Home / ਪੰਜਾਬੀ ਖਬਰਾਂ / ਡੀਜ਼ਲ ਦਾ ਪੌਦਾ ਬਣਾ ਦੇਵੇਗਾ ਕਰੋੜਪਤੀ, ਜਾਣੋ ਕਿਵੇਂ

ਡੀਜ਼ਲ ਦਾ ਪੌਦਾ ਬਣਾ ਦੇਵੇਗਾ ਕਰੋੜਪਤੀ, ਜਾਣੋ ਕਿਵੇਂ

new

ਜੇਕਰ ਤੁਸੀਂ ਬੰਪਰ ਕਮਾਈ ਕਰਨ ਵਾਲੇ ਬਿਜ਼ਨੈੱਸ ਆਈਡੀਆ ਦੀ ਤਲਾਸ਼ ‘ਚ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਵਧੀਆ ਬਿਜ਼ਨੈੱਸ ਆਈਡੀਆ ਲੈ ਕੇ ਆਏ ਹਾਂ। ਅਸੀਂ ਗੱਲ ਕਰ ਰਹੇ ਹਾਂ ਅਜਿਹੇ ਵੱਡੇ ਕਮਾਈ ਵਾਲੇ ਕਾਰੋਬਾਰ ਦੀ ਜਿਸ ਨਾਲ ਤੁਹਾਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਤੁਹਾਡੀ ਜੇਬ ਵੀ ਹਮੇਸ਼ਾ ਭਰੀ ਰਹੇਗੀ।

ਮੌਜੂਦਾ ਸਮੇਂ ਵਿੱਚ ਹੁਣ ਕਿਸਾਨ ਵੀ ਰਵਾਇਤੀ ਖੇਤੀ ਛੱਡ ਕੇ ਨਕਦੀ ਫ਼ਸਲਾਂ ਵੱਲ ਰੁਖ ਕਰ ਰਹੇ ਹਨ। ਇਸੇ ਤਰ੍ਹਾਂ ਹੀ ਡੀਜ਼ਲ ਦਾ ਪੌਦਾ ਵੀ ਹੁੰਦਾ ਹੈ। ਇਸ ਦੀ ਖੇਤੀ ਨਾਲ ਕਿਸਾਨ ਅਮੀਰ ਹੋ ਰਹੇ ਹਨ। ਵੈਸੇ ਤਾਂ ਇਸ ਨੂੰ (Jatropha) ਜਾਂ ਰਤਨਜੋਤ ਕਿਹਾ ਜਾਂਦਾ ਹੈ। ਪਰ ਆਮ ਭਾਸ਼ਾ ਵਿੱਚ ਇਸਨੂੰ ਡੀਜ਼ਲ ਦਾ ਪੌਦਾ ਕਿਹਾ ਜਾਂਦਾ ਹੈ। ਇਨ੍ਹਾਂ ਪੌਦਿਆਂ ਤੋਂ ਬਾਇਓਡੀਜ਼ਲ ਮਿਲਦਾ ਹੈ।

newhttps://punjabiinworld.com/wp-admin/options-general.php?page=ad-inserter.php#tab-4

ਬੰਜਰ ਜ਼ਮੀਨਾਂ ‘ਚ ਇਸ ਖੇਤੀ ਸਾਲ ਦੇ ਕਿਸੇ ਵੀ ਸਮੇਂ ਵਿੱਚ ਕੀਤੀ ਜਾ ਸਕਦੀ ਹੈ। ਤੁਸੀਂ ਬਿਨਾਂ ਜ਼ਿਆਦਾ ਮਿਹਨਤ ਕੀਤੇ ਲੱਖਾਂ ਰੁਪਏ ਸਾਲਾਨਾ ਕਮਾ ਸਕਦੇ ਹੋ। ਇਸ ਦੇ ਬੀਜ ਵੀ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦੇ ਹਨ। ਇਸ ਪੌਦੇ ਨੂੰ ਜ਼ਿਆਦਾ ਪਾਣੀ ਅਤੇ ਖੇਤ ਵਿੱਚ ਹਲ ਵਾਹੁਣ ਦੀ ਲੋੜ ਨਹੀਂ ਪੈਂਦੀ। ਮਹਿਜ਼ 4 ਤੋਂ 6 ਮਹੀਨੇ ਇਸਦੀ ਦੇਖਭਾਲ ਜ਼ਰੂਰੀ ਹੈ। ਬਾਅਦ ਵਿੱਚ ਇਹ ਪੌਦਾ ਪੰਜ ਸਾਲਾਂ ਲਈ ਬੀਜ ਦਿੰਦਾ ਹੈ।

