Home / ਪੰਜਾਬੀ ਖਬਰਾਂ / ਪੰਜਾਬ ‘ਚ ਮੀਂਹ ਦੇ ਨਾਲ ਪੈ ਸਕਦੇ ਗੜ੍ਹੇ

ਪੰਜਾਬ ‘ਚ ਮੀਂਹ ਦੇ ਨਾਲ ਪੈ ਸਕਦੇ ਗੜ੍ਹੇ

ਮੌਸਮ ਵਿਭਾਗ ਨੇ ਐਤਵਾਰ ਲਈ ਉਤਰੀ ਭਾਰਤ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਪਹਾੜੀ ਇਲਾਕਿਆਂ ‘ਚ ਐਤਵਾਰ ਅਤੇ ਸੋਮਵਾਰ ਨੂੰ ਬਰਫਬਾਰੀ ਜਾਰੀ ਰਹੇਗੀ। ਜਦਕਿ ਮੈਦਾਨੀ ਇਲਾਕਿਆਂ ‘ਚ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਵੇਗੀ।

ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ਦੇ ਇਲਾਕਿਆਂ ‘ਚ ਸੋਮਵਾਰ ਰਾਤ ਤੱਕ ਇਸ ਤਰ੍ਹਾਂ ਦਾ ਮੌਸਮ ਬਣਿਆ ਰਹਿਣ ਦੀ ਸੰਭਾਵਨਾ ਹੈ। ਮੀਂਹ ਕਾਰਨ ਲੋਕਾਂ ਨੂੰ ਸੁੱਕੀ ਸਰਦੀ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਵਾਇਰਲ ਬੁਖਾਰ ਨੂੰ ਵੀ ਕੰਟਰੋਲ ਕੀਤਾ ਜਾ ਸਕੇਗਾ।

ਮਾਹਿਰਾਂ ਦੱਸਦੇ ਹਨ ਕਿ ਇਸ ਸਾਲ ਗਲੋਬਲ ਵਾਰਮਿੰਗ, ਐਲ ਨੀਨੋ ਵਰਗੀਆਂ ਜਲਵਾਯੂ ਘਟਨਾਵਾਂ ਦੇ ਪ੍ਰਭਾਵ ਅਤੇ ਵਾਯੂਮੰਡਲ ਦੀਆਂ ਸਥਿਤੀਆਂ ਵਿੱਚ ਤਬਦੀਲੀਆਂ ਕਾਰਨ ਸਰਦੀ ਹੌਲੀ ਸ਼ੁਰੂ ਹੋਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਨਵੰਬਰ ਵਿੱਚ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ, ਜਿਸ ਕਾਰਨ ਸਰਦੀ ਦਾ ਅਸਰ ਘੱਟ ਅਤੇ ਹੌਲੀ-ਹੌਲੀ ਮਹਿਸੂਸ ਕੀਤਾ ਗਿਆ ਹੈ।

ਸਵੇਰੇ ਚੱਲੀ ਸ਼ੀਤ ਲਹਿਰ—ਜਲੰਧਰ ‘ਚ ਬੁੱਧਵਾਰ ਸਵੇਰੇ 5 ਵਜੇ ਤੋਂ ਹੀ ਸੀਤ ਲਹਿਰ ਕਾਰਨ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲਿਆ। ਹਾਲਾਂਕਿ ਦਿਨ ਚੜ੍ਹਦੇ ਹੀ ਮੌਸਮ ਸਾਫ਼ ਹੋਣਾ ਸ਼ੁਰੂ ਹੋ ਗਿਆ। ਦਿਨ ਭਰ ਚੰਗੀ ਅਤੇ ਚਮਕਦਾਰ ਧੁੱਪ ਸੀ। ਇਸ ਕਾਰਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਵੀ 1.1 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਵੀਰਵਾਰ ਨੂੰ ਵੀ ਮੌਸਮ ਕੁਝ ਅਜਿਹਾ ਹੀ ਰਿਹਾ।ਮੌਸਮ ਵਿਭਾਗ ਨੇ ਆਉਣ ਵਾਲੇ 2 ਦਿਨਾਂ ਵਿੱਚ ਹਲਕੀ ਧੁੰਦ ਅਤੇ ਅਗਲੇ ਦੋ ਦਿਨਾਂ ਵਿੱਚ ਆਸਮਾਨ ਵਿੱਚ ਅੰਸ਼ਿਕ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

Check Also

ਲੋਹੜੀ ਤੋਂ ਬਾਅਦ ਵਧੇਗੀ ਠੰਡ!

ਦੇਸ਼ ਭਰ ਵਿੱਚ ਮੌਸਮ ਖਰਾਬ ਹੈ। ਕਸ਼ਮੀਰ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਬਹੁਤ ਜ਼ਿਆਦਾ …