ਇਹ ਸੱਚੀ ਘਟਨਾ 18ਵੀਂ ਸਦੀ ਦੀ ਹੈ, ਜਦੋਂ ਪੰਜਾਬ ਵਿੱਚ ਸਿੱਖਾਂ ‘ਤੇ ਤਸ਼ੱਦਦ ਹੋ ਰਿਹਾ ਸੀ। ਇਹ ਘਟਨਾ ਸਾਂਝੇ ਪੰਜਾਬ ਦੀ ਹੈ। ਲਾਹੌਰ ਵਿੱਚ ਇੱਕ ਇਤਿਹਾਸਕ ਸ਼ਹੀਦ ਸਿੰਘਾਂ ਦਾ ਸਥਾਨ ਸੀ , ਜਿਸਨੂੰ ਅੱਜ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਥਾਨ ਉਨ੍ਹਾਂ ਸਿੱਖਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ ਜਿਨ੍ਹਾਂ ਨੇ ਮੁਗਲਾਂ ਦੇ ਰਾਜ ਦੌਰਾਨ ਆਪਣੇ ਧਰਮ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਸ਼ਹੀਦੀਆਂ ਪਾਈਆਂ ਸਨ । ਭਾਵ ਕਿ ਸ਼ਹੀਦ ਸਿੰਘਾਂ ਦਾ ਗੁਰੂਘਰ ਜਿੱਥੇ ਸ਼ਹੀਦੇ ਪਹਿਰੇ ਲੱਗਦੇ ਨੇ।
ਇਹ ਘਟਨਾ ਵੀ ਸ਼ਹੀਦੀ ਪਹਿਰੇ ਨਾਲ ਸੰਬੰਧਿਤ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸ਼ਹੀਦ ਸਿੰਘਾਂ ਤੇ ਇੱਕ ਔਰਤ ਦਾ ਅਟੁੱਟ ਵਿਸ਼ਵਾਸ ਦੀ ਸੱਚੀ ਘਟਨਾ।ਇਹ ਗੱਲ ਉਸ ਸਮੇਂ ਦੀ ਹੈ ਜਦੋਂ ਲਾਹੌਰ ਵਿੱਚ ਬੀਬੀ ਜਸਵੀਰ ਕੌਰ ਨਾਮ ਦੀ ਇੱਕ ਸਿੱਖ ਔਰਤ ਰਹਿੰਦੀ ਸੀ। ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦੀ ਸੀ ਤੇ ਸ਼ਹੀਦ ਸਿੰਘ ਦੀ ਜੋਤ ਲਗਾਉਦੀ ਸੀ ਉਹ ਗੁਰਦੁਆਰੇ ਵਿੱਚ ਦੀਵੇ ਜਗਾਉਂਦੀ, ਲੰਗਰ ਵਿੱਚ ਸੇਵਾ ਕਰਦੀ ਅਤੇ ਸਿੱਖ ਯੋਧਿਆਂ ਤੇ ਸ਼ਹੀਦ ਸਿੰਘਾਂ ਦੀਆਂ ਕਹਾਣੀਆਂ ਸੁਣਦੀ।
ਸੰਗਤ ਜੀ ਇਹ ਘਟਨਾ ਉਨ੍ਹਾਂ ਦਿਨਾਂ ਦੀ ਹੈ ਜਦੋਂ ਮੁਗਲ ਸਿੱਖਾਂ ਦੇ ਗੁਰੂਘਰਾਂ ਤੇ ਹਮਲਾ ਤੇ ਬੇਅਦਬੀ ਕਰਦੇ ਸਨ ਇੱਕ ਦਿਨ, ਮੁਗਲ ਸਿਪਾਹੀਆਂ ਨੇ ਗੁਰਦੁਆਰੇ ‘ਤੇ ਹਮਲਾ ਕਰ ਦਿੱਤਾ। ਉਹ ਸਿੱਖ ਸੰਗਤਾਂ ਨੂੰ ਤੰਗ ਕਰ ਰਹੇ ਸਨ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਤਬਾਹ ਕਰ ਰਹੇ ਸਨ ਤੇ ਸ਼ਹੀਦਾਂ ਦੇ ਸਥਾਨਾਂ ਤੇ ਬੇਅਦਬੀ ਕਰਦੇ ਸਨ । ਜਦੋਂ ਬੀਬੀ ਜਸਵੀਰ ਕੌਰ ਨੇ ਇਹ ਸਭ ਕੁਝ ਦੇਖਿਆ, ਤਾਂ ਉਸ ਦੇ ਅੰਦਰ ਸੇਵਾ ਅਤੇ ਸ਼ਰਧਾ ਦੀ ਅਜਿਹੀ ਸ਼ਕਤੀ ਪੈਦਾ ਹੋਈ ਕਿ ਉਹ ਬਿਨਾਂ ਕਿਸੇ ਡਰ ਦੇ ਸ਼ਹੀਦ ਸਿੰਘਾਂ ਦੇ ਜੈਕਾਰੇ ਲਾਉਦੀ ਅੱਗੇ ਵਧ ਗਈ ।ਉਸ ਸਮੇਂ ਇੱਕ ਚਮਤਕਾਰ ਵਾਪਰਦਾ ਹੈ ਜੋ ਉਸ ਸਮੇਂ ਸੰਗਤਾਂ ਨੇ ਆਪਣੇ ਅੱਖੀ ਦੇਖਿਆ ਸੀ