ਜਾਣੋ ਕੀ ਹੈ ਡੀਜ਼ਲ ਦਾ ਪੌਦਾ ? ਜੈਟਰੋਫਾ ਇੱਕ ਝਾੜੀ ਵਾਲਾ ਪੌਦਾ ਹੈ ਜੋ ਅਰਧ-ਸੁੱਕੇ ਖੇਤਰਾਂ ਵਿੱਚ ਉੱਗਦਾ ਹੈ। ਇਸ ਪੌਦੇ ਦੇ ਬੀਜਾਂ ਤੋਂ 25 ਤੋਂ 30 ਪ੍ਰਤੀਸ਼ਤ ਤੇਲ ਕੱਢਿਆ ਜਾ ਸਕਦਾ ਹੈ। ਇਸ ਤੇਲ ਦੀ ਵਰਤੋਂ ਕਰਕੇ ਡੀਜ਼ਲ ਵਾਹਨ ਜਿਵੇਂ ਕਾਰਾਂ ਆਦਿ ਚਲਾਈਆਂ ਜਾ ਸਕਦੀਆਂ ਹਨ। ਇਸ ਦੀ ਬਚੀ ਰਹਿੰਦ-ਖੂੰਹਦ ਤੋਂ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਇਹ ਇੱਕ ਸਦਾਬਹਾਰ ਝਾੜੀ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਜਟਰੋਫਾ ਦਾ ਬੂਟਾ ਸਿੱਧੇ ਖੇਤ ਵਿੱਚ ਨਹੀਂ ਲਾਇਆ ਜਾਂਦਾ। ਸਭ ਤੋਂ ਪਹਿਲਾਂ ਇਸ ਦੀ ਨਰਸਰੀ ਸਥਾਪਿਤ ਕੀਤੀ ਜਾਂਦੀ ਹੈ। ਫਿਰ ਇਸ ਦੇ ਪੌਦੇ ਖੇਤ ਵਿੱਚ ਲਗਾਏ ਜਾਂਦੇ ਹਨ। ਇਸ ਦੀ ਕਾਸ਼ਤ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਨੂੰ ਇੱਕ ਵਾਰ ਖੇਤ ਵਿੱਚ ਲਾਇਆ ਜਾਵੇ ਜਾਵੇ ਤਾਂ 5 ਸਾਲ ਤੱਕ ਆਸਾਨੀ ਨਾਲ ਫ਼ਸਲ ਪ੍ਰਾਪਤ ਕੀਤੀ ਜਾ ਸਕਦੀ ਹੈ।

new

ਜੈਟਰੋਫਾ ਦੇ ਬੀਜਾਂ ਤੋਂ ਡੀਜ਼ਲ ਕਿਵੇਂ ਪ੍ਰਾਪਤ ਕੀਤਾ ਜਾਂਦਾ ਹੈ?

ਜੈਟਰੋਫਾ ਪਲਾਂਟਾਂ ਤੋਂ ਡੀਜ਼ਲ ਬਣਾਉਣ ਦੀ ਪ੍ਰਕਿਰਿਆ ਬਹੁਤ ਸਰਲ ਹੈ। ਸਭ ਤੋਂ ਪਹਿਲਾਂ, ਜੈਟਰੋਫਾ ਪੌਦੇ ਦੇ ਬੀਜਾਂ ਨੂੰ ਫਲਾਂ ਤੋਂ ਵੱਖ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਬੀਜਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜਾਂਦਾ ਹੈ। ਇਨ੍ਹਾਂ ਨੂੰ ਫਿਰ ਮਸ਼ੀਨ ਵਿਚ ਪਾ ਦਿੱਤਾ ਜਾਂਦਾ ਹੈ। ਜਿੱਥੋਂ ਇਸ ਦਾ ਤੇਲ ਨਿਕਲਦਾ ਹੈ। ਇਹ ਪ੍ਰਕਿਰਿਆ ਸਰ੍ਹੋਂ ਤੋਂ ਤੇਲ ਕੱਢਣ ਦੀ ਪ੍ਰਕਿਰਿਆ ਵਾਂਗ ਹੀ ਹੈ।ਜੈਟਰੋਫਾ ਦੀ ਮੰਗ ਵਿੱਚ ਆਈ ਤੇਜ਼ੀ…

ਡੀਜ਼ਲ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਭਾਰਤ ਸਮੇਤ ਦੁਨੀਆ ਭਰ ‘ਚ ਇਸ ਦੀ ਮੰਗ ਵਧ ਗਈ ਹੈ। ਭਾਰਤ ਸਰਕਾਰ ਵੀ ਇਸ ਦੀ ਖੇਤੀ ਵਿੱਚ ਕਿਸਾਨਾਂ ਦੀ ਮਦਦ ਕਰ ਰਹੀ ਹੈ। ਇੱਕ ਹੈਕਟੇਅਰ ਜ਼ਮੀਨ ਵਿੱਚ ਔਸਤਨ 8 ਤੋਂ 10 ਕੁਇੰਟਲ ਬੀਜ ਪੈਦਾ ਹੁੰਦੇ ਹਨ। ਜੇਕਰ ਇਸ ਦੀ ਵੱਡੇ ਪੱਧਰ ‘ਤੇ ਕਾਸ਼ਤ ਕੀਤੀ ਜਾਵੇ ਤਾਂ ਇਹ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਬੰਪਰ ਕਮਾਈ ਕਰ ਸਕਦੀ ਹੈ।

Advertisement

Check Also

ਵਿਜ਼ਟਰ ਵੀਜ਼ੇ ’ਤੇ ਗਏ ਨੂੰ ਪੁਲਿਸ ’ਚ ਕਰ ਲਿਆ ਭਰਤੀ

ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਦਾ ਇੱਕ ਨੌਜਵਾਨ ਨਿਊਜ਼ੀਲੈਂਡ ਦੇ ਵਿੱਚ ਪੁਲਿਸ ‘ਚ ਕਰੇਕਸ਼ਨ ਅਫ਼ਸਰ …

error: Content is protected !!