Home / ਪੰਜਾਬੀ ਖਬਰਾਂ / ਕਥਾ ਵਾਚਕ ਬਾਬਾ ਭਰਪੂਰ ਸਿੰਘ ਦੀ ਮੌਤ

ਕਥਾ ਵਾਚਕ ਬਾਬਾ ਭਰਪੂਰ ਸਿੰਘ ਦੀ ਮੌਤ

ਸੜਕਾਂ ਉਤੇ ਰਾਤਾਂ ਨੂੰ ਘੁੰਮਦੀਆਂ ਇਹਨਾਂ ਟਰਾਲੀਆਂ ਬਾਰੇ ਕੋਈ ਇਲਾਜ ਜ਼ਰੂਰ ਕਰਨਾ ਚਾਹੀਦਾ ਸਰਕਾਰਾਂ ਨੂੰ, ਮੂਹਰੇ ਲਾਈਟਾਂ ਕਾਰਨ ਪਿਛੇ ਆਲੇ ਦੁਆਲੇ ਤੱਕ ਫੈਲੀ ਟਰਾਲੀ ਦਾ ਪਤਾ ਹੀ ਨੀਂ ਲਗਦਾ, ਨਾ ਕੋਈ ਇਹਨਾਂ ਦੇ ਲਾਈਟਾਂ ਹੁੰਦੀਆ, ਨਤੀਜਾ ਬਹੁਤ ਪਿਆਰੀ ਰੂਹ ਭਾਈ ਭਰਪੂਰ ਸਿੰਘ ਜੀ ਇਸੇ ਟਰਾਲੀ ਕਾਰਨ ਆਪਣੀ ਜਾਨ ਗੁਆ ਗਏ

ਭਵਾਨੀਗੜ੍ਹ ਸੜਕ ’ਤੇ ਐਤਵਾਰ ਤੜਕੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਕਥਾ ਵਾਚਕ ਬਾਬਾ ਭਰਪੂਰ ਸਿੰਘ ਦੀ ਮੌਤ ਹੋ ਗਈ। ਉਹ ਪਿੰਡ ਗਾਜੇਵਾਸ ਤੋਂ ਸਮਾਣਾ ਦੇ ਗੁਰਦੁਆਰਾ ਸਾਹਿਬ ਵਿਚ ਕਥਾ ਕਰਨ ਲਈ ਆ ਰਹੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।

ਮਾਮਲੇ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਧਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਾਬਾ ਭਰਪੂਰ ਸਿੰਘ (56) ਦੇ ਪੁੱਤਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ, ਉਨ੍ਹਾਂ ਦੇ ਪਿਤਾ ਰੋਜ਼ਾਨਾ ਵਾਂਗ ਤੜਕੇ ਕਰੀਬ 2 ਵਜੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਮਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਕਥਾ ਕਰਨ ਲਈ ਘਰੋਂ ਨਿਕਲੇ ਸਨ। ਜਦੋਂ ਉਹ ਕੁਲਾਰਾਂ ਮੋੜ ਨੇੜੇ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਇਸ ਟੱਕਰ ਕਾਰਨ ਉਹ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਗਏ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਕਰਵਾਉਣ ਉਪਰੰਤ ਬਾਬਾ ਜੀ ਦੀ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

Check Also

ਹਨੇਰੀ ਤੂਫਾਨ ਤੇ ਗਰਜ ਨਾਲ ਮੀਂਹ ਦੀ ਦਸਤਕ

ਪੰਜਾਬ ਸਣੇ ਉੱਤਰੀ ਭਾਰਤ ਦੇ ਕਈ ਸੂਬਿਆਂ ਵਿਚ ਮੌਸਮ ਮੁੜ ਬਦਲਣ ਵਾਲਾ ਹੈ। ਤੇਜ਼ ਹਵਾਵਾਂ …