ਦਰਸ਼ਨ ਕਰੋ ਜੀ ਪਵਿੱਤਰ ਪਲੰਘ ਸਾਹਿਬ ਦੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਡੇ ਪੇਜ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਵੱਖ ਵੱਖ ਇਤਿਹਾਸਕ ਗੁਰੂਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਈਏ ਅਤੇ ਅੱਜ ਅਸੀ ਗੱਲ ਕਰਾਂਗੇ ਗੁਰੂਦੁਆਰਾ ਅਟਕ ਸਾਹਿਬ ਦੀ ਜੋ ਕਿ ਮਰਿੰਡਾ ਤਹਿਸੀਲ ਦੇ ਵਿੱਚ ਸਥਿਤ ਹੈ ਇਥੇ ਮਾਤਾ ਗੁਜਰੀ ਜੀ ਛੋਟੇ ਸਾਹਿਬਜਾਦਿਆ ਦੇ ਨਾਲ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੇ ਨਾਲ ਆ ਕੇ ਰਾਤ ਬੀਤਾਈ ਸੀ ਇਹ ਉਹੀ ਥਾਂ ਹੈ ਜਿਥੇ ਪਹਿਲਾਂ ਗੰਗੂ ਪਾਪੀ ਦਾ ਘਰ ਹੁੰਦਾ ਸੀ ਜਿਥੇ ਉਹ ਪਲੰਘ ਵੀ ਮੌਜੂਦ ਹੈ ਜਿਸ ਦੇ ਉਪਰ ਰਾਤ ਨੂੰ ਮਾਤਾ ਗੁਜਰੀ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਰਾਤ ਨੂੰ ਸੁੱਤੇ ਸਨ ਸੋ ਉਹ ਪਲੰਘ ਦੇ ਦਰਸ਼ਨ ਸੰਗਤਾਂ ਕਰਨ ਆਉਦੀਆਂ ਹਨ ਅਤੇ ਉਸ ਸਮੇ ਨੂੰ ਯਾਦ ਕਰਦੇ ਹਨ ਜਦੋ ਗੰਗੂ ਪਾਪੀ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆ ਨੂੰ ਫੜਾ ਦਿੱਤਾ ਸੀ

ਗੁਰੂਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਿਰਮਲ ਸਿੰਘ ਨੇ ਦੱਸਿਆ ਕਿ ਜਦੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਉਸ ਸਮੇ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ ਉਸ ਸਮੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦੇ ਗੁਰੂ ਗੋਬਿੰਦ ਸਿੰਘ ਤੋ ਵਿਛੜ ਗਏ ਅਤੇ ਜਦੋ ਉਹ ਵਿਛੜੇ ਤਾਂ ਸੱਤ ਪੋਹ ਨੂੰ ਕੰਮੋਮਾਸੀ ਦੀ ਚੁੰਗੀ ਵਿੱਚ ਰਾਤ ਰਹੇ ਉਸ ਸਮੇ ਇਸੇ ਪਿੰਡ ਪਿੰਡ ਸੇਵੀ ਦਾ ਜਿਸ ਦਾ ਪਹਿਲਾਂ ਨਾਮ ਖੇੜੀ ਸੀ ਅਤੇ ਹੁਣ ਸੇੜੀ ਹੈ ਇਸ ਪਿੰਡ ਦਾ ਗੰਗੂ ਬ੍ਰਾਹਮਣ ਉਹਨਾ ਨੂੰ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆ ਨੂੰ ਆਪਣੇ ਨਾਲ ਲੈ ਕੇ ਕੰਮੋਮਾਸ਼ਕੀ ਤੋ ਆਪਣੇ ਘਰ ਲੈ ਗਿਆ ਅਤੇ ਉਥੇ ਉਹਨਾ ਤਿੰਨਾ ਦਾਦੀ ਪੋਤਰਿਅਥ ਨੇ ਰਾਤ ਕੱਢੀ

ਅੱਠ ਪੋਹ ਨੂੰ ਉਹ ਰਾਤ ਗੰਗੂ ਦੇ ਘਰ ਰਹੇ ਅਤੇ ਸਵੇਰੇ ਕੁਤਵਾਲੀ ਪੁਲਿਸ ਲੈ ਕੇ ਗੰਗੂ ਆਪਣੇ ਘਰ ਆਇਆ ਅਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਫੜਾ ਦਿੱਤਾ ਨੌ ਪੋਹ ਨੂੰ ਪੁਲਿਸ ਉਹਨਾ ਨੂੰ ਕੁਤਵਾਲੀ ਲੈ ਕੇ ਗਈ ਉਥੇ ਥਾਣੇ ਵਿੱਚ ਨੌ ਪੋਹ ਦੀ ਰਾਤ ਕੱਢੀ ਅਤੇ ਸਵੇਰੇ ਦਸ ਪੋਹ ਨੂੰ ਸ੍ਰੀ ਫਤਿਹਗੜ ਸਾਹਿਬ ਚਲੇ ਗਏ ਇਸ ਪਿੰਡ ਦਾ ਨਾਮ ਪਹਿਲਾਂ ਖੇੜੀ ਸੀ

ਹੁਣ ਖਾਲਸੇ ਨੇ ਸੇੜੀ ਰੱਖਿਆ ਹੈ ਅਤੇ ਇਸ ਗੁਰੂਦੁਆਰਾ ਅਟਕ ਸਾਹਿਬ ਪਿੰਡ ਸੇੜੀ ਜਿਲਾ ਰੋਪੜ ਇਸ ਦੇ ਮੁੱਖ ਸੇਵਾਦਾਰ ਨਿਰਮਲ ਸਿੰਘ ਹਨ ਉਹਨਾ ਦੱਸਿਆ ਕਿ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂਦੁਆਰਾ ਸਾਹੁਬ ਦੀ ਸੇਵਾ ਚੱਲ ਰਹੀ ਹੈ ਅਤੇ ਜਿਸ ਤਰਾਂ ਅੱਗਲੇ ਕੁੱਝ ਦਿਨਾਂ ਵਿਚ ਉਹ ਦਿਨ ਆਉਣ ਵਾਲੇ ਹਨ ਜਦੋ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਅਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਨਾਲ ਇਹ ਕੰਮ ਹੋਇਆ ਉਸ ਨੂੰ ਮੁੱਖ ਰੱਖਦੇ ਹੋਏ ਤੁਸੀ ਵੀ ਇਸ ਗੁਰੂਘਰ ਦਰਸ਼ਨ ਜਰੂਰ ਕਰਨ ਜਾਉ ਪਿੰਡ ਖੇੜੀ ਜਿਸ ਦਾ ਨਾਮ ਹੁਣ ਸੇੜੀ ਰੱਖਿਆ ਗਿਆ ਹੈ ਉਹ ਗੰਗੂ ਦਾ ਪਿੰਡ ਸੀ ਅਤੇ

ਜਿਸ ਸਮੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੇ ਫਤਿਹ ਪ੍ਰਾਪਤ ਕੀਤੀ ਤਾਂ ਉਸ ਤੋ ਬਾਅਦ ਇਸ ਪਿੰਡ ਦੇ ਬਹੁਤ ਸਾਰੇ ਲੋਕ ਇਥੋ ਚਲੇ ਗਏ ਅਤੇ ਹੁਣ ਜਿੰਨੇ ਵੀ ਪਿੰਡ ਵਿੱਚ ਲੋਕ ਰਹਿੰਦੇ ਹਨ ਉਹ ਤਪਾਂ ਮੰਡੀ ਤੋ ਆਏ ਹੋਏ ਹਨ ਅਤੇ ਉਸ ਤੋ ਬਾਅਦ ਉਹਨਾ ਇਸ ਪਿੰਡ ਦਾ ਨਾਮ ਸੇੜੀ ਰੱਖਿਆ ਸੋ ਹਰ ਐਤਵਾਰ ਦੇ ਦਿਨ ਇਥੇ ਸੰਗਤਾਂ ਵੱਲੋ ਦਰਸ਼ਨਾਂ ਲਈ ਆਇਆ ਜਾਂਦਾ ਹੈ ਤੇ ਬਹੁਤ ਭੀੜ ਵੀ ਹੁੰਦੀ ਹੈ ਸੋ ਦੋਸਤੋ ਇਹਨਾ ਦਿਨਾਂ ਵਿੱਚ ਤੁਸੀ ਵੀ ਵਾਹਿਗੁਰੂ ਦਾ ਸਿਮਰਨ ਜਰੂਰ ਕਰੋ ਤਾਂ ਜੋ ਤੁਹਾਡੇ ਘਰ ਪਰਿਵਾਰ ਤੇ ਵਾਹਿਗੁਰੂ ਮਿਹਰ ਕਰੇ

ਬੁਜਰਗ ਜੋੜੇ ਨੂੰ ਮਿਲੀ ਅਨੋਖੀ ਦਾਤ

ਕਿਸਮਤ ਇੱਕ ਇਹੋ ਜਿਹਾ ਦਰਵਾਜਾ ਹੈ ਜਿਸਦਾ ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਕਦੋਂ ਕਿਸ ਤਰਾਂ ਖੁੱਲ ਜਾਵੇ । ਇਨਸਾਨ ਕਈ ਵਾਰ ਕਰਦਾ ਕੁੱਝ ਹੋਰ ਹੈ ਕਰ ਕੁੱਝ ਹੋਰ ਜਾਂਦਾ ਪਰ ਜਦੋਂ ਨਤੀਜਾ ਨਿਕਲਦਾ ਹੈ ਤਦ ਉਸਨੂੰ ਮਿਲਦਾ ਕੁੱਝ ਹੋਰ ਹੈ ਸੋ ਮਨੁੱਖ ਨੂੰ ਸਦਾ ਕੁਦਰਤ ਦੇ ਰੰਗਾਂ ਵਿੱਚ ਅਨੰਦ ਲੈਣਾਂ ਚਾਹੀਦਾ ਹੈ ਇਸ ਤਰਾਂ ਦੀ ਹੈ ਇਹ ਅੱਜ ਦੀ ਖਬਰ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ।।

ਦੋ ਸਾਲ ਪਹਿਲਾਂ ਬਜ਼ੁਰਗ ਜੋੜੇ ਦਾ ਆਪਣਾ ਜਵਾਨ ਬੇਟਾ ਲੰਬੀ ਬੀ ਮਾਰੀ ਦੀ ਭੇਂਟ ਚੜ੍ਹ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਮਾਂ-ਬਾਪ ਬਣਨ ਦਾ ਫੈਸਲਾ ਕੀਤਾ। ਮਾਨਸਾ ਜ਼ਿਲ੍ਹੇ ਦੇ ਨੰਗਲ ਕਲਾਂ ਪਿੰਡ ਦੇ ਗੁਰਵਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਬਲਬੀਰ ਸਿੰਘ (ਦੋਵੇਂ 62) ਦੇ ਘਰ, ਇਕ ਜੁੜਵਾਂ ਬੱਚਾ ਹੈ – ਇੱਕ ਲੜਕਾ ਅਤੇ ਲੜਕੀ। ਉਸ ਔਰਤ ਨੇ ਮੇਨੋਪੌਜ਼ ਤੋਂ ਪਹਿਲਾਂ ਇਕ ਪ੍ਰਾਈਵੇਟ ਹੌਸਪੀਟਲ ਵਿਚ ਇਨ-ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐਫ) ਦੀ ਪ੍ਰਕਿਰਿਆ ਰਾਹੀਂ ਜੌੜਿਆਂ ਨੂੰ ਜਨਮ ਦਿੱਤਾ ਹੈ।

ਬਲਬੀਰ ਸਿੰਘ ਨੇ ਕਿਹਾ: “ਸਾਡੇ ਕੋਲ ਤਿੰਨ ਪੁੱਤਰੀਆਂ ਹਨ, ਉਨ੍ਹਾਂ ਵਿੱਚੋਂ ਦੋ ਨੇ ਵਿਆਹ ਕਰਵਾ ਲਿਆ ਹੈ। ਪਰ ਸਾਡੇ ਪੁੱਤਰ ਦੀ ਮੌਤ ਤੋਂ ਬਾਅਦ, ਅਸੀਂ ਇਕ ਪੁੱਤਰ ਦੀ ਜ਼ਰੂਰਤ ਮਹਿਸੂਸ ਕੀਤੀ ਜੋ ਸਾਡੀ ਦੇਖਭਾਲ ਕਰ ਸਕੇ ਅਤੇ ੧੦ ਏਕੜ ਦੀ ਸਾਡੀ ਜ਼ਮੀਨ ਦੇਖ ਸਕੇ। ਵਾਸਤਵ ਵਿੱਚ, ਸਾਡੀਆਂ ਧੀਆਂ ਨੇ ਆਈਵੀਐਫ ਪ੍ਰਕਿਰਿਆ ਦੀ ਚੋਣ ਕਰ ਬੱਚਾ ਪੈਦਾ ਕਰਨ ਲਈ ਸਾਨੂੰ ਸੁਝਾਅ ਦਿੱਤਾ।

ਸਾਡੇ ਕੋਲ ਪੋਤਰੇ ਹਨ, ਪਰ ਸਾਡੀ ਨੂੰਹ ਉਹਨਾਂ ਨੂੰ ਆਪਣੇ ਪੇਕੇ ਲੈ ਗਈ ਹੈ।” 62 ਸਾਲ ਦੀ ਉਮਰ ‘ਚ ਮਾਨਸਾ ਦੇ ਬਜ਼ੁਰਗ ਜੋੜ੍ਹੇਇਸੇ ਦੌਰਾਨ, ਗੁਰਵਿੰਦਰ ਕੌਰ, ਜੋ ਆਪਣੀਆਂ ਭਾਵਨਾਵਾਂ ਨੂੰ ਕਾਬੂ ਨਹੀਂ ਕਰ ਸਕੇ, ਨੇ ਕਿਹਾ ਕਿ “ਅਸੀਂ ਪਹਿਲਾਂ ਆਈਵੀਐਫ ਦੀ ਪ੍ਰਕਿਰਿਆ ਦੀ ਕੋਸ਼ਿਸ਼ ਕੀਤੀ ਸੀ, ਪਰ ਇਹ ਸਫਲ ਨਹੀਂ ਹੋ ਸਕੀ,” ਉਸਨੇ ਕਿਹਾ। ਲੁਧਿਆਣਾ ਦੇ ਬੱਚਿਆਂ ਦੇ ਹਸਪਤਾਲ ਅਤੇ ਨਰਸਿੰਗ ਹੋਮ ਦੇ ਡਾਕਟਰ ਗਗਨਦੀਪ ਗਰਗ ਨੇ ਕਿਹਾ ਕਿ ਬੱਚੇ ਅਤੇ ਉਨ੍ਹਾਂ ਦੀ ਮਾਂ ਬਿਲਕੁਲ ਠੀਕ ਹੈ।

ਅਸੀਂ ਇਸ ਪ੍ਰਕਿਰਿਆ ਲਈ ਉਹਨਾਂ ਦੇ ਪਤੀ ਦੇ ਸ਼ੁਕਰਾਣੂ ਵਰਤੇ ਸਨ। ਬੱਚਿਆਂ ਨੂੰ 20 ਨਵੰਬਰ ਨੂੰ ਜਨਮ ਲਿਆ ਅਤੇ ਕੁਝ ਦਿਨਾਂ ਲਈ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ। ਬੱਚੇ ਅਤੇ ਉਨ੍ਹਾਂ ਦੀ ਮਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਇਕ ਦੁਰਲੱਭ ਮਾਮਲਾ ਹੈ ਕਿ ਇਕ ਬਜ਼ੁਰਗ ਔਰਤ ਨੇ ਆਈਵੀਐਫ ਦੇ ਜ਼ਰੀਏ ਜੋੜਿਆਂ ਨੂੰ ਜਨਮ ਦਿੱਤਾ ਹੈ”।।।।

ਪਾਸਪੋਰਟ ਵਾਲਿਆਂ ਲਈ ਵੱਡੀ ਖਬਰ

ਹੁਣ ਇਹ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪਾਸਪੋਰਟ ਤੇ ਸਿੰਗਲ ਨਾਮ ਵਾਲੇ ਵਿਅਕਤੀ ਇਸ ਦੇਸ਼ ਦੀ ਯਾਤਰਾ ਨਹੀਂ ਕਰ ਸਕਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਬਹੁਤ ਸਾਰੇ ਪੰਜਾਬੀਆਂ ਵੱਲੋਂ ਸੰਯੁਕਤ ਅਰਬ ਅਮੀਰਾਤ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ ਉੱਥੇ ਹੀ ਹੁਣ ਇਸ ਦੇਸ਼ ਵੱਲੋਂ ਕੁਝ ਫੈਸਲੇ ਲਏ ਗਏ ਹਨ ਜਿੱਥੇ ਹੁਣ ਸਿੰਗਲ ਨਾਮ ਨਾਲ ਪਾਸਪੋਰਟ ਧਾਰਕਾਂ ਲਈ ਕੁੱਝ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਜਿਸ ਦੇ ਚਲਦਿਆਂ ਹੋਇਆਂ ਯਾਤਰਾ ਨਹੀਂ ਕਰ ਸਕਣਗੇ।

ਰੋਜ਼ਾਨਾ ਹੀ ਬਹੁਤ ਸਾਰੇ ਲੋਕ ਜਿਥੇ ਸੰਯੁਕਤ ਅਰਬ ਅਮੀਰਾਤ ਵਿਚ ਜਾਂਦੇ ਹਨ ਉਥੇ ਹੀ ਹੁਣ ਨਵੀਂ ਲਾਗੂ ਕੀਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਇਸ ਤੋਂ ਬਾਅਦ ਉਨ੍ਹਾਂ ਵਿਅਕਤੀਆਂ ਨੂੰ ਯਾਤਰਾ ਕਰਨ ਦੀ ਇਜ਼ਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਦੇ ਪਾਸਪੋਰਟ ਉਪਰ ਉਨ੍ਹਾਂ ਦਾ ਆਖਰੀ ਅਤੇ ਪਹਿਲਾ ਨਾਮ ਵੀ ਮੌਜੂਦ ਹੋਵੇਗਾ। ਜਿੱਥੇ ਇਨਸਾਨ ਦੇ ਨਾਮ ਦੇ ਨਾਲ ਉਸ ਦਾ ਸਰਨੇਮ ਹੋਣਾ ਲਾਜ਼ਮੀ ਕੀਤਾ ਗਿਆ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆ ਵੱਲੋਂ ਦੱਸਿਆ ਗਿਆ ਹੈ ਕਿ ਸੰਯੁਕਤ ਅਰਬ ਅਮੀਰਾਤ ਜਾਣ ਵਾਲੇ ਸਾਰੇ ਯਾਤਰੀ ਅਤੇ ਟੂਰਿਸਟ ਵਿਜ਼ਿਟ ਕਰਨ ਵਾਲੇ ਜਾਂ ਕਿਸੇ ਹੋਰ ਕਿਸਮ ਦੇ ਵੀਜ਼ੇ ਵਾਲੇ ਲੋਕ ਬਿਨਾਂ ਸਰਨੇਮ ਤੋਂ ਯਾਤਰਾ ਨਹੀਂ ਕਰ ਸਕਦੇ। ਇਸ ਬਾਬਤ ਹੁਣ ਲੋਕਾਂ ਵੱਲੋਂ ਪਾਸਪੋਰਟ ਵਿੱਚ ਆਪਣਾ ਸਰਨੇਮ ਜਾਰੀ ਕਰਵਾਉਣ ਵਾਸਤੇ ਟਰੈਵਲ ਏਜੰਟਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਇਸ ਸਥਾਨ ਦਾ ਇਤਿਹਾਸ ਜਰੂਰ ਸੁਣੋ ਜੀ

ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ।ਇਹ ਕਥਾ ਜਰੂਰ ਸੁਣੋ ਜੀ ਸਾਰੇ ।ਸੰਦੀਪ ਸਿੰਘ ਵੀਰ ਬਾਰੇ ਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥*

☬ ਵਿਆਖਿਆ ☬ ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥ ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥

ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਜੀ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥

ਇਹ ਕਥਾ ਜਰੂਰ ਸੁਣੋ ਜੀ ਸਾਰੇ

ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ।ਸੰਧਿਆ ਵੇਲੇ ਦਾ ਮੁੱਖਵਾਕ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥ {ਪੰਨਾ 694} ਪਦਅਰਥ: ਹਮ ਸਰਿ = ਮੇਰੇ ਵਰਗਾ। ਸਰਿ = ਵਰਗਾ, ਬਰਾਬਰ ਦਾ। ਦੀਨੁ = ਨਿਮਾਣਾ, ਕੰਗਾਲ। ਅਬ = ਹੁਣ। ਪਤੀਆਰੁ = (ਹੋਰ) ਪਰਤਾਵਾ। ਕਿਆ ਕੀਜੈ = ਕੀਹ ਕਰਨਾ ਹੋਇਆ? ਕਰਨ ਦੀ ਲੋੜ ਨਹੀਂ। ਬਚਨੀ ਤੋਰ = ਤੇਰੀਆਂ ਗੱਲਾਂ ਕਰ ਕੇ। ਮੋਰ = ਮੇਰਾ। ਮਾਨੈ = ਮੰਨ ਜਾਏ, ਪਤੀਜ ਜਾਏ। ਪੂਰਨ = ਪੂਰਨ ਭਰੋਸਾ।੧।

ਰਮਈਆ ਕਾਰਨੇ = ਸੋਹਣੇ ਰਾਮ ਤੋਂ। ਕਵਨ = ਕਿਸ ਕਾਰਨ? ਅਬੋਲ = ਨਹੀਂ ਬੋਲਦਾ।ਰਹਾਉ।ਮਾਧਉ = ਹੇ ਮਾਧੋ! ਤੁਮ੍ਹ੍ਹਾਰੇ ਲੇਖੇ = (ਭਾਵ,) ਤੇਰੀ ਯਾਦ ਵਿਚ ਬੀਤੇ। ਕਹਿ = ਕਹੇ, ਆਖਦਾ ਹੈ।੨। ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧।

ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ।੨।੧।

ਦਸ਼ਮੇਸ਼ ਪਿਤਾ ਜੀ ਦਾ ਅਨੋਖਾ ਵਰ

ਜਦੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ, ਗੁਰੂ ਤੇਗ ਬਹਾਦਰ ਸਹਿਬ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਸਿਖੀ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਲੰਮੇ ਦੌਰੇ ਤੇ ਗਏ ਹੋਏ ਸੀ। ਜਦ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਮਿਲੀ ਤਾਂ ਸਿਖਾਂ ਨੂੰ ਹੁਕਮਨਾਮਾ ਭੇਜਿਆ, ਪਰਿਵਾਰ ਦੀ ਦੇਖ ਰੇਖ ਕਰਨ ਲਈ ਤੇ ਮਾਤਾ ਗੁਜਰੀ ਨੂੰ ਸਨੇਹਾ, ਕੀ ਬਚੇ ਦਾ ਨਾਂ ਗੋਬਿੰਦ ਰਾਇ ਰਖਣਾ। ਇਥੇ ਹੀ ਪੀਰ ਭੀਖਣ ਸ਼ਾਹ ਜੋ ਇਕ ਨਾਮੀ ਮੁਸਲਿਮ ਫਕੀਰਸੀ ਲਖਨੋਰ ਤੋਂ ਚਲ ਕੇ ਆਪਜੀ ਦੇ ਦਰਸ਼ਨ ਕਰਨ ਆਏ ਤੇ ਦਰਸ਼ਨ ਕਰਦਿਆਂ ਸਾਰ ਉਨ੍ਹਾ ਨੂੰ ਹਿੰਦੂ – ਮੁਸਲਮਾਨਾ ਦਾ ਸਾਂਝਾ ਅਲਾਹੀ ਨੂਰ ਹੋਣ ਦਾ ਐਲਾਨ ਕੀਤਾ।ਜਨਮ ਤੋਂ ਲੇਕੇ 5, 1/2 ਸਾਲ ਉਹ ਪਟਨਾ ਜਾ ਇਉਂ ਕਹਿ ਲਉ ਆਨੰਦਪੁਰ ਦਾ ਕਿਲਾ ਛਡਣ ਤਕ ਮਾਤਾ ਗੁਜਰੀ ਦੀ ਦੇਖ ਰੇਖ ਵਿਚ ਰਹੇ।

ਮੁਢਲੀ ਵਿਦਿਆ ਗੁਰਬਾਣੀ. ਗੁਰਮੁਖੀ ਤੇ ਬਿਹਾਰੀ ਇਹਨਾ ਨੇ ਇਥੋਂ ਹੀ ਸਿਖੀ। ਬਚਪਨ ਤੋਂ ਹੀ ਇਨ੍ਹਾ ਦੇ ਸ਼ੋਕ ਬਾਕੀ ਬਚਿਆਂ ਤੋ ਬਿਲਕੁਲ ਅੱਲਗ ਸਨ ਜਿਵੇ ਮਾਰਸ਼ਲ ਗੈਮਸ, ਮੋਕ ਫਾਇਟ ਆਦਿ। ਜਿਤਣ ਵਾਲਿਆਂ ਨੂੰ ਇਨਾਮ ਦੇਣੇ, ਤੀਰ ਕਮਾਨ ਤੇ ਗੁਲੇਲ ਦੇ ਨਿਸ਼ਾਨੇ ਬੰਨਣਾ, ਗੰਗਾ ਵਿਚ ਬੇੜੀ ਚਲਾਣੀ ਤੇ ਅਲਗ ਅਲਗ ਮੋਕਿਆਂ ਤੇ ਫੌਜੀ ਚਾਲਾਂ ਬਾਰੇ ਦੋਸਤਾਂ ਵਿਚ ਬਹਿਸ ਕਰਨਾ। ਕਿਸੇ ਦੇ ਘੜੇ ਤੋੜਨਾ ਤੇ ਕਿਸੇ ਦੀਆ ਪੂਣੀਆਂ ਬਖੇਰਨੀਆਂ ਸਿਰਫ ਇਸ ਕਰਕੇ ਕਿ ਜਦੋਂ ਓਹ ਮਾਤਾ ਜੀ ਕੋਲ ਸ਼ਕਾਇਤ ਲੇਕੇ ਆਓਣ ਤਾਂ ਮਾਤਾ ਜੀ ਓਨ੍ਹਾ ਨੂੰ ਦੂਣੇ ਚੋਣੇ ਪੇਸੇ ਦੇਕੇ ਅਮੀਰ ਕਰ ਦੇਣ।ਸੂਝਵਾਨ ਤੇ ਧਰਮੀ ਮਨੁਖਾਂ ਨੂੰ ਗੋਬਿੰਦ ਰਾਇ ਰਬੀ ਨੂਰ ਦਿਖਦੇ। ਪੰਡਿਤ ਸ਼ਿਵ ਦਾਸ ਆਪਜੀ ਨੂੰ ਕ੍ਰਿਸ਼ਨ ਦਾ ਰੂਪ ਜਾਣ ਕੇ ਸਤਕਾਰਦਾ। ਜਦੋ ਵੀ ਉਹ ਨਦੀ ਦੇ ਕਿਨਾਰੇ ਬੈਠ ਕੇ ਤਪਸਿਆ ਕਰਣ ਵਿਚ ਲੀਨ ਹੁੰਦਾ ਤਾਂ ਗੋਬਿੰਦ ਰਾਏ ਮਲਕੜੇ ਜਹੇ ਆਕੇ ਪੰਡਤ ਦੇ ਕੰਨਾ ਵਿਚ, ” ਪੰਡਤ ਜੀ ਝਾਤ ” ਕਹਿੰਦੇ ਤਾ ਬਜਾਏ ਗੁਸੇ ਦੇ ਉਹ ਬਹੁਤ ਖੁਸ਼ ਹੁੰਦਾ। ਨਵਾਬ ਕਰੀਮ ਤੇ ਨਵਾਬ ਰਹੀਮ ਬਖਸ਼ ਗੁਰੂ ਤੇਗ ਬਹਾਦਰ ਦੇ ਸ਼ਰਧਾਲੂ ਸਨ, ਗੋਬਿੰਦ ਰਾਇ ਨੂੰ ਇਤਨਾ ਪਿਆਰ ਕਰਦੇ ਸੀ ਕੇ ਇਕ ਪਿੰਡ ਤੇ ਦੋ ਬਾਗ ਗੁਰੂ ਸਹਿਬ ਦੇ ਨਾਂ ਲਗਵਾ ਦਿਤੇ।

ਬੰਗਾਲ ਬਿਹਾਰ ਤੇ ਅਸਾਮ ਦੇ ਲੰਬੇ ਪ੍ਰਚਾਰਿਕ ਦੌਰੇ ਮਗਰੋਂ 1675 ਤੇ ਆਸ -ਪਾਸ ਗੁਰੂ ਤੇਗ ਬਹਾਦਰ ਨੇ ਛੇਤੀ ਹੀ ਵਾਪਸ ਆਓਣ ਦਾ ਫੈਸਲਾ ਕਰ ਲਿਆ, ਸ਼ਾਇਦ ਔਰੰਗਜ਼ੇਬ ਦੀਆਂ ਸਖਤੀਆਂ ਦੇ ਕਾਰਨ, ਏਨੀ ਛੇਤੀ ਕਿ ਪੁਤਰ ਦਾ ਮੂੰਹ ਦੇਖਣ ਵੀ ਨਾ ਜਾ ਸਕੇ। ਸੰਗਤਾ ਨੂੰ ਹੁਕਮਨਾਮਾ ਭੇਜਿਆ ਕੀ ਸਾਡੇ ਪਰਿਵਾਰ ਦੀ ਦੇਖ ਰੇਖ ਕਰਨਾ ਤੇ ਮੁੜ ਹੁਕਮਨਾਮਾ ਆਓਣ ਤੇ ਪੰਜਾਬ ਭੇਜ ਦੇਣਾ। 7 ਸਾਲ ਦੇ ਲੰਬੇ ਅਰਸੇ ਪਿਛੋਂ ਗੁਰੂ ਤੇਗ ਬਹਾਦਰ ਵਾਪਿਸ ਆਨੰਦਪੁਰ ਸਾਹਿਬ, ਚਕ ਨਾਨਕੀ ਆਏ ਤੇ ਬਾਦ ਵਿਚ ਪਰਿਵਾਰ ਨੂੰ ਵੀ ਇਥੇ ਸਦ ਲਿਆ।ਗੋਬਿੰਦ ਰਾਇ ਪਟਨਾ ਵਿਚ ਆਪਣੀਆਂ ਬਹੁਤ ਸਾਰੀਆਂ ਯਾਦਾਂ ਛੋੜ ਕੇ ਗਏ ਸੀ , ਆਪਣੇ ਬਚਪਨ ਦੇ ਦੋਸਤ, ਪਟਨਾ ਵਾਸੀ ਜਿਵੇ ਪੰਡਿਤ ਸ਼ਿਵ ਦਤ, ਰਾਜਾ ਫ਼ਤੇਹ ਚੰਦ ਮੈਨੀ ਤੇ ਹੋਰ ਬਹੁਤ ਸਾਰੇ ਪਟਨਾ ਵਾਸੀ ਜਿਨ੍ਹਾਂ ਨਾਲ ਉਨ੍ਹਾ ਦਾ ਵਾਹ ਪਿਆ, ਜੋ ਉਨ੍ਹਾ ਨੂੰ ਬੇਹਦ ਪਿਆਰ ਕਰਦੇ ਸੀ।

ਰਾਜਾ ਫ਼ਤਿਹ ਚੰਦ ਦੇ ਘਰ ਔਲਾਦ ਨਹੀਂ ਸੀ। ਇਕ ਦਿਨ ਅਚਾਨਕ ਜਦ ਰਾਣੀ ਆਪਣੇ ਪੁਤ ਦੀ ਕਾਮਨਾ ਕਰਦੇ ਕਰਦੇ ਧਿਆਨ ਵਿਚ ਜੁੜ ਗਈ ਤਾਂ ਅਚਾਨਕ ਗੋਬਿੰਦ ਰਾਇ ਉਨ੍ਹਾ ਦੀ ਗੋਦੀ ਵਿਚ ਬੈਠ ਗਏ, ‘ ਮਾਂ ਮੈਂ ਆ ਗਿਆ ਹਾਂ “। ਉਸਤੋ ਬਾਦ ਰਾਣੀ ਦੇ ਦਿਲ ਵਿਚ ਪੁਤ ਦੀ ਚਾਹ ਹੀ ਖਤਮ ਹੋ ਗਈ, ਗੋਬਿੰਦ ਰਾਇ ਨੂੰ ਹੀ ਆਪਣਾ ਪੁਤਰ ਸਮਝਣ ਲਗ ਪਏ। ਫਤਹਿ ਚੰਦ ਤੇ ਰਾਣੀ ਬਾਲ ਗੁਰੂ ਨੂੰ ਇਤਨਾ ਪਿਆਰ ਕਰਦੇ ਸੀ ਕਿ ਉਨਾਂ ਦਾ ਘਰ ਹੀ ਗੁਰੂਦਵਾਰਾ ਬਣ ਗਿਆ ਜਿਥੇ ਨਿਤ ਪੂੜੀਆਂ ਛੋਲਿਆਂ ਦਾ ਲੰਗਰ ਬਾਲ ਗੁਰੂ ਤੇ ਉਨ੍ਹਾ ਦੇ ਦੋਸਤਾਂ ਵਾਸਤੇ ਬਣਦਾ, ਤੇ ਓਹ ਬਹੁਤ ਪਿਆਰ ਨਾਲ ਖਾਂਦੇ।

