Home / ਦੁਨੀਆ ਭਰ / ਅੰਮ੍ਰਿਤਪਾਲ ਦੀ ਜਾਇਦਾਦ ਹੋਈ ਜ਼ਬਤ

ਅੰਮ੍ਰਿਤਪਾਲ ਦੀ ਜਾਇਦਾਦ ਹੋਈ ਜ਼ਬਤ

ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਾਸੀ ਕਥਿਤ ਨਸ਼ਾ ਤਸਕਰ ਅੰਮ੍ਰਿਤਪਾਲ ਸਿੰਘ ਦੀ 1 ਕਰੋੜ 34 ਲੱਖ 12 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਸੰਪਤੀ ਦੀ ਪਛਾਣ ਕਥਿਤ ਤੌਰ ‘ਤੇ ਨਸ਼ਿਆਂ ਰਾਹੀਂ ਕੀਤੀ ਗਈ ਕਮਾਈ ਵਜੋਂ ਕੀਤੀ ਗਈ ਹੈ।ਦਰਅਸਲ ਇਹ ਮਾਮਲਾ ਅਪ੍ਰੈਲ 2022 ਵਿੱਚ ਭਾਰਤੀ ਕਸਟਮ ਦੁਆਰਾ 102.784 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਦਾ ਹੈ। ਜਿਸਦੀ ਕੀਮਤ ਲਗਭਗ 700 ਕਰੋੜ ਰੁਪਏ ਹੈ। ਅਫਗਾਨਿਸਤਾਨ ਤੋਂ ਸ਼ੁਰੂ ਹੋਇਆ ਇਹ ਨਸ਼ਾ ਅਟਾਰੀ, ਅੰਮ੍ਰਿਤਸਰ ਵਿਖੇ ਇੰਟੈਗਰੇਟਿਡ ਚੈੱਕ ਪੋਸਟ (ICP) ਰਾਹੀਂ ਭਾਰਤ ਵਿੱਚ ਦਾਖ਼ਲ ਹੋਇਆ ਸੀ। ਗ਼ੈਰ-ਕਾਨੂੰਨੀ ਹੈਰੋਇਨ ਮੁਲੱਠੀ ਦੀ ਇੱਕ ਖੇਪ ਵਿੱਚ ਬੜੀ ਚਲਾਕੀ ਨਾਲ ਛੁਪਾਈ ਗਈ ਸੀ।

new

ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਖ਼ਿਲਾਫ਼ 16 ਦਸੰਬਰ 2022 ਨੂੰ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ, ਜਿਸ ਵਿਚ ਸ਼ਾਹਿਦ ਅਹਿਮਦ ਉਰਫ ਕਾਜ਼ੀ ਅਬਦੁਲ ਵਦੂਦ, ਨਜ਼ੀਰ ਅਹਿਮਦ ਕਾਨੀ, ਰਾਜ਼ੀ ਹੈਦਰ ਜ਼ੈਦੀ ਅਤੇ ਵਿਪਨ ਮਿੱਤਲ ਸ਼ਾਮਲ ਹਨ। ਅੰਮ੍ਰਿਤਪਾਲ ਸਿੰਘ ਨੇ 2019 ਤੋਂ 2021 ਤੱਕ ਫੰਡ ਟਰਾਂਸਫਰ ਕਰਨ ਦੀ ਸਾਜ਼ਿਸ਼ ਵੀ ਰਚੀ ਅਤੇ ਇਹ ਫੰਡ ਸਿੱਧੇ ਸ਼ਾਹਿਦ ਅਹਿਮਦ ਉਰਫ ਕਾਜ਼ੀ ਅਬਦੁਲ ਵਦੂਦ ਅਤੇ ਰਾਜ਼ੀ ਹੈਦਰ ਜ਼ੈਦੀ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਏ। ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ।ਦੀਪ ਸਿੱਧੂ ਦੀ ਅਚਾਨਕ ਮੌਤ ਤੋਂ ਬਾਅਦ, ਵਾਰਿਸ ਪੰਜਾਬ ਦੇ ਦੁਆਰਾ 4 ਮਾਰਚ 2022 ਨੂੰ ਅੰਮ੍ਰਿਤਪਾਲ ਸਿੰਘ ਸੰਧੂ ਨੂੰ ਜਥੇਬੰਦੀ ਦਾ ਆਗੂ ਘੋਸ਼ਿਤ ਕਰਦਿਆਂ ਜਥੇਬੰਦੀ ਵਲੋਂ ਇੱਕ ਪੱਤਰ ਪ੍ਰਕਾਸ਼ਿਤ ਕੀਤਾ ਗਿਆ ਸੀ।

ਸਿੰਘ ਦੇ ਦੁਬਈ ਤੋਂ ਪੰਜਾਬ ਪਰਤਣ ‘ਤੇ, 29 ਸਤੰਬਰ 2022 ਨੂੰ ਦਮਦਮੀ ਟਕਸਾਲ ਦੇ ੧੪ਵੇ ਜਥੇਦਾਰ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜੱਦੀ ਪਿੰਡ ਰੋਡੇ, ਮੋਗਾ ਵਿਖੇ ਵੱਖ ਵੱਖ ਜਥੇਬੰਦੀਆਂ, ਸੰਪਰਦਾਵਾਂ ਤੋਂ ਆਈਆਂ ਦਸਤਾਰਾਂ ਨਾਲ ਜਥੇਬੰਦੀ ਦੀ ਰਸਮੀ ਦਸਤਾਰਬੰਦੀ ਹੋਈ ਸੀ।ਦਸਤਾਰਬੰਦੀ ਤੋਂ ਪਹਿਲਾਂ ਇਹਨਾਂ ਨੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਛਕਿਆ ਸੀ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!