Home / ਵੀਡੀਓ / ਮਸਤੂਆਣਾ ਸਾਹਿਬ ਦਾ ਅਨੋਖਾ ਕੌਤਕ ਜਰੂਰ ਸੁਣੋ ਜੀ

ਮਸਤੂਆਣਾ ਸਾਹਿਬ ਦਾ ਅਨੋਖਾ ਕੌਤਕ ਜਰੂਰ ਸੁਣੋ ਜੀ

ਸੰਤ ਅਤਰ ਸਿੰਘ ਜੀ ਦਾ ਜਨਮ ਰਿਆਸਤ ਪਟਿਆਲਾ ਦੇ ਚੀਮਾ ਨਗਰ ਵਿਖੇ ਪਿਤਾ ਕਰਮ ਸਿੰਘ ਜੀ ਅਤੇ ਮਾਤਾ ਭੋਲੀ ਜੀ ਦੇ ਗ੍ਰਹਿ ਵਿਖੇ 28 ਮਾਰਚ 1866 ਈਸਵੀ ਨੂੰ ਹੋਇਆ। ਜਨਮ ਤੋਂ ਹੀ ਅਧਿਆਤਮਿਕ ਰੁਚੀਆਂ ਦੇ ਮਾਲਕ ਸਨ। ਬਚਪਨ ਸਿੰਘ ਸਾਥੀਆਂ ਨਾਲ ਡੰਗਰ ਚਾਰਦੇ ਵੱਡੇ ਹੋਏ, ਖੇਤੀ ਕਰਦੇ ਤੇ ਫੌਜ ਵਿੱਚ ਨੌਕਰੀ ਕਰਦੇ ਸਮੇਂ ਸਦਾ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਫੌਜੀ ਨੌਕਰੀ ਦੌਰਾਨ ਹੀ ਅੰਮ੍ਰਿਤ ਛੱਕ ਕੇ ਸਿੰਘ ਸੱਜੇ।

ਥੋੜ੍ਹੇ ਸਮੇਂ ਵਿੱਚ ਹੀ ਨੌਕਰੀ ਛੱਡ ਦਿਤੀ ਅਤੇ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਜਾ ਕੇ ਗੋਦਾਵਰੀ ਦੇ ਕੰਢੇ ਸਿਮਰਨ ਕਰਨ ਲੱਗੇ, ਫਿਰ ਪੋਠੋਹਾਰ ਦੇ ਇਲਾਕੇ ਵਿੱਚ ਕੱਲਰ ਕਨੋਹਾ ਪਿੰਡ ਵਿੱਚ ਵਾਸ ਕਰਦੇ ਹੋਏ, ਪ੍ਰਭੂ ਭਗਤੀ ਵਿੱਚ ਲੀਨ ਰਹੇ ਅਤੇ ਲਗਾਤਾਰ ਕਈ ਸਾਲ ਸਿਮਰਨ ਅਭਿਆਸ ਕੀਤਾ। ਕੀਰਤਨੀ ਜਥਾ ਬਣਾ ਕੇ ਕੀਰਤਨ ਕਰਨ ਦੀ ਨਵੀਂ ਪ੍ਰੰਪਰਾ ਸ਼ੁਰੂ ਕੀਤੀ। ਪੋਠੋਹਾਰ, ਸਿੰਧ ਤੇ ਮਾਝੇ ਵਿੱਚ ਸਿੱਖੀ ਪ੍ਰਚਾਰ ਕੀਤਾ।ਸਿੰਘ ਸਭਾ ਲਹਿਰ ਨਾਲ ਸੰਤ ਅਤਰ ਸਿੰਘ ਮਸਤੂਆਣਾ ਦੀ ਬਹੁਪੱਖੀ ਸ਼ਖ਼ਸੀਅਤ ਦੀ ਸਿੱਖ ਪੁਨਰ- ਜਾਗ੍ਰਿਤੀ ਦੀ ਲਹਿਰ ਵਿੱਚ ਆਮਦ ਹੋਈ। ਇਨ੍ਹਾਂ ਦਾ ਇੱਕ ਧਾਰਮਿਕ ਅਤੇ ਦੂਜਾ ਵਿੱਦਿਅਕ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਸੰਤ ਅਤਰ ਸਿੰਘ ਦੀ ਦੂਜੀ ਵਿਸ਼ੇਸ਼ ਦੇਣ ਵਿੱਦਿਆ ਦੇ ਪ੍ਰਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਸਹਿਯੋਗ ਦੇਣਾ ਹੈ।

ਖ਼ਾਲਸਾ ਉਪਦੇਸ਼ਕ ਕਾਲਜ ਯਤੀਮਖਾਨਾ ਗੁਜਰਾਂਵਾਲਾ, ਖ਼ਾਲਸਾ ਉਪਦੇਸ਼ਕ ਮਹਾਂ ਵਿਦਿਆਲਾ ਘਰਜਾਖ (ਫਰਵਰੀ 1907), ਸਿੱਖ ਕੰਨਿਆ ਹਾਈ ਸਕੂਲ ਰਾਵਲਪਿੰਡੀ, ਅਕਾਲ ਕਾਲਜ ਮਸਤੂਆਣਾ, ਸੰਤ ਸਿੰਘ ਖ਼ਾਲਸਾ ਸਕੂਲ ਚਕਵਾਲ (27 ਅਕਤੂਬਰ 1910), ਗੁਰੂ ਨਾਨਕ ਖ਼ਾਲਸਾ ਕਾਲਜ ਗੁਜਰਾਂਵਾਲਾ ਆਦਿ ਵਿੱਦਿਅਕ ਅਦਾਰਿਆਂ ਦਾ ਬੁਨਿਆਦੀ ਪੱਥਰ ਸੰਤ ਅਤਰ ਸਿੰਘ ਨੇ ਹੀ ਰੱਖਿਆ ਸੀ। ਉਹ ਸਿੱਖ ਵਿੱਦਿਅਕ ਕਾਨਫ਼ਰੰਸਾਂ ਵਿੱਚ ਅਕਸਰ ਸ਼ਬਦ ਕੀਰਤਨ ਦੁਆਰਾ ਹਾਜ਼ਰੀ ਲਵਾਉਂਦੇ ਸਨ। ਫ਼ਿਰੋਜ਼ਪੁਰ ਵਿੱਚ 15-16 ਅਕਤੂਬਰ 1915 ਨੂੰ ਆਯੋਜਿਤ ਇੱਕ ਕਾਨਫ਼ਰੰਸ ਵਿੱਚ ਰਾਜਾ ਰਣਬੀਰ ਸਿੰਘ ਦੇ ਬੀਮਾਰ ਹੋਣ ਕਾਰਨ ਨਾ ਪੁੱਜਣ ’ਤੇ ਸੰਤ ਅਤਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ …