Home / ਪੰਜਾਬੀ ਖਬਰਾਂ / ਬਜ਼ੁਰਗ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ

ਬਜ਼ੁਰਗ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ

ਕਹਿੰਦੇ ਰੱਬ ਜਦੋਂ ਮਿਹਰਬਾਨ ਹੁੰਦਾ ਹੈ ਤਾਂ ਅਗਲੀਆਂ ਪਿਛਲੀਆਂ ਸਾਰੀਆਂ ਖੁਸ਼ਕੀਆਂ ਚੱਕ ਦਿੰਦਾ ਹੈ। ਅਜਿਹਾ ਹੀ ਕੁਝ ਹੋਇਆ ਪਟਿਆਲਾ ਨੇੜਲੇ ਪਿੰਡ ਹਿਰਦਪੁਰ ਦੇ ਰਹਿਣ ਵਾਲੇ ਸੁਖਦੇਵ ਸਿੰਘ ਨਾਲ। ਪਸ਼ੂ ਪਾਲਣ ਵਿਭਾਗ ਵਿਚ ਠੇਕਾ ਕਰਮੀ ਵੱਜੋਂ ਕੰਮ ਕਰਨ ਵਾਲੇ ਸੁਖਦੇਵ ਸਿੰਘ ਦੀ ਕਿਸਮਤ ਨੇ ਰਾਤੋਂ ਰਾਤ ਪਲਟੀ ਮਾਰੀ ਹੈ। ਉਨ੍ਹਾਂ ਨੂੰ ਪੰਜਾਬ ਸਟੇਟ ਲਾਟਰੀ ਦੇ ਮਹੀਨੇ ਵਾਰ ਲਾਟਰੀ ਦਾ ਡੇਢ ਕਰੋੜ ਦਾ ਇਨਾਮ ਨਿਕਲਿਆ। ਜ਼ਿਕਰੇਖਾਸ ਹੈ ਕਿ ਸੁਖਦੇਵ ਸਿੰਘ ਪਿਛਲੇ ਲਗਭਗ 15 ਸਾਲਾਂ ਤੋਂ ਇੱਕ ਹੀ ਲਾਟਰੀ ਸਟਾਲ ਤੋਂ ਲਾਟਰੀ ਦਾ ਟਿਕਟ ਖਰੀਦਦਾ ਹੁੰਦਾ ਸੀ ਅਤੇ ਕੁਝ ਦਿਨ ਪਹਿਲਾਂ ਉਸਨੇ ਪੰਜਾਬ ਸਟੇਟ ਲਾਟਰੀ ਦਾ ਟਿਕਟ ਲਿਆ ਅਤੇ ਹੁਣ ਉਸ ਨੂੰ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਲਾਟਰੀ ਸਟਾਲ ਦੇ ਉੱਪਰ ਪੁੱਜਿਆ ਤੇ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ।

ਗੱਲ ਕਰੀਏ ਸੁਖਦੇਵ ਸਿੰਘ ਦੀ ਤਾਂ ਉਹ ਪਿਛਲੇ 27 ਸਾਲਾਂ ਤੋਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਕੱਚੀ ਨੌਕਰੀ ਕਰ ਰਿਹਾ ਹੈ। ਉਸ ਨੇ ਕਿਹਾ ਕਿ “ਮੈਂ 1500 ਰੁਪਏ ਤੋਂ ਕੱਚੀ ਨੌਕਰੀ ਸ਼ੁਰੂ ਕੀਤੀ ਸੀ ਅਤੇ ਹੁਣ ਵੀ ਮੈਂ ਕੱਚਾ ਮੁਲਾਜ਼ਮ ਹੀ ਹੈ ਅਤੇ ਲਗਭਗ 10 ਹਜਾਰ ਤਨਖਾਹ ਹੀ ਲੈ ਰਿਹਾ ਹਾਂ। ਮੇਰੀਆਂ ਤਿੰਨ ਬੇਟੀਆਂ ਨੇ ਜਿਨ੍ਹਾਂ ਦਾ ਮੈਂ ਵਿਆਹ ਕਰ ਦਿੱਤਾ ਹੈ, ਤੇ ਹੁਣ ਮੈਂ ਇਥੇ ਮੇਰੀ ਪਤਨੀ ਪਿੰਡ ਦੇ ਵਿੱਚ ਇਕੱਲੇ ਰਹਿ ਰਹੇ ਸੀ ਮੈਂ ਹਰ ਵਾਰ ਕੋਈ ਨਾ ਕੋਈ ਲਾਟਰੀ ਪਾਉਂਦਾ ਸੀ ਅਤੇ ਇਸ ਵਾਰ ਜਦੋਂ ਮੈਂ ਲਾਟਰੀ ਪਾਈ ਤਾਂ ਆਪਣਾ ਮੋਬਾਇਲ ਨੰਬਰ ਲਾਟਰੀ ਵਿਕਰੇਤਾ ਨੂੰ ਦੇ ਗਿਆ ਕਿ ਜੇਕਰ ਮੇਰਾ ਕੋਈ ਇਨਾਮ ਨਿਕਲਿਆ ਤਾਂ ਮੈਨੂੰ ਫੋਨ ਕਰ ਦੇਣਾ ਅਤੇ ਕਿਸਮਤ ਦਾ ਖੇਡ ਦੇਖੋ ਕਿ ਜਿਵੇਂ ਹੀ ਉਸਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ”।

ਉਸ ਦਾ ਕਹਿਣਾ ਹੈ ਕਿ ਹੁਣ ਉਹ ਇਸ ਲਾਟਰੀ ਦੀ ਜਿੱਤੀ ਹੋਈ ਰਕਮ ਦੇ ਵਿੱਚੋਂ ਕੁਝ ਹਿੱਸਾ ਨੂੰ ਗੁਰੂ ਘਰ ਦਾਨ ਕਰੇਗਾ। ਨਾਲ ਹੀ ਉਸਨੇ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ ਉਸਦੀ ਬਾਕੀ ਜ਼ਿੰਦਗੀ ਹੁਣ ਵਧੀਆ ਤਰੀਕੇ ਦੇ ਨਾਲ ਗੁਜ਼ਰ ਜਾਵੇਗੀ। ਦੂਜੇ ਪਾਸੇ ਲਾਟਰੀ ਵਿਕਰੇਤਾ ਨੇ ਦੱਸਿਆ ਕਿ ਸੁਖਦੇਵ ਸਿੰਘ ਲਗਭਗ 15 -20 ਸਾਲਾਂ ਤੋਂ ਉਹਨਾਂ ਦੀ ਸਟਾਲ ਤੋਂ ਹੀ ਕੋਈ ਨਾ ਕੋਈ ਲਾਟਰੀ ਦਾ ਟਿਕਟ ਖਰੀਦ ਕੇ ਲੈ ਕੇ ਜਾਂਦਾ ਸੀ ਅਤੇ ਹਰ ਵਾਰ ਉਸ ਨੂੰ ਇਹੀ ਉਮੀਦ ਹੁੰਦੀ ਸੀ ਕਿ ਉਸਦੀ ਲਾਟਰੀ ਜਰੂਰ ਨਿਕਲੂਗੀ ਪਰ 20 ਸਾਲਾਂ ਦੇ ਸਮੇਂ ਦੌਰਾਨ ਕਿਸਮਤ ਨੇ ਉਸਦਾ ਸਾਥ ਨਹੀਂ ਦਿੱਤਾ ਪਰ ਹੁਣ ਬੁਢਾਪੇ ਦੇ ਵਿੱਚ ਆ ਕੇ ਪਰਮਾਤਮਾ ਨੇ ਉਸਦੀ ਸੁਣ ਲਈ ਤੇ ਉਸਦਾ ਪੰਜਾਬ ਸਟੇਟ ਲਾਟਰੀ ਦਾ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਅਤੇ ਉਸਦੀ ਬਾਕੀ ਜਿੰਦਗੀ ਅਰਾਮ ਨਾਲ ਕਟ ਜਾਵੇਗੀ।

Check Also

ਮੌਸਮ ਵਿਭਾਗ ਨੇ ਜਾਰੀ ਕੀਤਾ Alert !

ਭਾਰਤ ਦਾ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਜਿੱਥੇ ਲੋਕ ਪਿਛਲੇ ਕੁਝ ਦਿਨਾਂ ਤੋਂ …