ਚਮਕੀਲੇ ਦੀ ਮੌਤ ਨੂੰ ਲੈਕੇ ਅਜਿਹੇ ਖੁਲਾਸੇ ਕੀਤੇ, ਜੋ ਤੁਹਾਨੂੰ ਹੈਰਾਨ ਕਰ ਦੇਣਗੇ। ਇਹ ਸ਼ਖਸ ਕੋਈ ਹੋਰ ਨਹੀਂ, ਸਗੋਂ ਗਾਇਕ ਰਣਜੀਤ ਮਨੀ ਹੈ। ਉਸ ਨੇ ਚਮਕੀਲੇ ਦੀ ਮੌਤ ਤੋਂ ਬਾਅਦ ਦੇ ਭਿਆਨਕ ਮੰਜ਼ਰ ਬਾਰੇ ਕਈ ਗੱਲਾਂ ਦੱਸੀਆਂ ਹਨ। ਇਸ ਦੇ ਨਾਲ ਨਾਲ ਉਸ ਨੇ ਇਹ ਵੀ ਦੱਸਿਆ ਕਿ ਚਮਕੀਲੇ ਨੂੰ ਕਲਾਕਾਰਾਂ ਨੇ ਕਿਸ ਤਰ੍ਹਾਂ ਮਰਵਾਇਆ ਸੀ।
ਰਣਜੀਤ ਮਨੀ ਨੇ ਕਿਹਾ, ‘ਚਮਕੀਲਾ ਦੀ ਮੌਤ ਵਾਲਾ ਦਿਨ ਬੇਹੱਦ ਭਿਆਨਕ ਸੀ। ਕਈ ਕਲਾਕਾਰ ਪੰਜਾਬ ਛੱਡ ਕੇ ਭੱਜ ਗਏ ਸੀ। ਇਹੀ ਨਹੀਂ ਕਈ ਦਿੱਗਜ ਕਲਾਕਾਰ ਵੀ ਡਰਦੇ ਮਾਰੇ ਭੱਜ ਗਏ ਸੀ। ਜਿਹੜੇ ਕਲਾਕਾਰ ਪੰਜਾਬ ‘ਚ ਸੀ, ਉਹ ਚਮਕੀਲੇ ਦੇ ਸਸਕਾਰ ‘ਤੇ ਵੀ ਨਹੀਂ ਆਏ, ਜਿਹੜੇ ਕਲਾਕਾਰ ਆਏ ਉਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸੀ ਕਿ ਕਿਤੇ ਉਨ੍ਹਾਂ ਨੂੰ ਕੋਈ ਪਛਾਣ ਨਾ ਲਵੇ।’ ਇਸ ਦੇ ਨਾਲ ਨਾਲ ਮਨੀ ਨੇ ਇਹ ਵੀ ਦੱਸਿਆ ਕਿ ਦਿੱਗਜ ਕਲਾਕਾਰਾਂ ਦਾ ਚਮਕੀਲੇ ਦੀ ਮੌਤ ‘ਚ ਕਿਵੇਂ ਹੱਥ ਸੀ। ਉਸ ਨੇ ਕਿਹਾ, ‘ਕਿਸੇ ਵੀ ਕਲਾਕਾਰ ਦਾ ਚਮਕੀਲੇ ਨੂੰ ਮਰਵਾਉਣ ‘ਚ ਸਿੱਧਾ ਹੱਥ ਨਹੀਂ ਸੀ। ਉਹ ਜਦੋਂ ਵੀ ਜਾਕੇ ਖਾੜਕੂਆਂ ਨਾਲ ਬੈਠਦੇ ਸੀ, ਤਾਂ ਹਮੇਸ਼ਾ ਉਨ੍ਹਾਂ ਨੂੰ ਇਹੀ ਕਹਿ ਕੇ ਭੜਕਾਉਂਦੇ ਸੀ ਕਿ ਤੁਸੀਂ ਉਸ ਨੂੰ ਕੁੱਝ ਕਹਿੰਦੇ ਕਿਉਂ ਨਹੀਂ।’ ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਚਮਕੀਲਾ ਤੇ ਅਮਰਜੋਤ ਦੀ ਜੋੜੀ ਸਦਾਬਹਾਰ ਤੇ ਅਮਰ ਜੋੜੀ ਹੈ। ਇਸ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਸੀ। ਚਮਕੀਲੇ ਤੇ ਉਸ ਦੀ ਪਤਨੀ ਅਮਰਜੋਤ ਨੂੰ 8 ਮਾਰਚ 1988 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।