ਕਿਸਾਨਾਂ ਨੇ ਦਿੱਲੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਹਲਚਲ ਤੇਜ਼ ਹੋ ਗਈ ਹੈ। ਸ਼ੰਭੂ ਬਾਰਡਰ ਉਤੇ ਫੋਰਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਹਾਲਾਤ ਕਾਫੀ ਤਣਾਅ ਵਾਲੇ ਬਣੇ ਹੋਏ ਹਨ।
ਖਨੌਰੀ ਬਾਰਡਰ ਉਤੇ ਵੀ ਡਰੋਨ ਹਵਾ ਵਿਚ ਘੁੰਮ ਰਹੇ ਹਨ। ਇਧਰ, ਕਿਸਾਨਾਂ ਨੇ ਵੀ ਪਤੰਗ ਉਡਾ ਦਿੱਤੇ ਹਨ।
ਉਧਰ, ਹਰਿਆਣਾ ਦੇ ਨਾਲ ਹੀ ਦਿੱਲੀ ਵਿੱਚ ਵੀ ਸਖਤੀ ਕਰ ਦਿੱਤੀ ਗਈ ਹੈ। ਕਿਸਾਨਾਂ ਦੇ ਕੂਚ ਨੂੰ ਵੇਖਦਿਆਂ ਦਿੱਲੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।ਦਿੱਲੀ ਅੰਦਰ ਭੀੜ ਇਕੱਠੀ ਕਰਨ ਤੇ ਟਰੈਕਟਰਾਂ ਦੇ ਦਾਖਲੇ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਹਰਿਆਣਾ ਨਾਲ ਲੱਗਦੀ ਸਿੰਘੂ-ਟਿਕਰੀ ਸਰਹੱਦ ਤੇ ਉੱਤਰ ਪ੍ਰਦੇਸ਼ ਨਾਲ ਲੱਗਦੀ ਗਾਜ਼ੀਪੁਰ ਸਰਹੱਦ ਨੂੰ ਵੀ ਸੀਲ ਕਰ ਦਿੱਤਾ ਹੈ।
ਸ਼ੰਬੂ ਬਾਰਡਰ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਆਪਣੀ ਹੱਕੀ ਮੰਗਾਂ ਦੇ ਲਈ ਦਿੱਲੀ ਜਾਣ ਵਾਸਤੇ 13 ਫਰਵਰੀ ਤੋਂ ਲਗਾਤਾਰ ਧਰਨੇ ‘ਤੇ ਬੈਠੇ ਹਨ ਪਰ ਹਰਿਆਣਾ ਸਰਕਾਰ ਵੱਲੋਂ ਇਹਨਾਂ ਨੂੰ ਸ਼ੰਭੂ ਬਾਰਡਰ ‘ਤੇ ਹੀ ਰੋਕਿਆ ਹੋਇਆ ਹੈ | ਕਿਸਾਨ ਜਥੇਬੰਦੀਆਂ ਵੱਲੋਂ 101 ਕਿਸਾਨਾਂ ਦਾ ਜੱਥਾ ਤੀਜੀ ਵਾਰੀ ਦਿੱਲੀ ਵੱਲ 14 ਫ਼ਰਵਰੀ ਨੂੰ 12 ਵਜੇ ਰਵਾਨਾ ਕੀਤਾ ਜਾਵੇਗਾ ਪਰ ਇਸ ਮਾਮਲੇ ‘ਚ ਹਰਿਆਣਾ ਸਰਕਾਰ ਵੱਲੋਂ ਵੀ ਕਿਸਾਨਾਂ ਨੂੰ ਰੋਕਣ ਲਈ ਪੂਰੀ ਤਿਆਰੀ ਕੀਤੀ ਗਈ ਹੈ | ਜਿਸ ‘ਚ ਬੈਰੀਗੇਡ ,ਪਾਣੀ ਦੇ ਟੈਂਕਰਾਂ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ।