Home / ਪੰਜਾਬੀ ਖਬਰਾਂ / ਪੰਜਾਬ ‘ਚ Borewell ‘ਚ ਡਿੱਗਿਆ ਮਾਸੂਮ

ਪੰਜਾਬ ‘ਚ Borewell ‘ਚ ਡਿੱਗਿਆ ਮਾਸੂਮ

ਹੁਸ਼ਿਆਰਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਪਿੰਡ ਭੀਖੋਵਾਲ ‘ਚ ਇਕ ਤਿੰਨ ਸਾਲ ਦਾ ਬੱਚਾ ਡੂੰਘੇ ਬੋਰਵੈੱਲ ‘ਚ ਡਿੱਗ ਗਿਆ। ਘਟਨਾ ਦੀ ਸੂਚਨਾ ਮੌਕੇ ਉਤੇ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਗਈ। ਸੂਚਨਾ ਪਾ ਕੇ ਮੌਕੇ ਉਤੇ ਪੁਲਸ ਟੀਮ ਪਹੁੰਚੀ ਅਤੇ ਘਟਨਾ ਦਾ ਜਾਇਜ਼ਾ ਲਿਆ।

ਜਾਣਕਾਰੀ ਮੁਤਾਬਕ ਮੌਕੇ ‘ਤੇ ਸੇਵਾ ਦਲ ਬਾਬਾ ਦੀਪ ਸਿੰਘ ਗੜਦੀਵਾਲ ਦੇ ਮੁੱਖ ਸੇਵਾਦਾਰ ਜੋ ਸਿੰਘ ਤਲਵੰਡੀ ਆਪਣੀ ਆਪਣੀ ਟੀਮ ਸਮੇਤ ਪਹੁੰਚ ਕੇ ਹਨ ਅਤੇ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ। ਫਿਲਹਾਲ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਤਿੰਨ ਸਾਲ ਦਾ ਬੱਚਾ ਕਿਹੜੇ ਹਾਲਾਤ ‘ਚ ਬੋਰਵੈੱਲ ਵਿਚ ਡਿੱਗਿਆ।

ਖੁੱਲ੍ਹੇ ਬੋਰਵੈਲ ਵਿਚ ਡਿੱਗੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪ੍ਰਸ਼ਾਸਨ ਵੱਲੋਂ ਰੈਸਕਿਊ ਮੁਹਿੰਮ ਤੇਜ਼ ਕੀਤੀ ਗਈ ਹੈ। ਡੀ. ਸੀ. ਹੁਸ਼ਿਆਰਪੁਰ ਆਸ਼ਿਕਾ ਜੈਨ ਅਤੇ ਐੱਸ. ਐੱਸ. ਪੀ. ਸੰਦੀਪ ਕੁਮਾਰ ਮਲਿਕ ਨੇ ਰੈਸਕਿਊ ਮੁਹਿੰਮ ਦੀ ਕਮਾਂਡ ਸੰਭਾਲੀ ਹੋਈ ਹੈ ਅਤੇ ਪ੍ਰਸ਼ਾਸ਼ਨ ਵੱਲੋਂ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਦੀ ਮਦਦ ਨਾਲ ਜੇ. ਸੀ. ਬੀ ਮਸ਼ੀਨਾਂ ਦੀ ਮਦਦ ਨਾਲ ਖੁਦਾਈ ਕਰਕੇ ਅਤੇ ਹੋਰ ਸਾਧਨ ਵਰਤ ਕੇ ਬੱਚੇ ਨੂੰ ਬਾਹਰ ਕੱਢਣ ਦੇ ਉੱਦਮ ਕੀਤੇ ਜਾ ਰਹੇ ਹਨ। ਮਿਲੀ ਜਾਣਕਾਰੀ ਬੱਚੇ ਦੀ ਪਛਾਣ ਗੁਰਕਰਨ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਚੱਕ ਸਮਾਣਾ ਦੇ ਰੂਪ ਵਿਚ ਹੋਈ ਹੈ। ਦੱਸਿਆ ਜਾ ਰਿਹਾ ਰਿਹਾ ਕਿ ਕਰੀਬ 3 ਵਰ੍ਹਿਆਂ ਦੇ ਇਸ ਬੱਚੇ ਦਾ ਘਰ ਘਟਨਾ ਸਥਾਨ ਤੋਂ ਨੇੜੇ ਸੀ ਅਤੇ ਉਹ ਖੇਡਦੇ ਹੋਏ ਬੋਰਵੈੱਲ ਵਿਚ ਡਿੱਗ ਗਿਆ।

Check Also

ਮੌਸਮ ਵਿਭਾਗ ਵੱਲੋਂ ਮੀਂਹ ਨੂੰ ਲੈ ਕੇ ਅਲਰਟ

ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਅੱਜ ਪੰਜਾਬ ਵਿੱਚ ਮੀਂਹ (Punjab Rain Alert) ਲਈ …