦੀ ਖੰਡੇ ਦੀ ਪਾਹੁਲ ਨਾਲ ਹੈ।