Home / ਵੀਡੀਓ / ਹਿਮਾਚਲ ਦਾ ਹੋ ਜਾ ਰਿਹਾ ਹੈ ਵਿਨਾ ਸ਼

ਹਿਮਾਚਲ ਦਾ ਹੋ ਜਾ ਰਿਹਾ ਹੈ ਵਿਨਾ ਸ਼

ਬੀਤੀ ਰਾਤ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਜਿਸ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 52 ਲੋਕ ਲਾਪਤਾ ਹਨ। NDRF, SDRF, ਪੁਲਿਸ ਅਤੇ ਹੋਮ ਗਾਰਡ ਲੋਕਾਂ ਨੂੰ ਬਚਾਉਣ ‘ਚ ਲੱਗੇ ਹੋਏ ਹਨ। ਮਨਾਲੀ ‘ਚ ਸਬਜ਼ੀ ਮੰਡੀ ਦੀ 5 ਮੰਜ਼ਿਲਾ ਇਮਾਰਤ 4 ਸੈਕਿੰਡ ‘ਚ ਢਹਿ ਗਈ।

ਬਾਰਿਸ਼ ਤੋਂ ਬਾਅਦ ਨਦੀਆਂ-ਨਾਲਿਆਂ ‘ਚ ਪਾਣੀ ਭਰ ਗਿਆ ਹੈ। ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ‘ਤੇ 4 ਪੁਲ ਰੁੜ੍ਹ ਗਏ ਹਨ। ਬੀਤੀ ਰਾਤ ਸ਼ਿਮਲਾ ਦੇ ਕੁੱਲੂ, ਮੰਡੀ, ਚੰਬਾ ਅਤੇ ਰਾਮਪੁਰ ਵਿੱਚ ਬੱਦਲ ਫਟ ਗਏ। ਸਭ ਤੋਂ ਵੱਧ ਤਬਾਹੀ ਰਾਮਪੁਰ ਵਿਚ ਹੋਈ। ਇੱਥੇ ਸਮੇਜ ਪਿੰਡ ਦੇ ਇਕ ਪਾਵਰ ਪ੍ਰੋਜੈਕਟ ਦੇ ਕਈ ਘਰ, ਸਕੂਲ, ਗੈਸਟ ਹਾਊਸ ਅਤੇ ਬਿਜਲੀ ਘਰ ਵਹਿ ਗਏ ਹਨ। ਇਥੇ 36 ਲੋਕ ਲਾਪਤਾ ਹੋ ਗਏ। ਇਕ ਲਾਸ਼ ਬਰਾਮਦ ਹੋਈ ਹੈ।

ਮੰਡੀ ਦੇ ਚੌਰਘਾਟੀ ਵਿਚ ਢਿੱਗਾਂ ਡਿੱਗਣ ਕਾਰਨ ਤਿੰਨ ਘਰ ਢਹਿ ਗਏ। ਇਸ ਵਿਚ 3 ਪਰਿਵਾਰਾਂ ਦੇ 11 ਲੋਕ ਲਾਪਤਾ ਹੋ ਗਏ। 1 ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ 8 ਅਜੇ ਵੀ ਲਾਪਤਾ ਹਨ। ਮੰਡੀ ਦੇ ਡੀਸੀ ਨੇ ਸਕੂਲ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਕੁੱਲੂ ਦੇ ਬਾਗੀਪੁਲ ‘ਚ ਬੱਦਲ ਫਟਣ ਨਾਲ 10 ਲੋਕ ਲਾਪਤਾ ਹਨ। ਮਲਾਨਾ ਵਿੱਚ ਪਾਵਰ ਪ੍ਰੋਜੈਕਟ 1 ਦਾ ਬੰਨ੍ਹ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਟੁੱਟ ਗਿਆ।

ਜਾਣਕਾਰੀ ਅਨੁਸਾਰ ਸ੍ਰੀਖੰਡ ਦੇ ਰਸਤੇ ‘ਤੇ ਕੁਰਪਾਨ ਖੱਡ ‘ਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ। ਇਸ ਕਾਰਨ ਸਿੰਘਗੜ੍ਹ ਤੋਂ ਬਾਗੀਪੁਲ ਤੱਕ ਨਦੀ ਦੇ ਰਸਤੇ ਵਿੱਚ ਜੋ ਵੀ ਆਇਆ, ਨਦੀ ਉਸ ਨੂੰ ਵਹਾ ਕੇ ਲੈ ਗਈ। ਬੱਦਲ ਫਟਣ ਕਾਰਨ ਹੋਈ ਤਬਾਹੀ ‘ਚ ਇੱਕੋ ਪਰਿਵਾਰ ਦੇ ਪੰਜ ਲੋਕ ਲਾਪਤਾ ਦੱਸੇ ਜਾ ਰਹੇ ਹਨ, ਜਦਕਿ ਨੇਪਾਲੀ ਮੂਲ ਦੇ ਦੋ ਲੋਕ ਵੀ ਲਾਪਤਾ ਹਨ।

Check Also

ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ

ਜਬਰਜ਼ਨਾਹ ਅਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਬੁੱਧਵਾਰ …