Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਓਸ਼ੋ ਅੰਤਮ ਸਮੇਂ ਖੁਦ ਟੀਕਾ ਲਾ ਮਰਿਆ ਸੀ ?

ਓਸ਼ੋ ਅੰਤਮ ਸਮੇਂ ਖੁਦ ਟੀਕਾ ਲਾ ਮਰਿਆ ਸੀ ?

ਆਪਣੇ ਲੱਖਾਂ ਪ੍ਰਸ਼ੰਸਕਾਂ, ਚੇਲਿਆਂ ਅਤੇ ਪੈਰੋਕਾਰਾਂ ਲਈ ਉਹ ਸਿਰਫ਼ ‘ਓਸ਼ੋ’ ਸਨ। ਭਾਰਤ ਤੇ ਫਿਰ ਬਾਅਦ ਵਿੱਚ ਪੂਰੀ ਦੁਨੀਆ ਵਿੱਚ ਉਨ੍ਹਾਂ ਨੂੰ ‘ਆਚਾਰਿਆ ਰਜਨੀਸ਼’ ਅਤੇ ‘ਭਗਵਾਨ ਸ਼੍ਰੀ ਰਜਨੀਸ਼’ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
‘ਓਸ਼ੋ’ ਦਾ ਅਰਥ ਹੈ ਉਹ ਸ਼ਖ਼ਸ ਜਿਸ ਨੇ ਆਪਣੇ ਆਪ ਨੂੰ ਸਮੁੰਦਰ ਵਿੱਚ ਮਿਲਾ ਲਿਆ ਹੋਵੇ। ਉਨ੍ਹਾਂ ਨੂੰ ਦੁਨੀਆ ਤੋਂ ਗਏ ਲਗਭਗ 33 ਸਾਲ ਹੋ ਚੁੱਕੇ ਹਨ, ਪਰ ਅੱਜ ਵੀ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਵਿੱਕ ਰਹੀਆਂ ਹਨ।

ਉਨ੍ਹਾਂ ਦੇ ਵੀਡਿਓ ਅਤੇ ਆਡੀਓ ਸੋਸ਼ਲ ਮੀਡੀਆ ’ਤੇ ਅੱਜ ਵੀ ਖ਼ੂਬ ਦੇਖੇ ਤੇ ਸੁਣੇ ਜਾਂਦੇ ਹਨ।ਓਸ਼ੋ ਵਿੱਚ ਲੋਕਾਂ ਦੀ ਦਿਲਚਸਪੀ ਇਸ ਲਈ ਵੀ ਪੈਦਾ ਹੋਈ ਕਿਉਂਕਿ ਉਹ ਕਿਸੇ ਪਰੰਪਰਾ, ਦਾਰਸ਼ਨਿਕ ਵਿਚਾਰਧਾਰਾ ਜਾਂ ਧਰਮ ਦਾ ਹਿੱਸਾ ਕਦੇ ਨਹੀਂ ਰਹੇ।11 ਦਸੰਬਰ, 1931 ਨੂੰ ਮੱਧ ਪ੍ਰਦੇਸ਼ ਵਿੱਚ ਪੈਦਾ ਹੋਏ ਓਸ਼ੋ ਦਾ ਅਸਲੀ ਨਾਂ ਚੰਦਰਮੋਹਨ ਜੈਨ ਸੀ।

ਵਸੰਤ ਜੋਸ਼ੀ ਓਸ਼ੋ ਦੀ ਜੀਵਨੀ ‘ਦਿ ਲਿਊਮਨਸ ਰੇਬੇਲ ਲਾਈਫ਼ ਸਟੋਰੀ ਆਫ਼ ਅ ਮੈਵਰਿਕ ਮਿਸਟਿਕ’ ਵਿੱਚ ਲਿਖਦੇ ਹਨ, ‘‘ਓਸ਼ੋ ਇੱਕ ਆਮ ਬੱਚੇ ਦੀ ਤਰ੍ਹਾਂ ਵੱਡੇ ਹੋਏ, ਪਰ ਉਦੋਂ ਵੀ ਉਨ੍ਹਾਂ ਵਿੱਚ ਕੁਝ ਅਜਿਹਾ ਅਲੱਗ ਸੀ ਜੋ ਉਨ੍ਹਾਂ ਨੂੰ ਆਮ ਬੱਚਿਆਂ ਤੋਂ ਵੱਖਰਾ ਕਰਦਾ ਸੀ।’’

‘‘ਬਚਪਨ ਤੋਂ ਹੀ ਉਨ੍ਹਾਂ ਵਿੱਚ ਇੱਕ ਗੁਣ ਸੀ ਸਵਾਲ ਪੁੱਛਣਾ ਅਤੇ ਪ੍ਰਯੋਗ ਕਰਨਾ। ਸ਼ੁਰੂ ਤੋਂ ਹੀ ਲੋਕਾਂ ਵਿੱਚ ਉਨ੍ਹਾਂ ਦੀ ਦਿਲਚਸਪੀ ਸੀ। ਮਨੁੱਖੀ ਵਿਹਾਰ ’ਤੇ ਨਜ਼ਰ ਰੱਖਣਾ ਉਨ੍ਹਾਂ ਦਾ ਮੁੱਖ ਸ਼ੁਗਲ ਹੋਇਆ ਕਰਦਾ ਸੀ।’’‘‘ਨਤੀਜਾ ਇਹ ਹੋਇਆ ਕਿ ਖ਼ੁਦ ਤੋਂ ਬਾਹਰ ਦੀ ਦੁਨੀਆ ਤੇ ਮਨੁੱਖੀ ਦਿਮਾਗ਼ ’ਤੇ ਉਨ੍ਹਾਂ ਦੀ ਗਹਿਰੀ ਨਜ਼ਰ ਹੁੰਦੀ ਸੀ।’’

Check Also

ਕਾਲਜ ਅਤੇ ਇਹ ਅਦਾਰੇ ਰਹਿਣਗੇ ਬੰਦ

ਪੰਜਾਬ ਵਿੱਚ ਇੱਕ ਹੋਰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਸਾਰੇ ਸਕੂਲ, ਕਾਲਜ …