Home / ਪੰਜਾਬੀ ਖਬਰਾਂ / ਸਤਵਿੰਦਰ ਬੁੱਗਾ ਦੇ ਘਰੋਂ ਵੱਡੀ ਖਬਰ

ਸਤਵਿੰਦਰ ਬੁੱਗਾ ਦੇ ਘਰੋਂ ਵੱਡੀ ਖਬਰ

ਪੰਜਾਬੀ ਗਾਇਕ ਸਤਵਿੰਦਰ ਬੁੱਗਾ ਲੰਬੇ ਸਮੇਂ ਤੋਂ ਸੁਰਖੀਆਂ ‘ਚ ਹੈ। ਦਰਅਸਲ, 23 ਦਸੰਬਰ 2023 ਨੂੰ ਗਾਇਕ ਦੇ ਦਵਿੰਦਰ ਸਿੰਘ ਭੋਲਾ ਨੇ ਲਾਈਵ ਹੋ ਕੇ ਦੱਸਿਆ ਸੀ ਕਿ ਉਸ ਦਾ ਆਪਣੇ ਭਰਾ ਤੇ ਗਾਇਕ ਬੁੱਗੇ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ, ਜਿਸ ਦੇ ਚਲਦਿਆਂ ਉਸ ਦੇ ਭਰਾ ਨੇ ਉਸ ਦੀ ਕੁੱਟਮਾਰ ਕੀਤੀ ਹੈ। ਇਸ ਦਰਮਿਆਨ ਬੁੱਗੇ ਨੇ ਭੋਲੇ ਦੀ ਪਤਨੀ ਅਮਰਜੀਤ ਕੌਰ ਨੂੰ ਧੱਕਾ ਮਾਰਿਆ ਸੀ, ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ।

new

ਹੁਣ ਇਸ ਮਾਮਲੇ ‘ਚ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਹੁਣ ਪੰਜਾਬੀ ਗਾਇਕ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਕਿ ਐਫਆਈਆਰ ਵਿੱਚ ਬੁੱਗੇ ਦੇ ਨਾਲ ਉਸ ਦੇ ਸਾਥੀ ਹਜ਼ਾਰਾ ਸਿੰਘ ਤੇ ਹਰਵਿੰਦਰ ਸਿੰਘ ਨਾਂ ਦੇ ਸ਼ਖਸ ਦਾ ਨਾਮ ਵੀ ਲਿਖਵਾਇਆ ਗਿਆ ਹੈ।

newhttps://punjabiinworld.com/wp-admin/options-general.php?page=ad-inserter.php#tab-4

ਕਿਵੇਂ ਹੋਈ ਸੀ ਅਮਰਜੀਤ ਕੌਰ ਦੀ ਮੌਤ?ਦੱਸ ਦਈਏ ਕਿ ਬੁੱਗੇ ਨੇ ਆਪਣੀ ਭਰਜਾਈ ਨੂੰ ਧੱਕਾ ਮਾਰਿਆ ਸੀ। ਹੇਠਾਂ ਡਿੱਗਣ ਕਾਰਨ ਉਸ ਦੇ ਸਿਰ ‘ਚ ਡੂੰਘੀ ਸੱਟ ਲੱਗੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹੀ ਇਹ ਮਾਮਲਾ ਭਖ ਗਿਆ ਸੀ। ਅਮਰਜੀਤ ਕੌਰ ਦੀ ਮੌਤ ਦੇ 13 ਦਿਨਾਂ ਬਾਅਦ ਉਸ ਦਾ ਪੋਸਟਮਾਰਟਮ ਕੀਤਾ ਗਿਆ ਸੀ। ਹੁਣ ਉਸ ਤੋਂ ਬਾਅਦ ਹੀ ਬੁੱਗੇ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

new

ਅਮਰਜੀਤ ਕੌਰ ਦੀ ਪੋਸਟਮਾਰਟਮ ਰਿਪੋਰਟ ‘ਚ ਸਾਹਮਣੇ ਆਇਆ ਸੀ ਕਿ ਉਸ ਦੀ ਮੌਤ ਸਿਰ ‘ਚ ਡੂੰਘੀ ਸੱਟ ਲੱਗਣ ਕਾਰਨ ਹੋਈ ਹੈ। ਇਸ ਸਬੰਧੀ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 304, 323, 341, 506 ਤੇ 34 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

Advertisement

Check Also

ਭਾਈ ਸਿੰਘ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ

 ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ …

error: Content is protected !!