ਇਸ ਸ਼ਬਦ ਦਾ ਜਾਪ ਜਰੂਰ ਕਰੋ ਜੀ

ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ।ਇਹ ਕਥਾ ਜਰੂਰ ਸੁਣੋ ਜੀ ਸਾਰੇ 25-OCT.-2022 ਸਲੋਕ ॥ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ ਪਉੜੀ ॥ ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥ सलोक

ਸਲੋਕ ॥ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ ਪਉੜੀ ॥ ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥
सलोक ॥

ਪਦਅਰਥ: ਕਪਟੰ = ਛਲ। ਗਰਬਤਹ = ਮਾਣ। ਸੰਚੰਤਿ = ਇਕੱਠੀ ਕਰਦੇ ਹਨ। ਬਿਖਿਆ = ਮਾਇਆ। ਛਿਦ੍ਰ = ਐਬ, ਦੋਸ।੧। ਪੇਖੰਦੜੋ = ਵੇਖਣ ਨੂੰ। ਦਿਸਮੁ = ਮੈਨੂੰ ਦਿੱਸਿਆ। ਅਢੁ = ਅੱਧੀ ਕੌਡੀ। ਨ ਜੁਲਈ = ਨਹੀਂ ਜਾਂਦੀ। ਸੰਜੀਐ = ਇਕੱਠੀ ਕਰੀਏ। ਤਿਸ ਕਾ = ਉਸ ਦੀ ਖ਼ਾਤਰ। ਜਿਸ ਤੇ = ਜਿਸ ਤੋਂ। ਵੰਜੀਐ = ਵਾਂਜੇ ਜਾਣਾ ਹੈ, ਵਿਛੁੜ ਜਾਣਾ ਹੈ। ਕਿਉ ਤ੍ਰਿਪਤਾਵੈ = ਰੱਜ ਨਹੀਂ ਸਕਦਾ। ਰੰਜੀਐ = ਪ੍ਰਸੰਨ ਹੁੰਦਾ। ਅਨ = ਹੋਰ ਪਾਸੇ। ਨਰਕਿ = ਨਰਕ ਵਿਚ। ਸਮੰਜੀਐ = ਸਮਾਈਦਾ ਹੈ। ਨਾਨਕ ਭਉ = ਨਾਨਕ ਦਾ ਸਹਿਮ। ਭੰਜੀਐ = ਨਾਸ ਕਰ।

ਅਰਥ: ਹੇ ਨਾਨਕ ਜੀ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ। ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥ ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ ? ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ ਜੀ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ, ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ ? ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ। ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ। ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥

ਦੀਵਾਲੀ ਦੀ ਰਾਤ ਇਨ੍ਹਾਂ ਥਾਵਾਂ ਤੇ ਦੀਵੇ ਲਗਾਉ

ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ।(ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ

(ਜਿਤਨਾ ਕੱਚੇ ਘੜੇ ਦਾ) ।੧।ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ?।੧।ਰਹਾਉ।ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ) । ਮੌਤ ਆਈ, ਤਾਂ ਸਭ ਇਹੀ ਆਖਦੇ ਹਨ-ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ।੨।ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ।੩।ਕਬੀਰ ਆਖਦਾ ਹੈ-ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ

ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ) । ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ।੪।੨।

ਛੇਵੀ ਪਾਤਸ਼ਾਹੀ ਦਾ ਅਨੋਖਾ ਵਰ ਇਸ ਸਥਾਨ ਨੂੰ

ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ।ਹੇ ਗੁਰੂ! ਜੇਹੜਾ ਜੇਹੜਾ ਜੀਵ (ਜਿਸ ਕਿਸੇ) ਜੂਨ ਵਿਚ ਆਇਆ ਹੈ, ਉਹ ਉਸ (ਜੂਨ) ਵਿਚ ਹੀ (ਮਾਇਆ ਦੇ ਮੋਹ ਵਿਚ) ਫਸ ਰਿਹਾ ਹੈ । ਮਨੁੱਖਾ ਜਨਮ (ਕਿਸੇ ਨੇ) ਕਿਸਮਤ ਨਾਲ ਪ੍ਰਾਪਤ ਕੀਤਾ ਹੈ । ਹੇ ਗੁਰੂ! ਮੈਂ ਤਾਂ ਤੇਰਾ ਆਸਰਾ ਤੱਕਿਆ ਹੈ । ਆਪਣੇ ਹੱਥ ਦੇ ਕੇ (ਮੈਨੂੰ ਮਾਇਆ ਦੇ ਮੋਹ ਤੋਂ) ਬਚਾ ਲੈ । ਮੇਹਰ ਕਰ ਕੇ ਮੈਨੂੰ ਪ੍ਰਭੂ-ਪਾਤਿਸ਼ਾਹ ਨਾਲ ਮਿਲਾ ਦੇ ।੧। ਹੇ ਸਤਿਗੁਰੂ! ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਜੂਨਾਂ ਤੋਂ ਬਚਣ ਦਾ ਹੋਰ ਕੋਈ) ਟਿਕਾਉ ਨਹੀਂ ਲੱਭਾ । ਹੁਣ ਮੈਂ ਤੇਰੀ ਚਰਨੀਂ ਆ ਪਿਆ ਹਾਂ, ਮੈਂ ਤੇਰੀ ਹੀ ਸੇਵਾ ਕਰਦਾ ਹਾਂ, ਮੈਨੂੰ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸ ਦੇ ।੧।ਰਹਾਉ। ਹੇ ਭਾਈ! ਮੈਂ (ਨਿੱਤ) ਮਾਇਆ ਦੀ ਖ਼ਾਤਰ (ਹੀ) ਅਨੇਕਾਂ ਹੀਲੇ ਕਰਦਾ ਰਹਿੰਦਾ ਹਾਂ, ਮੈਂ (ਮਾਇਆ ਨੂੰ ਹੀ) ਉਚੇਚੇ ਤੌਰ ਤੇ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ,

