Home / ਪੰਜਾਬੀ ਖਬਰਾਂ / ਇਸ ਲੰਗਰ ਹਾਲ ਤੋਂ ਡਿੱਗੀਆਂ ਲੋਹੇ ਦੀਆਂ ਪਲੇਟਾਂ

ਇਸ ਲੰਗਰ ਹਾਲ ਤੋਂ ਡਿੱਗੀਆਂ ਲੋਹੇ ਦੀਆਂ ਪਲੇਟਾਂ

ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਅੱਜ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ ਲੰਗਰ ਹਾਲ ਦੇ ਲੈਂਟਰ ਦੀਆਂ ਲੋਹੇ ਦੀਆਂ ਪਲੇਟਾਂ ਡਿੱਗਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਅਤੇ 10 ਦੇ ਕਰੀਬ ਔਰਤਾਂ ਜ਼ਖ਼ਮੀ ਹੋ ਗਈ। ਇਸ ਘਟਨਾ ਤੋਂ ਬਾਅਦ ਗੁਰੂਘਰ ਅਤ ਇਲਾਕੇ ਵਿੱਚ ਮਾਤਮ ਪਸਰ ਗਿਆ।ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਵਿਖੇ ਨਵੇਂ ਬਣ ਰਹੇ ਲੰਗਰ ਹਾਲ ਦੇ ਲੈਂਟਰ ਲਈ ਲਗਾਈਆਂ ਗਈਆਂ ਲੋਹੇ ਦੀਆਂ ਭਾਰੀ ਪਲੇਟਾਂ ਅਚਾਨਕ ਥੱਲੇ ਡਿੱਗ ਪਈਆਂ। ਉਸ ਸਮੇਂ ਹੇਠਾਂ ਬੈਠੀਆਂ ਬੀਬੀਆਂ ਚੌਪਹਿਰਾ ਕੱਟ ਰਹੀਆਂ ਸਨ ਅਤੇ ਸੇਵਾ ਕਰ ਰਹੀਆਂ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਚੀਕ ਪੁਕਾਰ ਮਚ ਗਈ।

ਇਸ ਹਾਦਸੇ ਵਿੱਚ ਦੋ ਔਰਤਾਂ ਦੀ ਦੁਖਦਾਈ ਮੌਤ ਹੋ ਗਈ, ਜਦਕਿ 10 ਦੇ ਕਰੀਬ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਤੁਰੰਤ ਸ੍ਰੀ ਗੁਰੂ ਰਾਮਦਾਸ ਅਤੇ ਮਾਤਾ ਕੌਲਾਂ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ ਅਤੇ ਕੁਝ ਜ਼ਖ਼ਮੀ ਔਰਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

‘ਵੱਡੀ ਗਿਣਤੀ ਵਿੱਚ ਮੌਜੂਦ ਸੀ ਸੰਗਤ’——ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਸਾਹਿਬ ਵਿਖੇ ਬਹੁਮੰਜਲੀ ਪਾਰਕਿੰਗ ਅਤੇ ਨਵੇਂ ਲੰਗਰ ਹਾਲ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਕਾਰ ਸੇਵਾ ਦੀ ਜ਼ਿੰਮੇਵਾਰੀ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਨੂੰ ਸੌਂਪੀ ਗਈ ਸੀ। ਹਾਦਸੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ ਕਿਉਂਕਿ ਹਰ ਐਤਵਾਰ ਇੱਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ।

ਘਟਨਾ ਦੌਰਾਨ ਜ਼ਖ਼ਮੀ ਹੋਈ ਇੱਕ ਔਰਤ ਨੇ ਦੱਸਿਆ ਕਿ, ‘ਉਹ ਅਜਨਾਲਾ ਅਤੇ ਚਮਿਆਰੀ ਸਮੇਤ ਵੱਖ-ਵੱਖ ਪਿੰਡਾਂ ਤੋਂ ਚੌਪਹਿਰਾ ਕੱਟਣ ਲਈ ਆਈਆਂ ਸਨ। ਇਸ ਦੌਰਾਨ ਅਚਾਨਕ ਜ਼ੋਰ ਦੀ ਅਵਾਜ਼ ਆਈ ਅਤੇ ਉਸ ਨੂੰ ਚੱਕਰ ਆ ਗਿਆ, ਜਿਸ ਤੋਂ ਬਾਅਦ ਉਹ ਥੱਲੇ ਡਿੱਗ ਪਈ। ਦੂਜੀ ਮਹਿਲਾ ਨੇ ਕਿਹਾ ਕਿ ਉਸ ਦੀ ਬਾਂਹ ‘ਤੇ ਗੰਭੀਰ ਸੱਟ ਲੱਗੀ ਅਤੇ ਉਸ ਨੂੰ 12 ਟਾਂਕੇ ਲਗੇ ਹਨ।’

‘ਹਾਦਸੇ ਕਾਰਨ ਮਚੀ ਭਗਦੜ’———-ਗੁਰੂਘਰ ਦੀ ਸਿਵਲ ਡਿਫੈਂਸ ਫੋਰਸ ਦੇ ਮੈਂਬਰ ਨੇ ਦੱਸਿਆ ਕਿ,’ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਲੈਂਟਰ ਦੇ ਕਾਰਜ ਦੀ ਸੇਵਾ ਚੱਲ ਰਹੀ ਸੀ। ਇਸ ਦੌਰਾਨ ਅਚਾਨਕ ਲੈਂਟਰ ਉੱਤੇ ਲੱਗੀਆਂ ਲੋਹੇ ਦੀਆਂ ਪਲੇਟਾਂ ਥੱਲੇ ਡਿੱਗ ਪਈਆਂ। ਇਸ ਹਾਦਸੇ ਦੌਰਾਨ ਦੋ ਔਰਤਾਂ ਦੀ ਮੌਤ ਹੋ ਗਈ। ਐਤਵਾਰ ਨੂੰ ਸੰਗਤ ਦੀ ਭੀੜ ਜ਼ਿਆਦਾ ਹੋਣ ਕਾਰਨ ਭਗਦੜ ਮਚ ਗਈ ਅਤੇ 10 ਦੇ ਕਰੀਬ ਮਹਿਲਾਵਾਂ ਇਸ ਭਗਦੜ ਦੌਰਾਨ ਜ਼ਖ਼ਮੀ ਵੀ ਹੋ ਗਈਆਂ,ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ।’

Check Also

ਇਨ੍ਹਾਂ ਸੂਬਿਆਂ ‘ਚ ਆਰੇਂਜ ਤੇ ਰੈੱਡ ਅਲਰਟ ਜਾਰੀ

ਦੇਸ਼ ਭਰ ਵਿੱਚ ਮਈ ਦੇ ਮਹੀਨੇ ਪੈ ਰਹੀ ਰਿਕਾਰਡ ਤੋੜ ਗਰਮੀ ਨੇ ਲੋਕਾਂ ਦਾ ਹਾਲ …