Home / ਪੰਜਾਬੀ ਖਬਰਾਂ / ਪੰਜਾਬ ਦੇ ਸਕੂਲਾਂ ‘ਚ ਲਗਾਤਾਰ 3 ਛੁੱਟੀਆਂ

ਪੰਜਾਬ ਦੇ ਸਕੂਲਾਂ ‘ਚ ਲਗਾਤਾਰ 3 ਛੁੱਟੀਆਂ

ਲੁਧਿਆਣਾ ਜ਼ਿਲ੍ਹੇ ਦੇ 20 ਨਿੱਜੀ ਅਤੇ ਸਰਕਾਰੀ ਸਕੂਲਾਂ ’ਚ 11 ਅਕਤੂਬਰ ਨੂੰ ਰਿਹਰਸਲ ਵਾਲੇ ਦਿਨ ਅਤੇ ਪ੍ਰੀ-ਪੋਲ ਡੇਅ ਮਤਲਬ 14 ਅਕਤੂਬਰ ਨੂੰ ਛੁੱਟੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ, ਜਦਕਿ 15 ਅਕਤੂਬਰ ਨੂੰ ਪੰਜਾਬ ਵਿਚ ਪੰਚਾਇਤੀ ਚੋਣਾਂ ਕਾਰਣ ਪੰਜਾਬ ਭਰ ਵਿਚ ਛੁੱਟੀ ਹੈ। ਇਨ੍ਹਾਂ ਹੁਕਮਾਂ ’ਚ ਸਕੂਲਾਂ ਦੀ ਜਾਰੀ ਲਿਸਟ ’ਚ ਵਿਦਿਆਰਥੀਆਂ ਨੂੰ ਛੁੱਟੀ ਕਰਨ ਦਾ ਸਪੱਸ਼ਟ ਕਾਰਨ ਦੱਸਣ ਦੇ ਨਾਲ-ਨਾਵ ਇਹ ਵੀ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀ ਪੜ੍ਹਾਈ ਕਿਸੇ ਤਰ੍ਹਾਂ ਪ੍ਰਭਾਵਿਤ ਨਾ ਹੋਵੇ, ਇਸ ਲਈ ਪ੍ਰਿੰਸੀਪਲਾਂ ਨੂੰ ਇਹ ਵੀ ਹਦਾਇਤ ਕਰਨ ਨੂੰ ਕਿਹਾ ਗਿਆ ਹੈ ਕਿ ਛੁੱਟੀ ਵਾਲੇ ਦਿਨਾਂ ’ਚ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਵਾਉਣ।

ਡੀ. ਸੀ. ਜੋਰਵਾਲ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਦਾ ਫਿਕਰ, ਦਿੱਤੇ ਵਿਸ਼ੇਸ਼ ਹੁਕਮ
15 ਅਕਤੂਬਰ ਨੂੰ ਪਿੰਡ ਪੰਚਾਇਤ ਚੋਣਾਂ ਸੁਚਾਰੂ ਢੰਗ ਨਾਲ ਕਰਵਾਉਣ ਦੀ ਜ਼ਿੰਮੇਵਾਰੀ ਨਾਲ ਜ਼ਿਲ੍ਹੇ ਦੇ ਡੀ. ਸੀ. ਜਤਿੰਦਰ ਜੋਰਵਾਲ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਿੰਨਾ ਫਿਕਰ ਹੈ, ਇਸ ਗੱਲ ਦਾ ਅੰਦਾਜ਼ਾ ਵੀਰਵਾਰ ਨੂੰ ਉਨ੍ਹਾਂ ਵੱਲੋਂ ਜਾਰੀ ਸਕੂਲਾਂ ’ਚ ਛੁੱਟੀ ਕਰਨ ਦੇ ਹੁਕਮਾਂ ਨੂੰ ਪੜ੍ਹ ਕੇ ਹੀ ਲਗਾਇਆ ਜਾ ਸਕਦਾ ਹੈ। ਚੋਣਾਂ ਦੀ ਤਿਆਰੀ ਵੀ ਬਿਨਾਂ ਕਿਸੇ ਰੁਕਾਵਟ ਦੇ ਹੋ ਜਾਵੇ ਅਤੇ ਬੱਚਿਆਂ ਦੀ ਪੜ੍ਹਾਈ ਵਿਚ ਵੀ ਕੋਈ ਖਲਲ ਨਾ ਪਵੇ, ਇਸ ਲਈ ਡੀ. ਸੀ. ਨੇ ਅਜਿਹੇ ਹੁਕਮ ਜਾਰੀ ਕੀਤੇ ਹਨ,

ਜਿਨ੍ਹਾਂ ਵਿਚ ਲੋਕਤੰਤਰੀ ਪ੍ਰਕਿਰਿਆ ਨੂੰ ਆਸਾਨੀ ਨਾਲ ਸਿਰੇ ਚੜ੍ਹਾਉਣ ਦੇ ਨਾਲ ਹੀ ਦੇਸ਼ ਦੇ ਭਵਿੱਖ ਦੇ ਪ੍ਰਤੀ ਵੀ ਉਨ੍ਹਾਂ ਦੀ ਸੋਚ ਦਿਸ ਰਹੀ ਹੈ। ਅਸਲ ਵਿਚ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਜੋ ਜ਼ਿਲ੍ਹਾ ਚੋਣ ਅਧਿਕਾਰੀ ਵੀ ਹਨ, ਜਿਨ੍ਹਾਂ ਨੇ ਦੋਵੇਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਉਕਤ ਚੋਣਾਂ ਦੇ ਸਬੰਧ ਵਿਚ ਇਹ ਹੁਕਮ ਜਾਰੀ ਕੀਤੇ ਹਨ। ਜਿਨ੍ਹਾਂ ਵਿਚ ਸਾਫ ਕਿਹਾ ਹੈ ਕਿ ਛੁੱਟੀਆਂ ਮੌਕੇ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਾਉਣ ਦੀਆਂ ਹਿਦਾਇਤਾਂ ਦਿੱਤੀਆਂ ਜਾਣ।


ਕਿਸੇ ਸਕੂਲ ਦੀ ਇਮਾਰਤ ਅਤੇ ਕਿਸੇ ਦੀਆਂ ਬੱਸਾਂ ਦੀ ਹੋਵੇਗੀ ਵਰਤੋਂ
ਇਨ੍ਹਾਂ ਸਕੂਲਾਂ ’ਚ ਕਈ ਸਰਕਾਰੀ, ਜਦੋਂਕਿ ਕਈ ਪ੍ਰਾਈਵੇਟ ਸਕੂਲ ਵੀ ਸ਼ਾਮਲ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ 11 ਅਕਤੂਬਰ ਨੂੰ ਕਈ ਸਕੂਲਾਂ ਨੂੰ ਸਿਖਲਾਈ ਕੇਂਦਰ ਵਜੋਂ ਵਰਤਿਆ ਜਾਵੇਗਾ ਜਦੋਂਕਿ 14 ਅਕਤੂਬਰ ਨੂੰ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਲਈ ਵੱਖ-ਵੱਖ ਸਕੂਲਾਂ ਦੇ ਕੰਪਲੈਕਸਾਂ ਅਤੇ ਸਕੂਲੀ ਬੱਸਾਂ ਦੀ ਵਰਤੋਂ ਕੀਤੀ ਜਾਣੀ ਹੈ। ਅਜਿਹੇ ’ਚ ਚੋਣਾਂ ਦਾ ਕਾਰਜ ਨਿਰਵਿਘਨ ਮੁਕੰਮਲ ਕਰਨ ਲਈ ਸਕੂਲ ਬੰਦ ਰਹਿਣਗੇ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਜਾਰੀ ਰਹੇਗੀ।

ਇਨ੍ਹਾਂ ਸਕੂਲਾਂ ’ਚ ਬੱਸਾਂ ਹਾਇਰ ਕਰਨ ਲਈ 14 ਨੂੰ ਛੁੱਟੀ—-ਬੀ. ਸੀ. ਐੱਮ. ਆਰਿਆ ਸਕੂਲ, ਸ਼ਾਸਤਰੀ ਨਗਰ, ਡੀ. ਏ. ਵੀ. ਸਕੂਲ, ਬੀ. ਆਰ. ਐੱਸ. ਨਗਰ, ਡੀ. ਏ. ਵੀ. ਸਕੂਲ, ਪੱਖੋਵਾਲ ਰੋਡ, ਅੰਮ੍ਰਿਤ ਇੰਡੋ-ਕੈਨੇਡੀਅਨ ਅਕੈਡਮੀ, ਲਾਦੀਆਂ, ਮਾਊਂਟ ਇੰਟਰਨੈਸ਼ਨਲ ਸਕੂਲ, ਸਿੱਧਵਾਂ ਕੈਨਾਲ ਐਕਸਪ੍ਰੈੱਸ-ਵੇ, ਵਰਧਮਾਨ ਇੰਟਰਨੈਸ਼ਨਲ ਸਕੂਲ, ਸੈਕਟਰ-38, ਚੰਡੀਗੜ੍ਹ ਰੋਡ, ਸਤਪਾਲ ਮਿੱਤਲ ਸਕੂਲ, ਅਰਬਨ ਅਸਟੇਟ, ਦੁੱਗਰੀ, ਸਪ੍ਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ ਚੌਕ, ਬਾਲ ਭਾਰਤੀ ਪਬਲਿਕ ਸਕੂਲ, ਅਰਬਨ ਅਸਟੇਟ, ਦੁੱਗਰੀ, ਬੀ. ਸੀ. ਐੱਮ. ਸਕੂਲ, ਸੈਕਟਰ-32, ਚੰਡੀਗੜ੍ਹ ਰੋਡ, ਸੈਕਰਡ ਹਾਰਟ ਕਾਨਵੈਂਟ ਸਕੂਲ, ਸੈਕਟਰ-39, ਡੀ. ਸੀ. ਐੱਮ. ਪ੍ਰੈਜ਼ੀਡੈਂਸੀ ਸਕੂਲ, ਅਰਬਨ ਅਸਟੇਟ, ਸੈਕਰਡ ਹਾਰਟ ਸਕੂਲ, ਬੀ. ਆਰ. ਐੱਸ. ਨਗਰ ਸ਼ਾਮਲ ਹੈ।

Check Also

ਸਾਕਾ ਸਰਹੰਦ – ਸਫ਼ਰ-ਏ-ਸ਼ਹਾਦਤ

ਸਫ਼ਰ-ਏ-ਸ਼ਹਾਦਤ -ਦੁਨੀਆਂ ਦੇ ਇਤਿਹਾਸ ਵਿਚ ਇਹੋ ਜਿਹੀ ਅਸਾਵੀਂ ਜੰਗ ਦਾ ਕਿਧਰੇ ਕੋਈ ਜ਼ਿਕਰ ਨਹੀਂ ਮਿਲਦਾ …