Home / ਦੁਨੀਆ ਭਰ / ਸਰਕਾਰ ਵੱਲੋਂ ਕਿਸਾਨਾਂ ਲਈ ਤੋਹਫਾ

ਸਰਕਾਰ ਵੱਲੋਂ ਕਿਸਾਨਾਂ ਲਈ ਤੋਹਫਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨਾਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਕਰਦਿਆਂ ਛੇ ਮਾਸੀ ਨਹਿਰਾਂ ਨੂੰ ਬਾਰਾਂਮਾਸੀ ਕਰ ਦਿੱਤਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਜ਼ਿਲ੍ਹੇ ਅੰਦਰ ਨਹਿਰਾਂ ਸਿਰਫ ਸਾਉਣੀ ਦੀ ਫਸਲ ਦੌਰਾਨ ਕੇਵਲ 6 ਮਹੀਨੇ ਲਈ ਹੀ ਚੱਲਦੀਆਂ ਸਨ ਅਤੇ ਹਾੜ੍ਹੀ ਦੀ ਰੁੱਤ ਦੌਰਾਨ ਇਹ ਨਹਿਰਾਂ ਨਹੀਂ ਚੱਲਦੀਆਂ ਸਨ ਪਰ ਹੁਣ ਆਗਾਮੀ ਹਾੜ੍ਹੀ ਲਈ ਵੀ ਇਹ ਨਹਿਰਾਂ ਚੱਲਣਗੀਆਂ ਅਤੇ ਸਰਕਾਰ ਦਾ ਇਹ ਫ਼ੈਸਲਾ ਸਦਾ ਲਈ ਲਾਗੂ ਹੋ ਗਿਆ ਹੈ।

new

ਇਸ ਸਬੰਧੀ ਜਲ ਸਰੋਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਫਿਰੋਜ਼ਪੁਰ ਨਹਿਰ ਹਲਕੇ ਅਧੀਨ ਪੈਂਦੀਆਂ ਸਾਰੀਆਂ ਛੇ ਮਾਸੀ ਨਹਿਰਾਂ ਨੂੰ ਬਾਰਾਂ ਮਾਸੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਲਈ ਹਰੀਕੇ ਨਹਿਰ ਮੰਡਲ, ਫਾਜ਼ਿਲਕਾ ਨਹਿਰ ਅਤੇ ਗਰਾਊਂਡ ਮੰਡਲ ਅਧੀਨ ਪੈਂਦੀਆਂ ਛੇ ਮਾਸੀ ਨਹਿਰਾਂ ਨੂੰ ਬਾਰਾਂ ਮਾਸੀ ਕਰਦਿਆਂ ਹੋਇਆਂ ਇਨ੍ਹਾਂ ਨੂੰ ਹਾੜ੍ਹੀ ਦੇ ਸੀਜ਼ਨ ਦੌਰਾਨ ਵੀ ਚਲਾਇਆ ਜਾਵੇਗਾ ਅਤੇ ਇਹ ਹੁਕਮ ਭਵਿੱਖ ਵਿਚ ਵੀ ਲਾਗੂ ਰਹਿਣਗੇ।

ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆਗਾਮੀ ਫਸਲਾਂ ਦੀ ਵਿਉਂਤਬੰਦੀ ਇਸੇ ਅਨੁਸਾਰ ਕਰਨ ਅਤੇ ਹਾੜ੍ਹੀ ਸੀਜ਼ਨ ਦੌਰਾਨ ਖਾਲਿਆ ਨੂੰ ਢਾਹਿਆ ਨਾ ਜਾਵੇ ਅਤੇ ਇਨ੍ਹਾਂ ਨੂੰ ਚਾਲੂ ਹਾਲਤ ਵਿਚ ਹੀ ਰੱਖਿਆ ਜਾਵੇ। ਇਸੇ ਤਰ੍ਹਾਂ ਫਸਲਾਂ ਦੀ ਬਿਜਾਈ ਲਈ ਵੀ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!