ਸਮੂਹ ਭਾਈਚਾਰੇ ਲਈ ਖਬਰ ਬਹੁਤ ਬੁਰੀ ਹੈ,ਮੈਲਬੋਰਨ ਦੇ ਪੇਕਨਹੇਮ ਵਿੱਚ ਰਹਿੰਦੇ ਪੰਜਾਬੀ ਪਰਿਵਾਰ ਨਾਲ ਬਹੁਤ ਬੁਰੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ 11 ਮਹੀਨੇ ਦਾ ਜੁਗਾਦ ਉਸ ਵੇਲੇ ਘਰ ਦੇ ਪਿਛਲੇ ਹਿੱਸੇ ਵਿੱਚ ਖੇਡ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ, ਘਰ ਵਿੱਚ ਬਣੇ ਫਿਸ਼ ਟੈਂਕ ਵਿੱਚ ਡਿਗਣ ਕਾਰਨ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ,
ਜਿੱਥੇ ਕਈ ਦਿਨਾਂ ਬਾਅਦ ਉਸਦਾ ਬਰੈਨ ਡੈੱਡ ਐਲਾਨ ਦਿੱਤਾ ਗਿਆ ਤੇ ਆਖਿਰਕਾਰ ਪਰਿਵਾਰ ਵਲੋਂ ਜੁਗਾਦ ਨੂੰ ਬਚਾਉਣ ਦੀ ਅਖੀਰਲੀ ਕੋਸ਼ਿਸ਼ ਵੀ ਨਾਕਾਮਯਾਬ ਹੋ ਗਈ। ਹੁਣ ਭਾਈਚਾਰੇ ਵਲੋਂ ਭਾਈਚਾਰੇ ਦੀ ਮੱਦਦ ਲਈ ਇੱਕ ਗੋਫੰਡ ਮੀ ਪੇਜ ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਪਰਿਵਾਰ ਹਸਪਤਾਲ ਦੇ ਬਿੱਲਾਂ ਦੀ ਅਦਾਇਗੀ ਕਰ ਸਕੇ। ਦਰਅਸਲ ਜੁਗਾਦ ਦੇ ਮਾਪੇ 2 ਸਾਲ ਪਹਿਲਾਂ ਹੀ ਆਸਟ੍ਰੇਲੀਆ ਆਏ ਸਨ ਤੇ ਇਸ ਵੇਲੇ ਸਟੂਡੈਂਟ ਵੀਜਾ ‘ਤੇ ਹਨ।
ਸਮੂਹ ਭਾਈਚਾਰੇ ਲਈ ਖਬਰ ਬਹੁਤ ਬੁਰੀ ਹੈ,ਮੈਲਬੋਰਨ ਦੇ ਪੇਕਨਹੇਮ ਵਿੱਚ ਰਹਿੰਦੇ ਪੰਜਾਬੀ ਪਰਿਵਾਰ ਨਾਲ ਬਹੁਤ ਬੁਰੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ 11 ਮਹੀਨੇ ਦਾ ਜੁਗਾਦ ਉਸ ਵੇਲੇ ਘਰ ਦੇ ਪਿਛਲੇ ਹਿੱਸੇ ਵਿੱਚ ਖੇਡ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ, ਘਰ ਵਿੱਚ ਬਣੇ ਫਿਸ਼ ਟੈਂਕ ਵਿੱਚ ਡਿਗਣ ਕਾਰਨ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ,
ਜਿੱਥੇ ਕਈ ਦਿਨਾਂ ਬਾਅਦ ਉਸਦਾ ਬਰੈਨ ਡੈੱਡ ਐਲਾਨ ਦਿੱਤਾ ਗਿਆ ਤੇ ਆਖਿਰਕਾਰ ਪਰਿਵਾਰ ਵਲੋਂ ਜੁਗਾਦ ਨੂੰ ਬਚਾਉਣ ਦੀ ਅਖੀਰਲੀ ਕੋਸ਼ਿਸ਼ ਵੀ ਨਾਕਾਮਯਾਬ ਹੋ ਗਈ।
ਹੁਣ ਭਾਈਚਾਰੇ ਵਲੋਂ ਭਾਈਚਾਰੇ ਦੀ ਮੱਦਦ ਲਈ ਇੱਕ ਗੋਫੰਡ ਮੀ ਪੇਜ ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਪਰਿਵਾਰ ਹਸਪਤਾਲ ਦੇ ਬਿੱਲਾਂ ਦੀ ਅਦਾਇਗੀ ਕਰ ਸਕੇ। ਦਰਅਸਲ ਜੁਗਾਦ ਦੇ ਮਾਪੇ 2 ਸਾਲ ਪਹਿਲਾਂ ਹੀ ਆਸਟ੍ਰੇਲੀਆ ਆਏ ਸਨ ਤੇ ਇਸ ਵੇਲੇ ਸਟੂਡੈਂਟ ਵੀਜਾ ‘ਤੇ ਹਨ।