ਬਸੰਤ ਪੰਚਮੀ ਤੋਂ ਬਾਅਦ ਵੀ ਪੰਜਾਬ ਅਤੇ ਚੰਡੀਗੜ੍ਹ ਤੋਂ ਵਿੱਛ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦੇ ਵੱਲੋਂ ਅੱਜ ਧੁੰਦ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ। ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਸਾਰਾ ਦਿਨ ਕਈ ਥਾਵਾਂ ਤੇ ਧੁੰਦ ਦਿਖਾਈ ਦੇ ਸਕਦੀ ਹੈ।
ਹਾਲਾਂਕਿ ਕੱਲ ਤੋਂ ਮੌਸਮ ਖੁੱਲੇਗਾ ਇਸ ਦੇ ਨਾਲ ਹੀ ਵੈਸਟਰਨ ਡਿਸਟਰਬੈਂਸ ਵੀ ਮੁੜ ਤੋਂ ਐਕਟਿਵ ਹੋਣ ਜਾ ਰਿਹਾ ਤੇ ਅਜਿਹੇ ਦੇ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਦੇ ਉੱਤੇ ਹਲਕੀ ਬਰਸਾਤ ਵੀ ਹੋ ਸਕਦੀ ਹੈ। ਜਿਸ ਤੋਂ ਬਾਅਦ ਤਾਪਮਾਨ ਦੇ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਲਗਾਤਾਰ ਪੈ ਰਹੀ ਸੰਘਣੀ ਧੁੰਦ ਨੇ ਜਿੱਥੇ ਵਾਹਨਾਂ ਦੀ ਰਫਤਾਰ ਦੇ ਉੱਤੇ ਬਰੇਕਾਂ ਲਗਾ ਦਿੱਤੀਆਂ ਹਨ।
ਉੱਥੇ ਹੀ ਲੋਕਾਂ ਦਾ ਕੰਮਾਂ ਕਾਰਾਂ ਤੇ ਜਾਣਾ ਵੀ ਕਾਫੀ ਮੁਸ਼ਕਿਲ ਹੋ ਗਿਆ ਹੈ। ਇਸੀ ਵਿਚਕਾਰ ਤਾਜ਼ਾ ਤਸਵੀਰਾਂ ਚੰਡੀਗੜ੍ਹ ਦੀ ਸੁਖਨਾ ਲੇਕ ਤੋਂ ਸਾਹਮਣੇ ਆਈਆਂ ਹਨ ਜਿੱਥੇ ਕਿ ਇੱਕ ਵਾਰ ਫਿਰ ਤੋਂ ਸੰਘਣੀ ਧੁੰਦ ਪਈ ਹੈ।ਇਸ ਦੇ ਨਾਲ ਹੀ ਹਰਿਆਣਾ ਦੀ ਸਰਹੱਦ ‘ਤੇ ਚੱਕਰਵਾਤੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਜਿਸ ਕਾਰਨ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਕੱਲ੍ਹ ਤੋਂ ਹੀ ਬੱਦਲਵਾਈ ਹੈ। ਇਸ ਕਾਰਨ ਜਿੱਥੇ ਘੱਟੋ-ਘੱਟ ਤਾਪਮਾਨ ਵਿੱਚ 2.9 ਡਿਗਰੀ ਦਾ ਵਾਧਾ ਹੋਇਆ, ਉੱਥੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਮਾਹਿਰਾਂ ਮੁਤਾਬਕ ਆਉਣ ਵਾਲੇ ਕੁਝ ਦਿਨਾਂ ‘ਚ ਘੱਟੋ-ਘੱਟ ਤਾਪਮਾਨ ‘ਚ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ ਅਤੇ ਇਸ ਤੋਂ ਬਾਅਦ ਤਾਪਮਾਨ ‘ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ।