Home / ਪੰਜਾਬੀ ਖਬਰਾਂ / ਪੰਜਾਬ ਦੇ ਮੌਸਮ ‘ਚ ਵੱਡਾ ਬਦਲਾਅ!

ਪੰਜਾਬ ਦੇ ਮੌਸਮ ‘ਚ ਵੱਡਾ ਬਦਲਾਅ!

ਪੰਜਾਬ ਦੇ ਮੌਸਮ ਵਿਚ ਇਕ ਵਾਰ ਫਿਰ ਵੱਡਾ ਬਦਲਾਅ ਆਇਆ ਹੈ। ਬਾਰਿਸ਼ ਕਾਰਨ ਇਕ ਵਾਰ ਫਿਰ ਪੰਜਾਬ ਦੇ ਲੋਕਾਂ ਨੂੰ ਸਰਦੀ ਦਾ ਅਹਿਸਾਸ ਹੋਇਆ ਹੈ। ਅਪ੍ਰੈਲ ਮਹੀਨੇ ਦੌਰਾਨ ਪੰਜਾਬ ‘ਚ ਹੋਈ ਬਾਰਿਸ਼ ਨੇ ਤਾਪਮਾਨ ‘ਚ ਗਿਰਾਵਟ ਲਿਆਂਦੀ ਹੈ। ਦੇਰ ਰਾਤ ਹੋਈ ਬਾਰਿਸ਼ ਨੇ ਜਿੱਥੇ ਗਰਮੀ ਤੋਂ ਰਾਹਤ ਦਿਵਾਈ, ਉੱਥੇ ਹੀ ਕਿਸਾਨਾਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਹੈ। ਅੱਜ ਦੁਪਹਿਰ ਵੀ ਬਾਅਦ ਮੌਸਮ ‘ਚ ਅਚਾਨਕ ਬਦਲਾਅ ਵੇਖਣ ਨੂੰ ਮਿਲਿਆ ਹੈ।

ਦਰਅਸਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇੜੇ ਸ਼ਾਮ ਨੂੰ ਮੌਸਮ ‘ਚ ਬਦਲਾਅ ਕਾਰਨ ਭਾਰੀ ਮੀਂਹ ਅਤੇ ਗੜ੍ਹੇਮਾਰੀ ਹੋਈ। ਲਵਲੀ ਯੂਨੀਵਰਸਿਟੀ ਨੇੜੇ ਹੋਈ ਭਾਰੀ ਬਾਰਿਸ਼ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਮੌਸਮ ਵਿੱਚ ਅਚਾਨਕ ਬਦਲਾਅ ਤੋਂ ਬਾਅਦ ਭਾਰੀ ਮੀਂਹ ਸ਼ੁਰੂ ਹੋ ਗਿਆ, ਜਿਸ ਤੋਂ ਥੋੜ੍ਹੀ ਦੇਰ ਬਾਅਦ ਗੜ੍ਹੇਮਾਰੀ ਹੋਈ। ਭਾਰੀ ਮੀਂਹ, ਗੜ੍ਹੇਮਾਰੀ ਅਤੇ ਧੂੜ ਭਰੀ ਹਨ੍ਹੇਰੀ ਨੇ ਖੇਤਾਂ ਅਤੇ ਬਾਜ਼ਾਰਾਂ ‘ਚ ਸਟੋਰ ਕੀਤੀਆਂ ਸਰ੍ਹੋਂ ਅਤੇ ਕਣਕ ਦੀਆਂ ਫ਼ਸਲਾਂ ਨੂੰ ਖ਼ਰਾਬ ਕਰ ਦਿੱਤਾ ਹੈ। ਜ਼ਿਆਦਾਤਰ ਫ਼ਸਲਾਂ ਅਜੇ ਵੀ ਖੇਤਾਂ ‘ਚ ਪਈਆਂ ਹਨ, ਵਾਢੀ ਲਈ ਤਿਆਰ ਹਨ। ਇਸ ਦੇ ਨਾਲ ਹੀ ਅ੍ਰੰਮਿਤਸਰ ਵਿਚ ਵੀ ਬਾਰਿਸ਼ ਦੇ ਨਾਲ ਗੜ੍ਹੇਮਾਰੀ ਹੋਈ ਹੈ।

ਉਥੇ ਹੀ ਆਉਣ ਵਾਲੇ ਦਿਨਾਂ ਨੂੰ ਲੈ ਕੇ ਪੰਜਾਬ ਦੇ ਮੌਸਮ ਸਬੰਧੀ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਨਵੀਂ ਅਪਡੇਟ ਸਾਂਝੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 12 ਅਪ੍ਰੈਲ ਤੱਕ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਅੱਜ ਪੰਜਾਬ ਦੇ ਕਈ ਹਿੱਸਿਆਂ ‘ਚ ਮੌਸਮ ਦੇ ਮਿਜ਼ਾਜ ਵਿਗੜਨ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ਵਿਚ ਯੈਲੋ ਅਤੇ ਓਰੇਂਜ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਬਿਜਲੀ ਚਮਕਣ ਦੇ ਨਾਲ-ਨਾਲ ਗੜ੍ਹੇਮਾਰੀ ਅਤੇ 40-50 ਕਿਲੋਮੀਟਰ ਤੇਜ਼ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ।

Check Also

ਆਫਤ ਬਣ ਵਰ੍ਹੇਗਾ ਮੀਂਹ, ਗੜ੍ਹੇਮਾਰੀ ਦੀ ਚਿਤਾਵਨੀ

ਉੱਤਰ-ਪੱਛਮ ਵਿੱਚ ਦੋ ਸਰਗਰਮ ਪੱਛਮੀ ਗੜਬੜੀਆਂ ਦੇ ਪ੍ਰਭਾਵ ਹੇਠ ਮੌਸਮ ਦਾ ਪੈਟਰਨ ਬਦਲ ਗਿਆ ਹੈ। …