Home / ਵੀਡੀਓ / Punjab ‘ਚ ਮੀਂਹ ਦੇਣ ਜਾ ਰਿਹਾ ਦਸਤਕ

Punjab ‘ਚ ਮੀਂਹ ਦੇਣ ਜਾ ਰਿਹਾ ਦਸਤਕ

ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼, ਬਿਹਾਰ ਸਮੇਤ 7 ਸੂਬਿਆਂ ‘ਚ ਧੁੰਦ ਪੈ ਸਕਦੀ ਹੈ। ਦੇਸ਼ ਭਰ ‘ਚ ਘੱਟੋ-ਘੱਟ ਤਾਪਮਾਨ ‘ਚ 2 ਤੋਂ 3 ਡਿਗਰੀ ਦਾ ਵਾਧਾ ਹੋ ਸਕਦਾ ਹੈ। 1 ਫਰਵਰੀ ਨੂੰ ਉੱਤਰ ਭਾਰਤ, ਪੱਛਮ ਵਿੱਚ ਰਾਜਸਥਾਨ-ਗੁਜਰਾਤ, ਪੂਰਬ ਵਿੱਚ ਬੰਗਾਲ-ਉੜੀਸਾ ਵਿੱਚ ਮੌਸਮ ਆਮ ਵਾਂਗ ਰਹਿ ਸਕਦਾ ਹੈ ਪਰ ਦੱਖਣ ਵਿੱਚ ਕੇਰਲ, ਤਾਮਿਲਨਾਡੂ, ਪੁਡੂਚੇਰੀ ਵਿੱਚ ਮੀਂਹ ਪੈ ਸਕਦਾ ਹੈ। ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਵਿੱਚ ਧੁੰਦ ਛਾਈ ਰਹੇਗੀ। ਆਓ ਜਾਣਦੇ ਹਾਂ ਦੇਸ਼ ਭਰ ਵਿੱਚ ਅਗਲੇ 5 ਦਿਨਾਂ ਦੌਰਾਨ ਮੌਸਮ ਕਿਵੇਂ ਦਾ ਰਹੇਗਾ?

ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀਆਂ ਵਾਤਾਵਰਨ ਤਬਦੀਲੀਆਂ ਦੇ ਚੱਲਦਿਆਂ ਇਹ ਸਾਲ ਫਰਵਰੀ ਮਹੀਨੇ ਦਾ ਸਵਾਗਤ ਸੰਘਣੀ ਧੁੰਦ ਨੇ ਕੀਤਾ ਹੈ। ਫਰਵਰੀ ਮਹੀਨੇ ਦੇ ਪਹਿਲੇ ਦੋਵੇਂ ਦਿਨਾਂ ਨੂੰ ਸੰਘਣੀ ਧੁੰਨ ਨੇ ਲਪੇਟ ਲਿਆ ਹੈ। ਅੱਜ ਐਤਵਾਰ ਵੀ ਕੜਾਕੇ ਦੀ ਧੁੰਦ ਮਗਰੋਂ ਸੂਰਜ ਦੇ ਦਰਸ਼ਨ ਹੋਏ ਅਤੇ ਸ਼ਾਮ 5 ਵਜੇ ਤੋਂ ਬਾਅਦ ਫਿਰ ਠੰਡ ਅਤੇ ਧੁੰਦ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੰਘਣੀ ਧੁੰਦ ਕਾਰਨ ਸੜਕਾਂ ‘ਤੇ ਵਿਜ਼ਿਬਿਲਿਟੀ ਬੇਹੱਦ ਘੱਟ ਰਹੀ। ਇਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਵਾਹਨਾਂ ਦੀ ਰਫ਼ਤਾਰ ਮੱਠੀ ਪੈ ਗਈ।

ਕਿਥੇ ਪੈਣਾ ਮੀਂਹ?——ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 1 ਫਰਵਰੀ ਨੂੰ ਮੱਧ ਪ੍ਰਦੇਸ਼ ਵਿੱਚ ਵੀ ਮੌਸਮ ਬਦਲ ਜਾਵੇਗਾ। ਸ਼ਨੀਵਾਰ ਤੋਂ ਆਸਮਾਨ ‘ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। 5 ਫਰਵਰੀ ਤੱਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਵਿੱਚ ਮੀਂਹ ਪੈ ਸਕਦਾ ਹੈ। ਅਰੁਣਾਚਲ ਪ੍ਰਦੇਸ਼ ‘ਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੱਤਰ-ਪੂਰਬੀ ਅਸਾਮ, ਨਾਗਾਲੈਂਡ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਤਾਮਿਲਨਾਡੂ, ਪੁਡੂਚੇਰੀ, ਕੇਰਲ ਅਤੇ ਮਾਹੇ, ਯਾਨਮ, ਕਰਾਈਕਲ, ਰਾਇਲਸੀਮਾ ਦੇ ਸ਼ਹਿਰਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ ਹੈ।

4 ਤੱਟੀ ਜ਼ਿਲਿਆਂ ‘ਚ ਤੂਫਾਨ ਦੀ ਚਿਤਾਵਨੀ——–ਖੇਤਰੀ ਮੌਸਮ ਵਿਗਿਆਨ ਕੇਂਦਰ (ਆਰਐਮਸੀ) ਨੇ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਦੇਸ਼ ਦੇ 4 ਤੱਟਵਰਤੀ ਜ਼ਿਲ੍ਹਿਆਂ ਟੇਨਕਾਸੀ, ਥੂਥੁਕੁਡੀ, ਤਿਰੂਨੇਲਵੇਲੀ, ਕੰਨਿਆਕੁਮਾਰੀ ਵਿੱਚ ਅਗਲੇ 2 ਦਿਨਾਂ ਵਿੱਚ ਤੂਫ਼ਾਨ ਅਤੇ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਨਾਲ ਹੀ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਮੌਸਮ ਵਿੱਚ ਅਚਾਨਕ ਤਬਦੀਲੀ ਦੀ ਸਥਿਤੀ ਵਿੱਚ ਸਾਵਧਾਨ ਰਹਿਣ ਅਤੇ ਤੂਫਾਨ ਅਤੇ ਭਾਰੀ ਮੀਂਹ ਦੌਰਾਨ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ।

Check Also

ਤੇਜ਼ ਹਨ੍ਹੇਰੀ ਤੇ ਭਾਰੀ ਮੀਂਹ ਦੀ ਚਿਤਾਵਨੀ

ਪੰਜਾਬ ਦੇ ਮੌਸਮ ਵਿਚ ਇਕ ਵਾਰ ਫਿਰ ਵੱਡੀ ਤਬਦੀਲੀ ਵੇਖਣ ਨੂੰ ਮਿਲੇਗੀ। ਮੌਸਮ ਵਿਭਾਗ ਵੱਲੋਂ …