Home / ਪੰਜਾਬੀ ਖਬਰਾਂ / ਮੌਸਮ ਵਿਭਾਗ ਦਾ ਰੈੱਡ ਅਲਰਟ

ਮੌਸਮ ਵਿਭਾਗ ਦਾ ਰੈੱਡ ਅਲਰਟ

new

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਇਸ ਸਮੇਂ ਪੈ ਰਹੀ ਕੜਾਕੇ ਦੀ ਠੰਡ ਅਤੇ ਠੰਡੀ ਹਵਾ ਨੇ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ। ਅੱਜ ਗੁਰਦਾਸਪੁਰ ਜ਼ਿਲ੍ਹੇ ਅੰਦਰ ਘੱਟੋ-ਘੱਟ ਤਾਪਮਾਨ 3 ਡਿਗਰੀ ਦੇ ਕਰੀਬ ਹੋਣ ਕਾਰਨ ਗੁਰਦਾਸਪੁਰ ਜ਼ਿਲ੍ਹਾ ਸ਼ਿਮਲੇ ਅਤੇ ਡਲਹੌਜ਼ੀ ਨਾਲ ਵੀ ਠੰਡਾ ਰਿਹਾ। ਇਸ ਦੇ ਨਾਲ ਹੀ ਅੱਜ ਵੀ ਸੂਰਜਾ ਦੇਵਤਾ ਦੇ ਦਰਸ਼ਨ ਨਹੀਂ ਹੋਏ ਅਤੇ ਸੰਘਣੀ ਧੁੰਦ ਨੇ ਆਮ ਜਨ-ਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।


ਗੁਰੂ ਨਗਰੀ ਵਿਚ ਇਸ ਸਮੇਂ ਕਹਿਰ ਦੀ ਠੰਡ ਪੈ ਰਹੀ ਹੈ। ਜਨਵਰੀ ਮਹੀਨੇ ਦੀ ਠੰਡ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਸ਼ਹਿਰ ’ਚ ਬਰਫਬਾਰੀ ਤਾਂ ਨਹੀਂ ਹੋਈ ਪਰ ਤਾਪਮਾਨ ’ਚ ਕਾਫੀ ਗਿਰਾਵਟ ਆਈ ਹੈ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ ਅਤੇ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਰਦੀਆਂ ਦੇ ਮੌਸਮ ’ਚ ਜਨਵਰੀ ਮਹੀਨੇ ਦਾ ਸ਼ੁੱਕਰਵਾਰ ਸਭ ਤੋਂ ਠੰਡਾ ਦਿਨ ਰਿਹਾ ਹੈ, ਉਥੇ ਹੀ ਮੌਸਮ ਵਿਭਾਗ ਨੇ ਰੈੱਡ ਅਲਰਟ ਵੀ ਜਾਰੀ ਕੀਤਾ ਹੈ ਕਿ 13 ਤਰੀਕ ਤੱਕ ਪੰਜਾਬ ਦੇ ਕਈ ਸ਼ਹਿਰਾਂ ’ਚ ਕੜਾਕੇ ਦੀ ਠੰਡ ਅਤੇ ਧੁੰਦ ਰਹੇਗੀ।

newhttps://punjabiinworld.com/wp-admin/options-general.php?page=ad-inserter.php#tab-4

new

ਸ਼ੁੱਕਰਵਾਰ ਨੂੰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 1.4 ਡਿਗਰੀ ਅਤੇ ਵੱਧ ਤੋਂ ਵੱਧ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਲੋਹੜੀ ’ਤੇ ਤਾਪਮਾਨ ਸ਼ਾਮ ਤੱਕ1 ਡਿਗਰੀ ਜਾਂ ਇਸ ਤੋਂ ਘੱਟ ਤੱਕ ਪਹੁੰਚ ਸਕਦਾ ਹੈ।ਅੰਮ੍ਰਿਤਸਰ ’ਚ ਲੋਹੜੀ ਬਹੁਤ ਮਸ਼ਹੂਰ ਹੈ, ਉਥੇ ਹੀ ਮੌਸਮ ਵਿਭਾਗ ਨੇ ਠੰਡ ਨੂੰ ਲੈ ਕੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਹਰ ਸਾਲ ਲੋਹੜੀ ਦੇ ਤਿਉਹਾਰ ’ਤੇ ਜਾਂ ਤਾਂ ਮੀਂਹ ਪੈਂਦਾ ਹੈ ਜਾਂ ਫਿਰ ਹਵਾ ਨਹੀਂ ਚੱਲਦੀ, ਜਿਸ ਕਾਰਨ ਪਤੰਗ ਉਡਾਉਣ ਵਾਲੇ ਲੋਕ ਨਿਰਾਸ਼ ਹੋ ਜਾਂਦੇ ਹਨ। ਲੋਕ ਸਵੇਰ ਤੋਂ ਹੀ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਡੀਜੇ ਵਜਾਉਂਦੇ ਹਨ ਅਤੇ ਪਤੰਗ ਉਡਾਉਂਦੇ ਹਨ ਪਰ ਇਸ ਵਾਰ ਠੰਡ ਬਹੁਤ ਹੀ ਪੈ ਰਹੀ ਹੈ।

ਦੇਰੀ ਨਾਲ ਪਹੁੰਚ ਰਹੀਆਂ ਹਨ ਟ੍ਰੇਨਾਂ ਅਤੇ ਉਡਾਣਾਂ

ਪੰਜਾਬ ’ਚ ਇਸ ਵਾਰ ਕੜਾਕੇ ਦੀ ਠੰਡ ਅਤੇ ਧੁੰਦ ਕਾਰਨ ਟ੍ਰੇਨਾਂ ਅਤੇ ਉਡਾਣਾਂ ਦੇਰੀ ਨਾਲ ਪਹੁੰਚ ਰਹੀਆਂ ਹਨ। ਹਰ ਰੋਜ਼ ਕਈ ਟ੍ਰੇਨਾਂ ਸਮੇਂ ਤੋਂ ਲੇਟ ਪਹੁੰਚ ਰਹੀਆਂ ਹਨ। ਇਸ ਦੇ ਨਾਲ ਹੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਉਡਾਣਾਂ ਦੇਰੀ ਨਾਲ ਪਹੁੰਚ ਰਹੀਆਂ ਹਨ ਜਾਂ ਰੱਦ ਹੋ ਰਹੀਆਂ ਹਨ, ਜਿਸ ਕਾਰਨ ਸ਼ਹਿਰ ’ਚ ਸੈਲਾਨੀਆਂ ਦੀ ਗਿਣਤੀ ਵੀ ਕਾਫ਼ੀ ਘੱਟ ਗਈ ਹੈ

ਮੌਸਮ ਵਿਭਾਗ ਵੱਲੋਂ ਦਿਨ-ਰਾਤ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਜ਼ਿਲ੍ਹੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ’ਚ ਹੋਰ ਧੁੰਦ ਰਹਿਣ ਦੀ ਸੰਭਾਵਨਾ ਹੈ ਅਤੇ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 13 ਜਨਵਰੀ ਯਾਨੀ ਅੱਜ ਪੰਜਾਬ ’ਚ ਤੇਜ਼ ਹਵਾਵਾਂ ਚੱਲਣਗੀਆਂ ਅਤੇ 4-5 ਦਿਨਾਂ ਤੱਕ ਧੁੰਦ ਦਾ ਕਹਿਰ ਜਾਰੀ ਰਹੇਗਾ। ਸਮੁੱਚੇ ਪੰਜਾਬ ’ਚ ਫਰੀਦਕੋਟ ’ਚ ਸਭ ਤੋਂ ਘੱਟ ਤਾਪਮਾਨ 3.6 ਡਿਗਰੀ ਦਰਜ ਕੀਤਾ ਗਿਆ। ਬਠਿੰਡਾ ’ਚ ਘੱਟੋ-ਘੱਟ ਤਾਪਮਾਨ 4.2 ਡਿਗਰੀ, ਗੁਰਦਾਸਪੁਰ ’ਚ 3.4, ਐੱਸ. ਬੀ. ਐੱਸ. ਨਗਰ ’ਚ 5.4, ਅੰਮ੍ਰਿਤਸਰ ’ਚ 5.6 ਅਤੇ ਲੁਧਿਆਣਾ ’ਚ 6.3 ਡਿਗਰੀ ਰਿਹਾ।

ਬੀਤੇ ਦਿਨ ਸਵੇਰੇ 9 ਵਜੇ ਦੇ ਕਰੀਬ ਗੁਰਦਾਸਪੁਰ ਦਾ ਤਾਪਮਾਨ 3 ਡਿਗਰੀ ਸੀ, ਜਦੋਂਕਿ ਸ਼ਿਮਲੇ ’ਚ ਸਵੇਰੇ ਇਸ ਵੇਲੇ 9 ਡਿਗਰੀ ਦੇ ਕਰੀਬ ਤਾਪਮਾਨ ਸੀ, ਅਜੇ ਡਲਹੌਜ਼ੀ ’ਚ ਵੀ 9-10 ਡਿਗਰੀ ਦੇ ਕਰੀਬ ਤਾਪਮਾਨ ਸੀ। ਇਸ ਦੇ ਨਾਲ ਹੀ ਅੱਜ ਵੀ ਪੂਰਾ ਦਿਨ ਸੂਰਜ ਦੇਵ ਦੇ ਦਰਸ਼ਨ ਨਹੀਂ ਹੋਏ ਅਤੇ ਲੋਕ ਸਾਰਾ ਦਿਨ ਠੰਡ ’ਚ ਠਰਦੇ ਰਹੇ। ਦੁਕਾਨਦਾਰ ਵੀ ਵਿਹਲੇ ਬੈਠੇ ਕੇ ਅੱਗ ਸੇਕ ਕੇ ਘਰ ਚਲੇ ਗਏ ਅਤੇ ਕਾਰੋਬਾਰਾਂ ’ਚ ਵੀ ਮੰਦੀ ਰਹੀ।

Advertisement

Check Also

ਭਾਈ ਸਿੰਘ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ

 ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ …

error: Content is protected !!