Home / ਦੁਨੀਆ ਭਰ / ਪੰਜਾਬ ਚ ਛੁੱਟੀਆਂ ਬਾਰੇ ਵੱਡੀ ਖਬਰ

ਪੰਜਾਬ ਚ ਛੁੱਟੀਆਂ ਬਾਰੇ ਵੱਡੀ ਖਬਰ

ਬੇਸ਼ੱਕ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਬਣ ਚੁੱਕੀ ਹੈ , ਹਾਲਾਂਕਿ ਮਾਨ ਸਰਕਾਰ ਵੱਲੋਂ ਆਖਿਆ ਗਿਆ ਸੀ ਜਦੋਂ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣੇਗੀ ਤਾਂ ਪੰਜਾਬ ਵਿੱਚ ਧਰਨੇ ਖ਼ਤਮ ਹੋ ਜਾਣਗੇ। ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ । ਅੱਜ ਹਰ ਵਰਗ ਆਪਣੀਆਂ ਮੰਗਾਂ ਖਾਤਰ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਜਿਥੇ ਪਹਿਲਾਂ ਹੀ ਪੰਜਾਬ ਭਰ ਵਿੱਚ ਕਾਨੂੰਗੋ ਤੇ ਪਟਵਾਰੀ ਹੜਤਾਲ ਤੇ ਗਏ ਹੋਏ ਹਨ । ਹੁਣ ਇਸੇ ਵਿਚਕਾਰ ਇਕ ਹੋਰ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ।

ਦੱਸ ਦੇਈਏ ਕਿ ਹੁਣ ਪਟਵਾਰੀਆਂ ਮਗਰੋਂ ਤਹਿਸੀਲਦਾਰਾਂ ਵੱਲੋਂ ਵੀ ਸਮੂਹਿਕ ਛੁੱਟੀ ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ । ਦਿ ਰੈਵੇਨਿਊ ਅਫਸਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਸੂਬਾ ਭਰ ਦੇ ਤਹਿਸੀਲਦਾਰ , ਨਾਯਾਬ ਤਹਿਸੀਲਦਾਰ ਅਤੇ ਜ਼ਿਲ੍ਹਾ ਮਾਲ ਅਫਸਰ ਅੱਜ ਤੋਂ ਬੁੱਧਵਾਰ ਤਕ ਪੂਰੀ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਪਟਵਾਰੀਆਂ ਦੇ ਸੰਘਰਸ਼ ਵਿਚ ਹਿੱਸਾ ਪਾਉਣ ਲਈ ਆਪਣਾ ਕੰਮਕਾਜ ਠੱਪ ਰੱਖੇਗਾ ।

ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਦੇ ਤਹਿਸੀਲਦਾਰ ਕੁਲਵੰਤ ਸਿੰਘ ਸੰਧੂ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਪਿਛਲੇ ਦਿਨੀਂ ਮਲੇਰਕੋਟਲਾ ਦੇ ਨਾਲ ਸਬੰਧਤ ਪਟਵਾਰੀ ਦੀਦਾਰ ਸਿੰਘ ਵਿਜੀਲੈਂਸ ਅਧਿਕਾਰੀਆਂ ਵੱਲੋਂ ਕਥਿਤ ਸਾਜ਼ਿਸ਼ ਦੇ ਤਹਿਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ।

ਇਸ ਦੇ ਨਾਲ ਹੀ ਉਨ੍ਹਾਂ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਅਸਲ ਚ ਪਟਵਾਰੀ ਦੀਦਾਰ ਸਿੰਘ ਦੇ ਨਾਲ ਸਬੰਧਤ ਵਿਜੀਲੈਂਸ ਵਿਭਾਗ ਦੇ ਵੱਲੋਂ ਜ਼ਮੀਨ ਦੀਆਂ ਰਜਿਸਟਰੀਆਂ ਸਹਿਤ ਚੱਲ ਅਚੱਲ ਜਾਇਦਾਦ ਬਾਰੇ ਜੋ ਬਿਆਨਬਾਜ਼ੀ ਕੀਤੀ ਗਈ ਹੈ ਉਸ ਚ ਕੋਈ ਵੀ ਸੱਚਾਈ ਨਹੀਂ ਹੈ । ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਕਾਨੂੰਗੋ ਤੇ ਪਟਵਾਰੀ ਪੰਦਰਾਂ ਮਈ ਤੱਕ ਹੜਤਾਲ ਤੇ ਹਨ ਜਿਨ੍ਹਾਂ ਦੇ ਸਮਰਥਨ ਵਿਚ ਹੁਣ ਤਹਿਸੀਲਦਾਰਾਂ ਵੱਲੋਂ ਵੀ ਪੂਰੇ ਤਿੰਨ ਦਿਨਾਂ ਦੀ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?