ਸਦਾ ‘ਮੇਰੀ ਮਾਇਆ, ਮੇਰੀ ਮਾਇਆ’ ਕਰਦਿਆਂ ਹੀ (ਮੇਰੀ ਉਮਰ ਬੀਤਦੀ) ਜਾ ਰਹੀ ਹੈ । (ਹੁਣ ਮੇਰਾ ਜੀ ਕਰਦਾ ਹੈ ਕਿ) ਮੈਨੂੰ ਕੋਈ ਅਜੇਹਾ ਸੰਤ ਮਿਲ ਪਏ, ਜੇਹੜਾ (ਮੇਰੇ ਅੰਦਰ ਮਾਇਆ ਵਾਲੀ) ਸਾਰੀ ਸੋਚ ਦੂਰ ਕਰ ਦੇਵੇ, ਤੇ, ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ ।੨। ਹੇ ਭਾਈ! ਸਾਰੇ ਵੇਦ ਪੜ੍ਹ ਵੇਖੇ ਹਨ, (ਇਹਨਾਂ ਦੇ ਪੜ੍ਹਨ ਨਾਲ ਪਰਮਾਤਮਾ ਨਾਲੋਂ) ਮਨ ਦੀ ਵਿੱਥ ਨਹੀਂ ਮੁੱਕਦੀ, (ਵੇਦ ਆਦਿਕਾਂ ਦੇ ਪੜ੍ਹਨ ਨਾਲ) ਗਿਆਨ-ਇੰਦ੍ਰੇ ਇਕ ਛਿਨ ਵਾਸਤੇ ਭੀ ਸ਼ਾਂਤ ਨਹੀਂ ਹੁੰਦੇ । ਹੇ ਭਾਈ! ਕੋਈ ਅਜੇਹਾ ਭਗਤ (ਮਿਲ ਪਏ) ਜੇਹੜਾ (ਆਪ) ਮਾਇਆ ਤੋਂ ਨਿਰਲੇਪ ਹੋਵੇ, (ਉਹੀ ਭਗਤ) ਮੇਰੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਸਕਦਾ ਹੈ ।੩। ਹੇ ਭਾਈ! ਜਿਤਨੇ ਭੀ ਤੀਰਥ ਹਨ ਜੇ ਉਹਨਾਂ ਉਤੇ ਇਸ਼ਨਾਨ ਕੀਤਾ ਜਾਏ; ਉਹ ਇਸ਼ਨਾਨ ਸਗੋਂ ਮਨ ਨੂੰ ਹਉਮੈ ਦੀ ਮੈਲ ਲਾ ਦੇਂਦੇ ਹਨ, (ਇਹਨਾਂ ਤੀਰਥ-ਇਸ਼ਨਾਨਾਂ* *ਨਾਲ) ਪਰਮਾਤਮਾ ਰਤਾ ਭਰ ਭੀ ਪ੍ਰਸੰਨ ਨਹੀਂ ਹੁੰਦਾ । (ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਕਦੇ ਸਾਧ ਸੰਗਤਿ ਪ੍ਰਾਪਤ ਕਰ ਸਕਾਂ, (ਸਾਧ ਸੰਗਤਿ ਦੀ ਬਰਕਤਿ ਨਾਲ ਮਨ ਵਿਚ) ਸਦਾ ਆਤਮਕ ਆਨੰਦ ਬਣਿਆ ਰਹੇ, ਤੇ, ਮੇਰਾ ਮਨ ਗਿਆਨ ਦੇ ਸੁਰਮੇ ਨਾਲ (ਆਪਣੇ ਆਪ ਨੂੰ) ਪਵਿਤ੍ਰ ਕਰ ਲਏ ।੪। ਹੇ ਭਾਈ! ਸਾਰੇ ਹੀ ਆਸ੍ਰਮਾਂ ਦੇ ਧਰਮ ਕਮਾਇਆਂ ਭੀ ਮਨ ਨਹੀਂ ਪਤੀਜਦਾ ।

ਵਿਚਾਰ-ਹੀਨ ਮਨੁੱਖ ਸਿਰਫ਼ ਸਰੀਰ ਨੂੰ ਹੀ ਸਾਫ਼-ਸੁਥਰਾ ਕਰਦੇ ਰਹਿੰਦੇ ਹਨ । ਹੇ ਭਾਈ! (ਮੇਰੀ ਇਹ ਲਾਲਸਾ ਹੈ ਕਿ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ, ਪਰਮਾਤਮਾ ਦਾ ਰੂਪ ਕੋਈ ਮਹਾ ਪੁਰਖ ਲੱਭ ਪਏ, ਤੇ, ਉਹ ਮੇਰੇ ਮਨ ਦੀ ਭੈੜੀ ਮਤਿ ਦੀ ਮੈਲ ਦੂਰ ਕਰ ਦੇਵੇ ।੫। ਹੇ ਭਾਈ! ਜੇਹੜਾ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮਾਂ ਵਿਚ ਹੀ ਰੁੱਝਾ ਰਹਿੰਦਾ ਹੈ, ਰਤਾ-ਭਰ ਸਮੇ ਲਈ ਭੀ ਪਰਮਾਤਮਾ ਨਾਲ ਪਿਆਰ ਨਹੀਂ ਕਰਦਾ, (ਉਹ ਇਹਨਾਂ ਕੀਤੇ ਕਰਮਾਂ ਦੇ ਆਸਰੇ) ਮੁੜ ਮੁੜ ਅਹੰਕਾਰ ਵਿਚ ਟਿਕਿਆ ਰਹਿੰਦਾ ਹੈ, (ਇਹਨਾਂ ਕੀਤੇ ਧਾਰਮਿਕ ਕਰਮਾਂ ਵਿਚੋਂ ਕੋਈ ਭੀ ਕਰਮ) ਕਿਸੇ ਕੰਮ ਨਹੀਂ ਆਉਂਦਾ । ਹੇ ਭਾਈ! ਜਿਸ ਮਨੁੱਖ ਨੂੰ ਉਹ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ਅਤੇ ਜਿਸ ਦੀ ਕਿਰਪਾ ਨਾਲ ਮਨੁੱਖ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਗੁਰੂ ਦੀ ਕਿਰਪਾ ਨਾਲ ਕੋਈ ਭਾਗਾਂ ਵਾਲਾ ਮਨੁੱਖ ਪਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ (ਹਰ ਥਾਂ ਵੱਸਦਾ) ਵੇਖ ਲੈਂਦਾ ਹੈ ।੬। ਹੇ ਭਾਈ! ਜੇਹੜਾ ਮਨੁੱਖ ਮਨ ਦੇ ਹਠ ਨਾਲ (ਤਪ ਆਦਿਕ ਘਾਲ) ਕਰਦਾ ਹੈ, (ਪਰਮਾਤਮਾ ਉਸਦੀ ਇਸ ਮੇਹਨਤ ਨੂੰ) ਰਤਾ ਭਰ ਭੀ ਪਰਵਾਨ ਨਹੀਂ ਕਰਦਾ

