Home / ਪੰਜਾਬੀ ਖਬਰਾਂ / ਪੰਜਾਬ ”ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ

ਪੰਜਾਬ ”ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ

ਇਸ ਵਾਰ ਦੀਵਾਲੀ ਮਨਾਉਣ ਨੂੰ ਲੈ ਕੇ 31 ਅਕਤੂਬਰ ਅਤੇ 1 ਨਵੰਬਰ ਨੂੰ ਵਿਚਾਲੇ ਦੁਚਿੱਤੀ ਹੈ। ਕਈ ਲੋਕਾਂ ਵੱਲੋਂ ਦੀਵਾਲੀ 31 ਅਕਤੂਬਰ ਨੂੰ ਮਨਾਉਣ ਦਾ ਕਿਹਾ ਜਾ ਰਿਹਾ ਹੈ ਤਾਂ ਕਈਆਂ ਵੱਲੋਂ 1 ਨਵੰਬਰ ਦਾ ਮਹੂਰਤ ਦੱਸਿਆ ਜਾ ਰਿਹਾ ਹੈ। ਇਸ ਵਿਚਾਲੇ ਪੰਜਾਬ ਦੇ ਲੋਕਾਂ ਵਿਚ ਇਹ ਵੀ ਦੁਚਿੱਤੀ ਹੈ ਕਿ ਸੂਬੇ ਵਿਚ ਦੀਵਾਲੀ ਦੀ ਛੁੱਟੀ ਕਿਸ ਦਿਨ ਹੋਵੇਗੀ।

ਪੰਜਾਬ ਸਰਕਾਰ ਦੀ ਨੋਟੀਫ਼ਿਕੇਸ਼ਨ ਮੁਤਾਬਕ ਸੂਬੇ ਵਿਚ 31 ਅਕਤੂਬਰ ਦਿਨ ਵੀਰਵਾਰ ਨੂੰ ਦੀਵਾਲੀ ਦੀ ਛੁੱਟੀ ਹੈ। ਉੱਥੇ ਹੀ ਸ਼ੁੱਕਰਵਾਰ 1 ਨਵੰਬਰ ਨੂੰ ਵੀ ਵਿਸ਼ਵਕਰਮਾ ਦਿਵਸ ਕਾਰਨ ਸੂਬੇ ਵਿਚ ਛੁੱਟੀ ਰਹੇਗੀ। ਇਸ ਦਿਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।

ਦੂਜੇ ਪਾਸੇ ਦੀਵਾਲੀ ਮਨਾਉਣ ਦੇ ਦਿਨ ਨੂੰ ਲੈ ਕੇ ਕਾਸ਼ੀ ਦੇ ਵਿਦਵਾਨਾਂ ਵੱਲੋਂ ਵੀ ਸ਼ੰਕਾ ਦੂਰ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਕਾਸ਼ੀ ਵਿਚ ਇਕੱਤਰ ਹੋਏ ਵਿਦਵਾਨਾਂ ਨੇ ਫ਼ੈਸਲਾ ਕੀਤਾ ਹੈ ਕਿ ਪੂਰੇ ਦੇਸ਼ ਵਿਚ ਦੀਵਾਲੀ 31 ਅਕਤੂਬਰ ਨੂੰ ਹੀ ਮਨਾਈ ਜਾਵੇਗੀ। ਵੱਖ-ਵੱਖ ਪਹਿਲੂਆਂ ਤੋਂ ਵਿਚਾਰ ਵਟਾਂਦਰੇ ਮਗਰੋਂ ਵਿਦਵਾਨਾਂ ਨੇ ਸਰਬਸੰਮਤੀ ਨਾਲ 31 ਅਕਤੂਬਰ ਨੂੰ ਦੀਵਾਲੀ ਮਨਾਉਣ ਦਾ ਫ਼ੈਸਲਾ ਲਿਆ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤ ਚਿਤਾਵਨੀ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਧਮਕੀਆਂ ਦੇਣ ਅਤੇ ਸ੍ਰੀ ਅਕਾਲ …