Home / ਪੰਜਾਬੀ ਖਬਰਾਂ / ਪੰਜਾਬ ਦੇ ਇਸ ਜ਼ਿਲ੍ਹੇ ‘ਚ ਫ਼ੈਲ ਰਹੀ ਇਹ ਬੀਮਾਰੀ

ਪੰਜਾਬ ਦੇ ਇਸ ਜ਼ਿਲ੍ਹੇ ‘ਚ ਫ਼ੈਲ ਰਹੀ ਇਹ ਬੀਮਾਰੀ

ਪੰਜਾਬ ਵਿਚ ਲਗਾਤਾਰ ਡੇਂਗੂ ਦਾ ਕਹਿਰ ਵੱਧਦਾ ਜਾ ਰਿਹਾ ਹੈ। ਜਲੰਧਰ ਜ਼ਿਲ੍ਹੇ ਵਿਚ ਇਕ-ਇਕ ਕਰਕੇ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ। ਵੀਰਵਾਰ ਨੂੰ ਡੇਂਗੂ ਦੇ 3 ਹੋਰ ਪਾਜ਼ੇਟਿਵ ਕੇਸ ਮਿਲਣ ਨਾਲ ਜ਼ਿਲ੍ਹੇ ਵਿਚ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 66 ’ਤੇ ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 44 ਮਰੀਜ਼ ਸ਼ਹਿਰੀ ਅਤੇ 22 ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ।

ਜ਼ਿਲ੍ਹਾ ਐਪੀਡੀਮਾਇਲੋਜਿਸਟ ਡਾ. ਆਦਿੱਤਿਆ ਪਾਲ ਨੇ ਦੱਸਿਆ ਕਿ ਵੀਰਵਾਰ ਨੂੰ ਡੇਂਗੂ ਦੇ ਸ਼ੱਕੀ 16 ਮਰੀਜ਼ਾਂ ਦੇ ਸੈਂਪਲ ਟੈਸਟ ਕੀਤੇ ਗਏ ਅਤੇ ਇਨ੍ਹਾਂ ਵਿਚੋਂ 6 ਦੀ ਰਿਪੋਰਟ ਪਾਜ਼ੇਟਿਵ ਆਈ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਵਿਚ ਗਦਾਈਪੁਰ ਦਾ 43 ਸਾਲਾ ਮਰਦ, ਨੂਰਪੁਰ ਕਾਲੋਨੀ ਦਾ 24 ਸਾਲਾ ਨੌਜਵਾਨ ਅਤੇ ਨਿਊ ਦਿਓਲ ਨਗਰ ਦੀ 27 ਸਾਲਾ ਲੜਕੀ ਸ਼ਾਮਲ ਹੈ, ਜਦਕਿ 3 ਮਰੀਜ਼ ਕਿਸੇ ਹੋਰ ਜ਼ਿਲੇ ਦੇ ਰਹਿਣ ਵਾਲੇ ਪਾਏ ਗਏ ਹਨ। ਡਾ. ਆਦਿੱਤਿਆ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਨੇ ਵੀਰਵਾਰ ਨੂੰ 3045 ਘਰਾਂ ਵਿਚ ਸਰਵੇ ਕੀਤਾ ਅਤੇ ਉਨ੍ਹਾਂ ਨੂੰ 9 ਥਾਵਾਂ ’ਤੇ ਡੇਂਗੂ ਬੁਖ਼ਾਰ ਫ਼ੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਮਿਲਿਆ।

ਮੱਛਰਾਂ ਦੇ ਕੱਟਣ ਤੋਂ ਇੰਝ ਕਰੋ ਬਚਾਅ:
. ਡੇਂਗੂ ਦੇ ਕਹਿਰ ਤੋਂ ਬੱਚਣ ਲਈ ਅਜਿਹੇ ਕੱਪੜੇ ਪਾਓ, ਜਿਸ ਨਾਲ ਸਰੀਰ ਦਾ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਢੱਕਿਆ ਹੋਵੇ।
. ਸਵੇਰੇ, ਸ਼ਾਮ ਬਾਹਰ ਬੈਠਣ ਜਾਂ ਸੈਰ ਕਰਨ ਸਮੇਂ ਸਰੀਰ ਨੂੰ ਪੂਰਾ ਢੱਕ ਕੇ ਰੱਖੋ।
. ਖਾਸ ਤੌਰ ’ਤੇ ਬੱਚਿਆਂ ਨੂੰ ਮਲੇਰੀਆ ਸੀਜ਼ਨ ’ਚ ਨਿੱਕਰ ਅਤੇ ਟੀ-ਸ਼ਰਟ ਕਦੇ ਨਹੀਂ ਪਾਉਣੀ ਚਾਹੀਦੀ।
. ਬੱਚਿਆਂ ਦੇ ਹਮੇਸ਼ਾ ਮੱਛਰ ਭਜਾਉਣ ਦੀ ਕ੍ਰੀਮ ਲੱਗਾ ਕੇ ਰੱਖੋ, ਜਿਸ ਨਾਲ ਉਹ ਡੇਂਗੂ ਤੋਂ ਬਚ ਜਾਣਗੇ।
. ਰਾਤ ਨੂੰ ਸੌਂਦੇ ਸਮੇਂ ਮੱਛਰਦਾਨੀ ਦੀ ਵਰਤੋਂ ਕਰੋ।
. ਡੇਂਗੂ ਦੇ ਬੁਖ਼ਾਰ ਤੋਂ ਬੱਚਣ ਲਈ ਘਰਾਂ ਦੇ ਅੰਦਰ ਜਾਂ ਬਾਹਰ ਮੱਛਰ ਪੈਦਾ ਨਾ ਹੋਣ ਦਿਓ।

ਇਹ ਵਰਤੋਂ ਸਾਵਧਾਨੀਆਂ
. ਡੇਂਗੂ ਦੇ ਬੁਖ਼ਾਰ ’ਚ ਠੰਢਾ ਪਾਣੀ ਕਦੇ ਨਾ ਪੀਓ।
.ਮੈਦਾ ਅਤੇ ਬਾਸੀ ਖਾਣੇ ਦੀ ਵਰਤੋਂ ਕਦੇ ਵੀ ਨਾ ਕਰੋ।
. ਆਪਣੇ ਖਾਣੇ ’ਚ ਹਲਦੀ, ਅਜਵਾਇਨ, ਅਦਰਕ, ਹਿੰਗ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੋ।
. ਇਸ ਮੌਸਮ ’ਚ ਪੱਤੇ ਵਾਲੀਆਂ ਸਬਜ਼ੀਆਂ, ਅਰਬੀ, ਫੁੱਲਗੋਭੀ ਨਾ ਖਾਓ।
. ਹਲਕਾ ਖਾਣਾ ਖਾਓ, ਜੋ ਅਸਾਨੀ ਨਾਲ ਪਚ ਸਕੇ।
. ਪੂਰੀ ਨੀਂਦ ਲਓ, ਖ਼ੂਬ ਪਾਣੀ ਪੀਓ ਅਤੇ ਪਾਣੀ ਨੂੰ ਉਬਾਲ ਕੇ ਪੀਓ।
. ਮਿਰਚ ਮਸਾਲੇ ਅਤੇ ਤਲਿਆ ਹੋਇਆ ਖਾਣਾ ਨਾ ਖਾਓ।
. ਭੁੱਖ ਤੋਂ ਘੱਟ ਖਾਓ, ਢਿੱਡ ਭਰਕੇ ਕਦੇ ਨਾ ਖਾਓ।
. ਲੱਸੀ, ਨਾਰੀਅਲ ਪਾਣੀ, ਨਿੰਬੂ ਪਾਣੀ ਆਦਿ ਖ਼ੂਬ ਪੀਓ।

Check Also

ਸਾਕਾ ਸਰਹੰਦ – ਸਫ਼ਰ-ਏ-ਸ਼ਹਾਦਤ

ਸਫ਼ਰ-ਏ-ਸ਼ਹਾਦਤ -ਦੁਨੀਆਂ ਦੇ ਇਤਿਹਾਸ ਵਿਚ ਇਹੋ ਜਿਹੀ ਅਸਾਵੀਂ ਜੰਗ ਦਾ ਕਿਧਰੇ ਕੋਈ ਜ਼ਿਕਰ ਨਹੀਂ ਮਿਲਦਾ …