(ਕਿਉਂਕਿ) ਹੇ ਭਾਈ! ਉਹ ਮਨੁੱਖ ਤਾਂ ਬਗੁਲੇ ਵਾਂਗ ਹੀ ਸਮਾਧੀ ਲਾ ਰਿਹਾ ਹੁੰਦਾ ਹੈ; ਆਪਣੇ ਮਨ ਵਿਚ ਉਹ ਮਾਇਆ ਦਾ ਮੋਹ ਹੀ ਟਿਕਾਈ ਰੱਖਦਾ ਹੈ । ਹੇ ਭਾਈ! ਜੇ ਕੋਈ ਅਜੇਹਾ ਆਤਮਕ ਆਨੰਦ-ਦਾਤਾ ਮਿਲ ਪਏ, ਜੇਹੜਾ ਸਾਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਏ, ਤਾਂ ਉਸ ਨੂੰ ਮਿਲ ਕੇ ਸਾਡੀ ਆਤਮਕ ਅਵਸਥਾ ਉੱਚੀ ਹੋ ਸਕਦੀ ਹੈ ।੭। ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ-ਪਾਤਿਸ਼ਾਹ ਦਇਆਲ ਹੁੰਦਾ ਹੈ, (ਗੁਰੂ ਉਸ ਦੇ) ਮਾਇਆ ਦੇ ਬੰਧਨ ਕੱਟ ਦੇਂਦਾ ਹੈ । ਹੇ ਭਾਈ! ਮੇਰਾ ਮਨ (ਭੀ) ਗੁਰੂ ਦੇ ਸ਼ਬਦ ਵਿਚ (ਹੀ) ਮਗਨ ਰਹਿੰਦਾ ਹੈ । ਨਾਨਕ ਜੀ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ) ਸਾਰੇ ਡਰਾਂ ਤੋਂ ਰਹਿਤ ਗੋਬਿੰਦ ਮਿਲ ਪੈਂਦਾ ਹੈ,

ਇਸ ਗੁਰੂਘਰ ਚ ਚੜਦੇ ਨੇ ਨਾਰੀਅਲ

ਇਸ ਸਥਾਨ ਤੇ ਨਾਰੀ ਅਲ ਚੜਾਉਣ ਦੇ ਨਾਲ ਤੁਹਾਡੀਆਂ ਸਾਰੀਆਂ ਰੀਝਾਂ ਪੂਰੀਆਂ ਹੋ ਜਾਣਗੀਆਂ ਤੁਹਾਡੀਆਂ ਮੰਗਾਂ ਹਨ ਇਹ ਸਰੀਆ ਪੂਰੀ ਹੋ ਜਾਣਗੀਆਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ਹੀ ਦਾਂ ਦਾ ਇੱਕ ਗੁਰੂਦਵਾਰਾ ਹੈ ਜਿੱਥੇ ਜਾ ਕੇ ਜੇਕਰ ਤੁਸੀਂ ਨਾਰੀਅਲ ਚੜ੍ਹਾਉਂਦੇ ਹੋ ਅਤੇਅਰਦਾਸ ਕਰਵਾਉਂਦੇ ਹੋ ਤਾਂ ਤੁਹਾਡੇ ਵੱਡੇ ਤੋਂ ਦੂਰ ਹੋ ਜਾਣਗੇ। ਅਤੇ ਉਥੇ ਜਾ ਕੇ ਤਾਂ ਵੀ ਦੂਰ ਹੋ ਜਾਂਦੀ ਹੈ ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਖ਼ਾਲਸੇ ਨੂੰ ਸੌਂਪਿਆ ਸੀ।

ਅਤੇ ਕਿਹਾ ਸੀ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਸ ਸਮੇਂਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੰਜ ਲਾਇਨ ਅਤੇ ਪੰਜ ਪੈਸੇ ਰੱਖ ਕੇ ਹੀ ਸਾਰੇ ਸਿਖਾਂ ਨੂ ਹੁਕਮ ਸੁਣਾਇਆ ਸੀ। ਆਪਣੇ ਕਈ ਲੋਕ ਕਹਿੰਦੇ ਹਨ ਨਾਰੀਆਂ ਤਾਂ ਹਿੰਦੂ ਧਰਮ ਵਿਚ ਵਰਤਿਆ ਜਾਂਦਾ ਹੈ। ਧਰਮ ਸਾਰੇ ਇਕੋ ਹੀ ਹਨ। ਭਰਨਾਲਿ ਤੋਂ ਬਹੁਤ ਸਮੇਂ ਪਹਿਲਾਂ ਆਪਣੇ ਵਰਤਿਆ

ਜਾਂਦਾ ਹੈ ਕਿਉਂਕਿ ਨਾ ਹੀ ਅਸਾਨੀ ਨਾਲ ਮਿਲ ਜਾਂਦਾ ਸੀ ਉਸ ਸਮੇਂ ਕੋਈ ਮਠਿਆਈ ਵਗੈਰਾ ਨਹੀਂ ਸੀ ਹੁੰਦੀ ਉੱਥੇ ਜ਼ਿਆਦਾਤਰ ਨਾਰੀਅਲ ਹੀ ਵਰਤਿਆ ਜਾਂਦਾ ਸੀ ਹਰੇਕ ਸਮੇਂ ਅਤੇ ਜਦੋਂ ਵੀ ਓਸ ਸਮੇ ਕੋਈ ਆਉਂਦਾ ਹੈ ਜਿਵੇਂ ਅੱਜਕਲ ਆਪਣੇ ਲੋਕ ਮਠਿਆਈਆਂ ਦਾ ਕੇਂਲੇ ਲੈਕੇ ਆਉਂਦੇ

ਹਨ। ਤਾਂ ਉਹ ਸਮੇਂ ਲੋਕ ਉਪਕਾਰ ਵਲੋ ਨਾਰੀਅਲ ਲੈ ਕੇ ਆਉਂਦੇ ਸੀ। ਨਾਰੀਅਲ ਇੱਕ ਪਵਿੱਤਰ ਹੈ। ਇਹ ਗੁਰੂ ਘਰ ਤਰਨਤਾਰਨ ਸਾਹਿਬ ਦੇ ਵਿਚ ਸਥਿਤ ਹੈ। ਜ਼ਿੰਦਗੀ ਜਾ ਕੇ ਲੋਕ ਆਪਣੇ ਅਨੇਕਾਂਦਖ ਦੂਰ ਕਰ ਲੈਂਦੇ ਹਨ ਜੇਕਰ ਤੁਸੀਂ ਵੀ ਉਥੇ ਜਾ ਕੇ ਨਾਰੀਅਲ ਚੜਾ ਕੇ ਅਤੇ ਅਰਦਾਸ ਕਰਵਾਉਂਦੇ ਹੋਏ। ਤਾਂ ਤੁਹਾਡੇ ਵੀ ਅਨੇਕਾਂਦਖ ਦੂਰ ਹੋ ਜਾਣਗੇ ਲੋਕ ਵੀ ਧਿਰ ਨੂੰ ਨਹੀਂ ਮੰਨਦੇ ਪਰ ਇਹ ਸੱਚ ਹੈ। ਜੇਕਰ ਤੁਸੀਂ ਵੀਚਤਕਾਰ ਦਿਖਾਉਣਾ ਚਾਹੁੰਦੇ ਹੋਣ ਤਾਂ ਇੱਕ ਵਾਰ ਜਾ ਕੇ ਅਯੋ।