Home / ਵੀਡੀਓ / ਕੇਦਰ ਸਰਕਾਰ ਦੀ ਇੱਕ ਹੋਰ ਵੱਡੀ ਚਾਲ

ਕੇਦਰ ਸਰਕਾਰ ਦੀ ਇੱਕ ਹੋਰ ਵੱਡੀ ਚਾਲ

new

ਉੱਤਰ ਪ੍ਰਦੇਸ਼ ‘ਚ ਅਯੁੱਧਿਆ ਵਿਖੇ ਵਿਵਾਦਿਤ ਬਾਬਰੀ ਮਸਜਿਦ-ਰਾਮ ਜਨਮ ਭੂਮੀ ਦਾ ਢਾਂਚਾ ਮੌਜੂਦ ਸੀ, ਜਿਸ ਦਾ ਨਿਰਮਾਣ ਸਾਲ 1528 ‘ਚ ਹੋਇਆ ਸੀ।ਹਿੰਦੂ ਸੰਗਠਨਾਂ ਦਾ ਸ਼ੂਰੂ ਤੋਂ ਹੀ ਦਾਅਵਾ ਰਿਹਾ ਹੈ ਕਿ ਇਸ ਮਸਜਿਦ ਦਾ ਨਿਰਮਾਣ ਰਾਮ ਦੇ ਜਨਮ ਅਸਥਾਨ ‘ਤੇ ਬਣੇ ਮੰਦਿਰ ਨੂੰ ਤੋੜ ਕੇ ਕੀਤਾ ਗਿਆ ਹੈ।ਜਦਕਿ ਮਸਜਿਦ ਦੇ ਦਸਤਾਵੇਜਾਂ ਤਹਿਤ ਮੁਗ਼ਲ ਸ਼ਾਸਕ ਬਾਬਰ ਦੇ ਇੱਕ ਜਰਨੈਲ ਮੀਰ ਬਾਕੀ ਨੇ ਇਸ ਦਾ ਨਿਰਮਾਣ ਕਰਵਾਇਆ ਸੀ।

ਖੈਰ, ਬਾਬਰੀ ਮਸਜਿਦ ਸਾਲ 1992 ‘ਚ ਢਾਹ ਦਿੱਤੀ ਗਈ ਸੀ, ਪਰ ਇਸ ਖੇਤਰ ‘ਚ ਤਿੰਨ ਹੋਰ ਅਜਿਹੀਆਂ ਹੀ ਮਸਜਿਦਾਂ ਮੌਜੂਦ ਹਨ।ਇੰਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਵੀ ਬਾਬਰ ਕਾਲ ਨਾਲ ਹੀ ਸਬੰਧਤ ਹਨ।ਅਯੁੱਧਿਆ ‘ਚ ਵਿਵਾਦਤ ਸਥਾਨ ਤੋਂ ਕੁੱਝ ਦੂਰੀ ‘ਤੇ ਹੀ ‘ਮਸਜਿਦ ਬੇਗ਼ਮ ਬਾਲਰਸ’ ਮੌਜੂਦ ਹੈ ਅਤੇ ਦੂਜੀ ਮਸਜਿਦ ਜਿਸ ਦਾ ਨਾਂ ‘ਮਸਜਿਦ ਬੇਗ਼ਮ ਬਲਰਾਸਪੁਰ’ ਹੈ ਉਹ ਫੈਜ਼ਾਬਾਦ ਜ਼ਿਲ੍ਹੇ ਦੇ ਦਰਸ਼ਨ ਨਗਰ ਇਲਾਕੇ ‘ਚ ਅੱਜ ਵੀ ਮੌਜੂਦ ਹੈ।

ਜਿਸ ਤੀਜੀ ਮਸਜਿਦ ਨੂੰ ਬਾਬਰ ਕਾਲ ਦਾ ਦੱਸਿਆ ਜਾਂਦਾ ਹੈ , ਉਹ ਹੈ ‘ਮਸਜਿਦ ਮੁਮਤਾਜ਼ ਸ਼ਾਹ’ ਅਤੇ ਇਹ ਲਖਨਊ ਤੋਂ ਫੈਜ਼ਾਬਾਦ ਜਾਣ ਵਾਲੇ ਰਸਤੇ ‘ਚ ਪੈਂਦੇ ਮੁਮਤਾਜ਼ ਨਗਰ ‘ਚ ਸਥਿਤ ਹੈ।ਕਿਉਂਕਿ ਮੈਂ ਕਈ ਵਾਰ ਬਾਬਰੀ ਮਸਜਿਦ ਨੂੰ ਵੇਖ ਚੁੱਕਾ ਹਾਂ, ਇਸ ਲਈ ਕਹਿ ਸਕਦਾ ਹਾਂ ਕਿ ਇਹ ਤਿੰਨੋਂ ਮਸਜਿਦਾਂ ਭਾਵੇਂ ਆਕਾਰ ‘ਚ ਬਾਬਰੀ ਮਸਜਿਦ ਤੋਂ ਬਹੁਤ ਛੋਟੀਆਂ ਹਨ।ਪਰ ਫਿਰ ਵੀ ਇੰਨ੍ਹਾਂ ‘ਚ ਕਈ ਸਮਾਨਤਾਵਾਂ ਮੌਜੂਦ ਹਨ।ਮਿਸਾਲ ਦੇ ਤੌਰ ‘ਤੇ ਇੰਨ੍ਹਾਂ ਤਿੰਨਾਂ ਮਸਜਿਦਾਂ ‘ਚ ਬਾਬਰੀ ਮਸਜਿਦ ਦੀ ਤਰ੍ਹਾਂ ਕੋਈ ਵੀ ਬੁਰਜ ਨਹੀਂ ਹੈ ਪਰ ਇੱਕ ਵੱਡਾ ਤੇ ਦੋ ਛੋਟੇ ਗੁੰਬਦ ਜ਼ਰੂਰ ਮੌਜੂਦ ਹਨ।

newhttps://punjabiinworld.com/wp-admin/options-general.php?page=ad-inserter.php#tab-4

new

ਹੋਰ ਵੀ ਕਈ ਮਸਜਿਦਾਂ ਹਨ ਮੌਜੂਦ
ਲਖਨਊ ਨਾਲ ਸਬੰਧਤ ਇਤਿਹਾਸਕਾਰ ਰੋਹਨ ਤਕੀ ਦਾ ਕਹਿਣਾ ਹੈ ਕਿ ਜੇਕਰ ਪੂਰੇ ਧਿਆਨ ਨਾਲ ਖੋਜ ਕੀਤੀ ਜਾਵੇ ਤਾਂ ਸਿਰਫ ਇਹੋ ਤਿੰਨੇ ਹੀ ਨਹੀਂ ਬਲਕਿ ਪੂਰੇ ਇਲਾਕੇ ‘ਚ ਬਾਬਰ ਕਾਲ ਨਾਲ ਸਬੰਧਤ ਹੋਰ ਕਈ ਮਸਜਿਦਾਂ ਮਿਲਣਗੀਆਂ , ਜੋ ਕਿ ਇੱਕ ਦੂਜੇ ਨਾਲ ਹੂਬਹੂ ਮੇਲ ਖਾਦੀਆਂ ਹਨ।

ਉਨ੍ਹਾਂ ਅੱਗੇ ਕਿਹਾ , ” ਇੰਨ੍ਹਾਂ ਸਾਰੀਆਂ ਹੀ ਮਸਜਿਦਾਂ ਦੀ ਬਣਾਵਟ ‘ਚ ਦੋ ਚੀਜ਼ਾਂ ਵਿਸ਼ੇਸ਼ ਹਨ- ਪਹਿਲਾ ਕਿਸੇ ਵੀ ਮਸਜਿਦ ‘ਚ ਬੁਰਜ ਦਾ ਨਾ ਹੋਣਾ ਅਤੇ ਦੂਜਾ ਤਿੰਨ ਗੁਬੰਦਾਂ ਦੀ ਮੌਜੂਦਗੀ।ਇਹ ਮਸਜਿਦਾਂ ਅਵਧ ਦੇ ਨਵਾਬਾਂ ਦਾ ਸ਼ਾਸਨ ਸ਼ੁਰੂ ਹੋਣ ਤੋਂ ਵੀ ਲਗਭਗ 200 ਸਾਲ ਪੁਰਾਣੀਆਂ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤੁਹਾਨੂੰ ਇਸ ਇਲਾਕੇ ‘ਚ 16ਵੀਂ ਸਦੀ ਦੇ ਆਸ-ਪਾਸ ਦੀਆਂ ਹੀ ਵਧੇਰੇ ਮਸਜਿਦਾਂ ਮਿਲਣਗੀਆਂ ਅਤੇ ਉਨ੍ਹਾਂ ਦੀ ਪਛਾਣ ਇਹੀ ਹੈ ਕਿ ਉਨ੍ਹਾਂ ਦੀ ਉਸਾਰੀ ‘ਚ ਗੁਬੰਦਾਂ ਦੀ ਗਿਣਤੀ ਜਾਂ ਤਾਂ ਇੱਕ ਜਾਂ ਤਿੰਨ ਹੋਵੇਗੀ ਜਾਂ ਫਿਰ ਬਹੁਤ ਘੱਟ ਮਸਜਿਦਾਂ ਹਨ ਜਿੰਨ੍ਹਾਂ ‘ਚ ਗੁੰਬਦਾਂ ਦੀ ਸੰਖਿਆ ਪੰਜ ਵੀ ਹੈ।ਦਿੱਲੀ ਸਲਤਨਤ ਦੀ ਸ਼ੈਲੀ ‘ਤੇ ਬਣੇ ਹੋਣ ਕਰਕੇ ਦੋ ਗੁੰਬਦ ਵਾਲੀ ਇੱਕ ਵੀ ਮਸਜਿਦ ਨਹੀਂ ਮਿਲੇਗੀ।”

Advertisement

Check Also

ਪੰਜਾਬ ਤੇ ਦਿੱਲੀ ਹੋ ਰਹੇ ਅਲੱਗ

 ਹੇ ਸੰਤ ਜਨੋ! ਮੈਨੂੰ ਕੋਈ) ਇਹੋ ਜਿਹਾ ਇਲਾਜ ਦੱਸੋ, ਜਿਸ ਨਾਲ ਮੈਂ (ਆਪਣਾ ਅੰਦਰੋਂ) …

error: Content is protected !!