ਪਹਾੜਾਂ ਵਿਚ ਪੈ ਰਹੇ ਭਾਰੀ ਮੀਂਹ ਨੇ ਪੰਜਾਬ ਵਿਚ ਵੀ ਖ਼ਤਰਾ ਪੈਦਾ ਕਰ ਦਿੱਤਾ ਹੈ। ਜਿਸ ਦੇ ਚੱਲਦੇ ਸੰਗਰੂਰ ਦੇ ਖਨੌਰੀ ਅਤੇ ਨਾਲ ਲੱਗਦੇ ਇਲਾਕਿਆਂ ਲਈ ਖ਼ਤਰੇ ਦੀ ਘੰਟੀ ਖੜਕ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਭਾਖੜਾ ਨਹਿਰ ਵਿਚੋਂ ਪਾਣੀ ਲੀਕ ਹੋ ਰਿਹਾ ਹੈ ਅਤੇ ਇਹ ਪਾਣੀ ਘੱਗਰ ਦਰਿਆ ਵਿਚ ਜਾ ਰਿਹਾ ਹੈ। ਸੂਤਰਾਂ ਮੁਤਾਬਕ ਖਨੌਰੀ ਇਲਾਕੇ ਵਿਚ ਘੱਗਰ ਦਰਿਆ ਦੇ ਉੱਪਰ ਲੰਘ ਰਹੀ ਭਾਖੜਾ ਨਹਿਰ ਦੇ ਪੁਲ ਹੇਠੋਂ ਪਾਣੀ ਲੀਕ ਹੋ ਰਿਹਾ ਹੈ।
ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਇਹ ਵੱਡਾ ਸੰਕਟ ਬਣ ਸਕਦੀ ਹੈ ਕਿਉਂਕਿ ਘੱਗਰ ਵਿਚ ਵੀ ਮੀਂਹ ਦੇ ਮੌਸਮ ਕਾਰਨ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।ਭਾਖੜਾ ਨਹਿਰ, ਹਿਮਾਚਲ ਤੋਂ ਚੱਲ ਕੇ ਪੰਜਾਬ, ਹਰਿਆਣਾ ਰਾਹੀਂ ਰਾਜਸਥਾਨ ਤੱਕ ਜਾਂਦੀ ਹੈ। ਇਹ ਨਾ ਸਿਰਫ਼ ਪੰਜਾਬ ਦੀ ਸਿੰਚਾਈ ਲਈ ਜੀਵਨ ਰੇਖਾ ਹੈ, ਸਗੋਂ ਦੱਖਣੀ ਰਾਜਾਂ ਲਈ ਵੀ ਇਹ ਵੱਡਾ ਸਰੋਤ ਹੈ। ਇਸ ਨਹਿਰ ਵਿੱਚ ਪਾਣੀ ਦਾ ਬਹਾਅ ਕਾਫੀ ਤੇਜ਼ ਹੋਣ ਕਰਕੇ ਲੰਘਣ ਵਾਲੇ ਪੁਲ ਹੇਠੋਂ ਹੋ ਰਹੀ ਲੀਕੇਜ ਕਾਰਣ ਕਿਸੇ ਵੀ ਸਮੇਂ ਵੱਡੇ ਹਾਦਸਾ ਵਾਪਰ ਸਕਦਾ ਹੈ।
ਸੰਗਰੂਰ ਦੇ ਖਨੌਰੀ ਅਤੇ ਨਾਲ ਲੱਗਦੇ ਇਲਾਕਿਆਂ ਉਤੇ ਵੱਡਾ ਖਤਰਾ ਮੰਡਰਾ ਰਿਹਾ ਹੈ। ਜਾਣਕਾਰੀ ਮਿਲ ਰਹੀ ਹੈ ਕਿ ਭਾਖੜਾ ਨਹਿਰ ਵਿੱਚੋਂ ਪਾਣੀ ਲੀਕ ਹੋ ਰਿਹਾ ਹੈ। ਭਾਖੜਾ ਨਹਿਰ ਵਿੱਚੋਂ ਪਾਣੀ ਲੀਕ ਹੋ ਕੇ ਘੱਗਰ ਦਰਿਆ ਵਿੱਚ ਡਿੱਗ ਰਿਹਾ ਹੈ।
ਸੰਗਰੂਰ ਦੇ ਖਨੌਰੀ ਇਲਾਕੇ ਵਿੱਚ ਘੱਗਰ ਦਰਿਆ ਦੇ ਉੱਪਰ ਲੰਘ ਰਹੀ ਭਾਖੜਾ ਨਹਿਰ ਦੇ ਪੁਲ ਹੇਠੋਂ ਪਾਣੀ ਲੀਕ ਹੋ ਰਿਹਾ ਹੈ। ਇਹ ਲੀਕਜ ਇੱਕ ਵੱਡਾ ਸੰਕਟ ਬਣ ਸਕਦੀ ਹੈ, ਕਿਉਂਕਿ ਘੱਗਰ ਵਿੱਚ ਵੀ ਮੀਂਹ ਦੇ ਮੌਸਮ ਕਾਰਨ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।