Home / ਸਿੱਖੀ ਖਬਰਾਂ / ਇਸ ਤਰ੍ਹਾਂ ਮਿਲੀ ਸੀ ਗੰਗੂ ਪਾਪੀ ਨੂੰ ਸ਼ਜਾ ਏ ਮੌਤ

ਇਸ ਤਰ੍ਹਾਂ ਮਿਲੀ ਸੀ ਗੰਗੂ ਪਾਪੀ ਨੂੰ ਸ਼ਜਾ ਏ ਮੌਤ

ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲਾ ਦੇ ਰਸੋਈਏ ਗੰਗੂ ਦੇ ਲਾਲਚ ਨੇ ਪਿੰਡ ਸਹੇੜੀ ਨੂੰ ਸਿੱਖ ਇਤਿਹਾਸ ’ਚ ਬੁਰਾ ਬਣਾ ਦਿੱਤਾ। ਇਸ ਗੱਲ ਦਾ ਅਫ਼ਸੋਸ ਪਿੰਡ ਵਾਸੀ ਅੱਜ ਵੀ ਮੰਨਦੇ ਹਨ। ਇਸੇ ਲਈ ਅੱਜ ਵੀ ਪਿੰਡ ਦੇ ਲੋਕ ਗੰਗੂ ਦਾ ਨਾਂ ਨਾਮ ਲੈਣ ਤੋਂ ਕਤਰਾਉਦੇ ਹਨ। ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਸਾਡੇ ਬਜ਼ੁਰਗ, ਅਸੀਂ ਤੇ ਸਾਡੀਆ ਆਉਣ ਵਾਲੀਆ ਪੀੜ੍ਹੀਆ ਗੰਗੂ ਦੀ ਇਸ ਬਜਰ ਗਲ਼ਤੀ ਦਾ ਅਕਾਲ ਪੁਰਖ ਦੀ ਕਚਹਿਰੀ ’ਚ ਮੁੱਲ ਨਹੀਂ ਮੋੜ ਸਕਦੇ।

ਇਤਿਹਾਸ ਮੁਤਾਬਕ ਸੰਨ 1704 ਈ: ਦੀ ਸੱਤ ਪੋਹ ਨੂੰ ਦਸਮ ਪਿਤਾ ਨਾਲੋਂ ਵਿੱਛੜਣ ਮਗਰੋਂ ਮਾਤਾ ਗੁਜਰੀ ਨਾਲ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਸਰਸਾ ਨਦੀ ਦੇ ਕਿਨਾਰੇ-ਕਿਨਾਰੇ ਛੰਨ ਬਾਬਾ ਕੰਮਾਂ ਮਾਸ਼ਕੀ ਪਿੰਡ ਚੱਕ ਢੇਰ ਪਹੁੰਚੇ। ਇੱਥੇ ਉਨ੍ਹਾਂ ਨੂੰ ਗੰਗੂ ਮਿਲਿਆ। ਉਹ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਆਇਆ। ਉਨ੍ਹਾਂ ਅੱਠ ਪੋਹ ਦੀ ਰਾਤ ਕਾਈਨੌਰ ਪਿੰਡ ਤੇ ਨੌਂ ਪੋਹ ਦੀ ਰਾਤ ਗੰਗੂ ਦੇ ਘਰ ਬਤੀਤ ਕੀਤੀ ਸੀ। ਇਤਿਹਾਸ ਮੁਤਾਬਕ 10 ਪੋਹ ਨੂੰ ਗੰਗੂ ਨੇ ਲਾਲਚ ਵੱਸ ਮੋਰਿੰਡਾ ਕੋਤਵਾਲੀ ’ਚ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੀ ਸੂਚਨਾ ਦੇ ਦਿੱਤੀ। ਸੂਚਨਾ ਮਿਲਦੇ ਹੀ ਸਿਪਾਹੀ ਮਾਤਾ ਤੇ ਛੋਟੇ ਸਾਹਿਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਲੈ ਗਏ। ਰਾਤ ਉਨ੍ਹਾਂ ਨੂੰ ਕੋਤਵਾਲੀ ’ਚ ਰੱਖ ਕੇ 11 ਪੋਹ ਨੂੰ ਸਰਹੰਦ ਲੈ ਗਏ।

ਗੰਗੂ ਵੱਲੋਂ ਗੁਰੂ ਘਰ ਨਾਲ ਕਮਾਏ ਇਸੇ ਧ੍ਰੋਹ ’ਤੇ ਅੱਜ ਵੀ ਪਿੰਡ ਦੇ ਲੋਕ ਅਫ਼ਸੋਸ ਕਰਦੇ ਹਨ। ਪਿੰਡ ਸਹੇੜੀ ਵਾਸੀ ਜਗਤਾਰ ਸਿੰਘ, ਰਾਜਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਬਚਿੱਤਰ ਸਿੰਘ, ਮਨਦੀਪ ਸਿੰਘ, ਰਾਜਵਿੰਦਰ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਬੁਜ਼ਰਗ ਦੱਸਦੇ ਹਨ ਕਿ ਇਹ ਪਿੰਡ 1704 ਈ. ’ਚ ਉੱਜੜ ਗਿਆ ਸੀ ਤੇ ਬਾਅਦ ’ਚ ਵੱਖ-ਵੱਖ ਥਾਵਾਂ ’ਤੋ ਲੋਕ ਆ ਕੇ ਵਸੇ ਤਾਂ ਪਿੰਡ ਫਿਰ ਵਸਿਆ। ਅੱਜ ਵੀ ਬਾਹਰੋਂ ਆ ਕੇ ਵਸੇ ਲੋਕਾਂ ਦੇ ਵਾਰਸ ਹੀ ਇੱਥੇ ਰਹਿ ਰਹੇ ਹਨ। ਪਿੰਡ ਵਾਸੀ ਭਰੇ ਮਨ ਨਾਲ ਦੱਸਦੇ ਹਨ ਕਿ ਇਕ ਗੰਗੂ ਦੇ ਲਾਲਚ ਨੇ ਇਸ ਪਿੰਡ ਨੂੰ ਸਿੱਖ ਇਤਿਹਾਸ ’ਚ ਬੁਰਾ ਬਣਾ ਦਿੱਤਾ। ਇਸ ਲਈ ਅਸੀਂ ਅਕਾਲ ਪੁਰਖ ਦੀ ਕਚਹਿਰੀ ’ਚ ਖ਼ੁਦ ਨੂੰ ਕਰਜ਼ਾਈ ਸਮਝਦੇ ਹਾਂ ਤੇ ਇਹ ਕਰਜ਼ ਅਸੀਂ ਕਦੀ ਵੀ ਚੁਕਾ ਨਹੀਂ ਸਕਾਂਗੇ।

Check Also

1.5 ਕਰੋੜ ਦੀ ਕਲਗੀ ਬਾਬਾ ਸੰਗਤ ਜੀ ਨੂੰ ਕਿਉ ਸਜਾਈ ਸੀ

ਹੇ ਭਾਈ! ਜਿਸ ਗੁਰੂ ਨੇ (ਸਰਨ ਆਏ ਹਰੇਕ ਮਨੁੱਖ ਦਾ) ਬੋਦੀ ਵਾਲਾ ਤਾਰਾ ਹੀ ਸਦਾ …