Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਛੁੱਟੀ ਦਾ ਐਲਾਨ

ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਛੁੱਟੀ ਦਾ ਐਲਾਨ

new

ਗਣਤੰਤਰ ਦਿਵਸ ਨੂੰ ਲੈ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜ਼ਿਆਦਾਤਰ ਜ਼ਿਲ੍ਹਿਆਂ ਵਿਚ ਇਹ ਐਲਾਨ ਉਨ੍ਹਾਂ ਸਕੂਲਾਂ ਲਈ ਕੀਤਾ ਗਿਆ ਹੈ, ਜਿਹੜੇ ਸਕੂਲਾਂ ਦੇ ਬੱਚਿਆਂ ਵਲੋਂ ਗਣਤੰਤਰ ਦਿਵਸ ਦੇ ਪ੍ਰੋਗਰਾਮ ਵਿਚ ਹਿੱਸਾ ਲਿਆ ਗਿਆ ਹੈ। ਹੁਣ ਤਕ ਦੀ ਮਿਲੀ ਜਾਣਕਾਰੀ ਮੁਤਾਬਕ ਪਟਿਆਲਾ, ਜਲੰਧਰ, ਪਠਾਨਕੋਟ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ, ਸੰਗਰੂਰ ਅਤੇ ਤਰਨਤਾਰਨ ਦੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਗਣਤੰਤਰ ਦਿਵਸ ਦੇ ਸਫਲ ਸਮਾਗਮ ਦੀ ਖੁਸ਼ੀ ਵਿਚ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਵਿਚ 27 ਜਨਵਰੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜ਼ਿਲਾ ਸਿੱਖਿਆ ਅਧਿਕਾਰੀ ਮਮਤਾ ਖੁਰਾਨਾ ਨੇ ਕਿਹਾ ਕਿ ਮਾਨਯੋਗ ਸਪੀਕਰ ਦੇ ਐਲਾਨ ਤੋਂ ਬਾਅਦ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ 27 ਜਨਵਰੀ ਨੂੰ ਸਕੂਲ ਪੂਰੀ ਤਰ੍ਹਾਂ ਬੰਦ ਰੱਖਣ ਦੀਆਂ ਹਿਦਾਇਤਾਂ ਦੇ ਦਿੱਤੀਆਂ ਗਈਆਂ ਹਨ।

newhttps://punjabiinworld.com/wp-admin/options-general.php?page=ad-inserter.php#tab-4

27 ਜਨਵਰੀ ਦੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ।
28 ਜਨਵਰੀ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।
ਬੈਂਕ ਛੁੱਟੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਪਹਿਲੀ, ਜੋ ਪੂਰੇ ਦੇਸ਼ ਵਿੱਚ ਹੁੰਦੀ ਹੈ ਅਤੇ ਦੂਸਰੀ, ਜੋ ਸਿਰਫ਼ ਰਾਜਾਂ ਵਿੱਚ ਹੁੰਦੀ ਹੈ। ਰਾਜਾਂ ਦੀ ਛੁਟੀਆਂ ਸਿਰਫ ਓਸੇ ਰਾਜ ਵਿੱਚ ਹੁੰਦੀ ਹੈ ਜਿਸ ਵਿੱਚ ਤਿਉਹਾਰ ਹੁੰਦਾ ਹੈ, ਬਾਕੀ ਰਾਜਾਂ ਵਿੱਚ ਉਸ ਦਿਨ ਛੁੱਟੀ ਨਹੀਂ ਹੁੰਦੀ। ਜਿਵੇਂ ਗਣਤੰਤਰ ਦਿਵਸ ‘ਤੇ ਪੂਰੇ ਦੇਸ਼ ‘ਚ ਛੁੱਟੀ ਹੁੰਦੀ ਹੈ।

new

Advertisement

Check Also

ਭਾਈ ਸਾਹਿਬ ਦੀ ਘਰਵਾਲੀ ਬਾਰੇ ਆਈ ਵੱਡੀ ਖਬਰ

 ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਵੱਲੋਂ 2024 ਦੀ …

error: Content is protected !!