Home / ਪੰਜਾਬੀ ਖਬਰਾਂ / ਫਤਿਹਗੜ੍ਹ ਸਾਹਿਬ ਤੋਂ ਕਿਸਾਨ ਅੰਦੋਲਨ ਲਈ ਜਥਾ ਰਵਾਨਾ

ਫਤਿਹਗੜ੍ਹ ਸਾਹਿਬ ਤੋਂ ਕਿਸਾਨ ਅੰਦੋਲਨ ਲਈ ਜਥਾ ਰਵਾਨਾ

new

ਹਰਿਆਣਾ ਪੁਲਸ ਨੇ ਚੰਡੀਗੜ੍ਹ-ਦਿੱਲੀ ਰੂਟ ਲਈ ਨਵੀਂ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਜਿਸ ਤਹਿਤ ਚੰਡੀਗੜ੍ਹ-ਦਿੱਲੀ ਤੋਂ ਦਿੱਲੀ ਜਾਣ ਲਈ ਲੋਕ ਬਦਲਵੇਂ ਰੂਟਾਂ ਦੀ ਵਰਤੋਂ ਕਰ ਸਕਦੇ ਹਨ। ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਕਾਰਣ ਹਰਿਆਣਾ ਅਤੇ ਦਿੱਲੀ ਦੀਆਂ ਸਰਹੱਦਾਂ ਨੂੰ ਸੀਲ ਹੋਣ ਦੇ ਚਲਦੇ ਸੜਕਾਂ ‘ਤੇ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਰਿਹਾ ਹੈ। ਚੰਡੀਗੜ੍ਹ-ਦਿੱਲੀ ਰੂਟ ‘ਤੇ ਸਫਰ ਕਰਨ ਵਾਲੇ ਲੋਕ ਕਾਫੀ ਪ੍ਰੇਸ਼ਾਨ ਹਨ।

ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਤੱਕ ਮਾਰਚ ਕਰਨ ਦੇ ਦਿੱਤੇ ਸੱਦੇ ਕਾਰਨ ਹਰਿਆਣਾ ਪੁਲੀਸ ਸੂਬੇ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਸਮੇਂ-ਸਮੇਂ ’ਤੇ ਰੂਟ ਡਾਇਵਰਸ਼ਨ ਬਾਰੇ ਜਾਣਕਾਰੀ ਸਾਂਝੀ ਕਰ ਰਹੀ ਹੈ, ਜਿਸ ਦੀ ਵਰਤੋਂ ਕਰਕੇ ਆਮ ਲੋਕ ਆਪਣੀ ਯਾਤਰਾ ਨੂੰ ਸੁਖਾਲਾ ਬਣਾ ਸਕਦੇ ਹਨ।

newhttps://punjabiinworld.com/wp-admin/options-general.php?page=ad-inserter.php#tab-4

ਦਿੱਲੀ ਤੋਂ ਚੰਡੀਗੜ੍ਹ ਆਉਣ ਲਈ ਯਾਤਰੀਆਂ ਨੂੰ ਵੀ ਇਨ੍ਹਾਂ ਰੂਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਆਮ ਲੋਕਾਂ ਨੂੰ ਯਾਤਰਾ ਲਈ ਟਿੱਕਰੀ ਬਾਰਡਰ ਅਤੇ ਸਿੰਘੂ ਬਾਰਡਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸੂਬੇ ਵਿੱਚ ਹੋਰ ਥਾਵਾਂ ‘ਤੇ ਸਾਰੀਆਂ ਸੜਕਾਂ ਖੁੱਲ੍ਹੀਆਂ ਹਨ ਅਤੇ ਆਵਾਜਾਈ ਦੀ ਸਥਿਤੀ ਆਮ ਵਾਂਗ ਹੈ।

ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀ ਪੰਚਕੂਲਾ, ਬਰਵਾਲਾ, ਦੋ ਸਦਕਾ, ਬਰਾੜਾ, ਬਬੈਨ, ਲਾਡਵਾ, ਪਿਪਲੀ-ਕੁਰੂਕਸ਼ੇਤਰ ਜਾਂ ਪੰਚਕੂਲਾ, ਬਰਵਾਲਾ, ਯਮੁਨਾਨਗਰ (ਐੱਨ ਐੱਚ -344), ਲਾਡਵਾ, ਇੰਦਰੀ, ਕਰਨਾਲ ਕੇ.ਐਮ.ਪੀ. ਰੂਟ ਰਾਹੀਂ ਸਫ਼ਰ ਕਰ ਸਕਦੇ ਹਨ।
ਦਿੱਲੀ ਤੋਂ ਚੰਡੀਗੜ੍ਹ ਜਾਣ ਲਈ ਲੋਕ ਕਰਨਾਲ, ਇੰਦਰੀ, ਲਾਡਵਾ, ਯਮੁਨਾਨਗਰ (ਐੱਨਐੱਚ -344), ਬਰਵਾਲਾ, ਪੰਚਕੂਲਾ ਜਾਂ ਕਰਨਾਲ, ਪਿਪਲੀ, ਬਬੈਨ, ਬਰਾੜਾ, ਦੋ ਸਦਕਾ, ਬਰਵਾਲਾ, ਪੰਚਕੂਲਾ ਰਾਹੀਂ ਚੰਡੀਗੜ੍ਹ ਪਹੁੰਚ ਸਕਦੇ ਹਨ।ਹਿਸਾਰ ਅਤੇ ਸਿਰਸਾ ਤੋਂ ਚੰਡੀਗੜ੍ਹ ਜਾਣ ਵਾਲੇ ਲੋਕ ਕੈਥਲ (152-ਡੀ), ਪੇਹਵਾ ਤੋਂ ਕੁਰੂਕਸ਼ੇਤਰ ਹੁੰਦੇ ਹੋਏ ਬਬੈਨ, ਬਰਾੜਾ, ਦੋ ਸਦਕਾ, ਬਰਵਾਲਾ ਤੋਂ ਹੁੰਦੇ ਹੋਏ ਪੰਚਕੂਲਾ ਪਹੁੰਚ ਸਕਦੇ ਹਨ।ਰੇਵਾੜੀ, ਨਾਰਨੌਲ, ਜੀਂਦ ਤੋਂ ਆਉਣ ਵਾਲੇ ਯਾਤਰੀ ਪੰਚਕੂਲਾ ਤੋਂ ਕੈਥਲ ਤੋਂ ਪੇਹਵਾ, ਕੁਰੂਕਸ਼ੇਤਰ, ਲਾਡਵਾ, ਬਬੈਨ, ਬਰਾੜਾ, ਦੋ ਸਦਕਾ ਹੁੰਦੇ ਹੋਏ ਚੰਡੀਗੜ੍ਹ ਪਹੁੰਚ ਸਕਦੇ ਹਨ।

new

Advertisement

Check Also

ਵਿਜ਼ਟਰ ਵੀਜ਼ੇ ’ਤੇ ਗਏ ਨੂੰ ਪੁਲਿਸ ’ਚ ਕਰ ਲਿਆ ਭਰਤੀ

ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਦਾ ਇੱਕ ਨੌਜਵਾਨ ਨਿਊਜ਼ੀਲੈਂਡ ਦੇ ਵਿੱਚ ਪੁਲਿਸ ‘ਚ ਕਰੇਕਸ਼ਨ ਅਫ਼ਸਰ …

error: Content is protected !!