Home / ਵੀਡੀਓ / ਪੰਜਾਬ ਦੇ ਕਈ ਇਲਾਕਿਆਂ ‘ਚ ਪਿਆ ਮੀਂਹ

ਪੰਜਾਬ ਦੇ ਕਈ ਇਲਾਕਿਆਂ ‘ਚ ਪਿਆ ਮੀਂਹ

new

ਪੰਜਾਬ ਭਰ ਦੇ ਕਈ ਇਲਾਕਿਆਂ ‘ਚ ਸੰਘਣੇ ਬੱਦਲ ਛਾਏ ਹੋਏ ਸਨ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਚਿਤਾਵਨੀ ਵੀ ਜਾਰੀ ਕੀਤੀ ਗਈ ਸੀ ਕਿ ਆਉਣ ਵਾਲੇ ਦਿਨਾਂ ‘ਚ ਭਾਰੀ ਗਰਜ ਦੇ ਨਾਲ ਮੀਂਪ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਅੱਜ ਸ਼ਾਮ ਨੂੰ ਮੌਸਮ ਨੇ ਆਪਣਾ ਰੰਗ ਦਿਖਾ ਦਿੱਤਾ ਤੇ ਪੰਜਾਬ ਦੇ ਕਈ ਇਲਾਕਿਆਂ ‘ਚ ਭਾਰੀ ਬਾਰਿਸ਼ ਹੋਈ। ਕਈ ਇਲਾਕਿਆਂ ‘ਚ ਗੜ੍ਹੇਮਾਰੀ ਹੋਣ ਦੀ ਵੀ ਜਾਣਕਾਰੀ ਪ੍ਰਾਪਤ ਹੋਈ ਹੈ।

ਅਚਾਨਕ ਹੋਈ ਇਸ ਗੜ੍ਹੇਮਾਰੀ ਕਾਰਨ ਮੌਸਮ ਇਕ ਵਾਰ ਫਿਰ ਤੋਂ ਮਿਜਾਜ਼ ਬਦਲ ਸਕਦਾ ਹੈ ਤੇ ਹੋ ਸਕਦਾ ਹੈ ਕਿ ਇਕ ਵਾਰ ਫਿਰ ਤੋਂ ਠੰਡ ਆਪਣਾ ਰੰਗ ਦਿਖਾਵੇ। ਮੌਸਮ ਵਿਭਾਗ ਵੱਲੋਂ ਆਉਣ ਵਾਲੇ 2-3 ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਿਸ ਕਾਰਨ ਮੀਂਹ ਵਾਲਾ ਮੌਸਮ ਕਈ ਦਿਨਾਂ ਤੱਕ ਜਾਰੀ ਰਹਿ ਸਕਦਾ ਹੈ।

newhttps://punjabiinworld.com/wp-admin/options-general.php?page=ad-inserter.php#tab-4

new

ਇਸ ਸਿਲਸਿਲੇ ’ਚ ਜਲੰਧਰ ’ਚ ਵੱਧ ਤੋਂ ਵੱਧ ਤਾਪਮਾਨ 25.1 ਅਤੇ ਘੱਟੋ-ਘੱਟ 9 ਡਿਗਰੀ, ਲੁਧਿਆਣਾ ’ਚ 26.1 ਤੇ ਘੱਟੋ-ਘੱਟ 11.1 ਡਿਗਰੀ, ਪਟਿਆਲਾ ’ਚ 26.8 ਅਤੇ ਘੱਟੋ-ਘੱਟ 11.6 ਡਿਗਰੀ, ਪਠਾਨਕੋਟ ’ਚ 25.5 ਡਿਗਰੀ ਤੇ ਘੱਟੋ-ਘੱਟ ਤਾਪਮਾਨ 11.7 ਡਿਗਰੀ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ‘ਚ ਘੱਟੋ-ਘੱਟ ਤਾਪਮਾਨ ਹਮੇਸ਼ਾ ਹੀ ਘੱਟ ਰਹਿੰਦਾ ਹੈ ਪਰ ਵਧਦੀ ਗਰਮੀ ਕਾਰਨ ਘੱਟੋ-ਘੱਟ ਤਾਪਮਾਨ 9 ਡਿਗਰੀ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਬੇਹੱਦ ਗਰਮੀ ਦਾ ਅਹਿਸਾਸ ਹੋ ਰਿਹਾ ਹੈ।

Advertisement

Check Also

NRI ਦੀ ਪਤਨੀ ਦੇ ਮਾਮਲਾ ਚ ਵੱਡਾ ਖ਼ੁਲਾਸਾ

ਪਾਇਲ ਦੇ ਰਾੜਾ ਸਾਹਿਬ ਰੋਡ ‘ਤੇ ਇਕੱਲੀ ਰਹਿ ਰਹੀ 43 ਸਾਲਾ ਔਰਤ ਦਾ 5 ਸਤੰਬਰ …

error: Content is protected !!