Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਭਾਰਤ ਨੇ ਲਿਆ ਕੈਨੇਡਾ ਤੇ ਸ਼ਖਤ ਐਕਸ਼ਨ

ਭਾਰਤ ਨੇ ਲਿਆ ਕੈਨੇਡਾ ਤੇ ਸ਼ਖਤ ਐਕਸ਼ਨ

ਭਾਰਤ ਨੇ ਵੀਰਵਾਰ ਨੂੰ ਕੈਨੇਡਾ ਲਈ ਆਪਣੀਆਂ ਵੀਜ਼ਾ ਸੇਵਾਵਾਂ ਨੂੰ “ਅਗਲੇ ਨੋਟਿਸ ਤੱਕ” ਮੁਅੱਤਲ ਕਰ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੂਨ ਵਿੱਚ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ‘ਸੰਭਾਵੀ’ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਵਿੱਚ ਗਿਰਾਵਟ ਦਰਮਿਆਨ ਇਹ ਕਦਮ ਚੁੱਕਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਮੌਜੂਦਾ ਵਿਵਾਦ ਦੇ ਮੱਦੇਨਜ਼ਰ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਹਾਲਾਂਕਿ ਜਿਨ੍ਹਾਂ ਲੋਕਾਂ ਕੋਲ ਇੰਡੀਅਨ ਪਾਸਪੋਰਟ ਜਾਂ OCI (Overseas Citizenship of India) ਹੈ

new

ਉਹ ਆਸਾਨੀ ਨਾਲ ਭਾਰਤ ਆ ਸਕਦੇ ਹਨ। ਉਥੇ ਹੀ ਕੈਨੇਡਾ ਗਏ ਭਾਰਤੀ ਵਿਦਿਆਰਥੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਵੀ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਭਾਵੇਂ ਉਹ ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ ਜਾਂ ਵਰਕ ਪਰਮਟ ਵੀਜ਼ਾ ‘ਤੇ ਕੈਨੇਡਾ ਗਏ ਹੋਣ, ਉਨ੍ਹਾਂ ਨੂੰ ਭਾਰਤ ਵਾਪਸੀ ਲਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਬਸ਼ਰਤੇ ਉਨ੍ਹਾਂ ਕੋਲ ਇੰਡੀਅਨ ਪਾਸਪੋਰਟ ਹੋਣਾ ਚਾਹੀਦਾ ਹੈ। ਉਥੇ ਹੀ ਜਿਨ੍ਹਾਂ ਭਾਰਤੀਆਂ ਕੋਲ ਕੈਨੇਡੀਅਨ ਪਾਸਪੋਰਟ ਹੈ ਜਾਂ ਜਿਨ੍ਹਾਂ ਕੋਲ OCI ਕਾਰਡ ਨਹੀਂ ਹੈ ਜਾਂ ਉਨ੍ਹਾਂ ਦਾ OCI ਕਾਰਡ ਐਕਸਪਾਇਰ ਹੋ ਚੁੱਕਾ ਹੈ, ਉਨ੍ਹਾਂ ਨੂੰ ਪਰੇਸ਼ਾਨੀ ਆ ਸਕਦੀ ਹੈ। ਯਾਨੀ ਕੈਨੇਡਾ ਵਿਚ ਕਿਸੇ ਵੀ ਮੂਲ ਦਾ ਵਿਅਕਤੀ, ਜਿਸ ਕੋਲ OCI ਜਾਂ PIO ਕਾਰਡ ਨਹੀਂ ਹੈ ਉਹ ਹੁਣ ਭਾਰਤ ਦੀ ਯਾਤਰਾ ਨਹੀਂ ਕਰ ਸਕਦਾ। ਭਾਵ ਉਸ ਨੂੰ ਭਾਰਤ ਦਾ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ।

ਕੀ ਹੈ OCI —ਵਿਦੇਸ਼ ਵਿੱਚ ਵਸੇ ਅਤੇ ਉੱਥੇ ਦੀ ਨਾਗਰਿਕਤਾ ਲੈ ਚੁੱਕੇ ਭਾਰਤੀ ਲੋਕਾਂ ਲਈ ਇੱਕ ਵਿਸ਼ੇਸ਼ ਸਹੂਲਤ ਦਾ ਨਾਮ ਹੈ OCI ਕਾਰਡ। OCI ਦਾ ਮਤਲਬ ਹੈ- ਓਵਰਸੀਜ਼ ਸਿਟੀਜ਼ਨ ਆਫ ਇੰਡੀਆ। ਦਰਅਸਲ, ਦੁਨੀਆ ਦੇ ਕਈ ਦੇਸ਼ਾਂ ਵਿੱਚ ਦੋਹਰੀ ਨਾਗਰਿਕਤਾ ਦੀ ਸਹੂਲਤ ਹੈ ਪਰ ਭਾਰਤੀ ਨਾਗਰਿਕਤਾ ਕਾਨੂੰਨ ਅਨੁਸਾਰ ਜੇਕਰ ਕੋਈ ਵਿਅਕਤੀ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈਂਦਾ ਹੈ ਤਾਂ ਉਸ ਨੂੰ ਆਪਣੀ ਭਾਰਤੀ ਨਾਗਰਿਕਤਾ ਛੱਡਣੀ ਪੈਂਦੀ ਹੈ, ਅਜਿਹੇ ਲੋਕਾਂ ਦੀ ਗਿਣਤੀ ਲੱਖਾਂ ਵਿਚ ਹੈ, ਜੋ ਅਮਰੀਕਾ, ਬਰਤਾਨੀਆ ਜਾਂ ਕੈਨੇਡਾ ਵਰਗੇ ਦੇਸ਼ਾਂ ਦੀ ਨਾਗਰਿਕਤਾ ਲੈ ਚੁੱਕੇ ਹਨ ਪਰ ਭਾਰਤ ਨਾਲ ਉਨ੍ਹਾਂ ਦਾ ਸਬੰਧ ਕਾਇਮ ਹੈ।ਇਨ੍ਹਾਂ ਲੋਕਾਂ ਨੂੰ ਭਾਰਤੀ ਨਾਗਰਿਕਤਾ ਛੱਡਣ ਤੋਂ ਬਾਅਦ ਭਾਰਤ ਆਉਣ ਲਈ ਵੀਜ਼ਾ ਲੈਣਾ ਪੈਂਦਾ ਸੀ, ਅਜਿਹੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਨੇ 2003 ਵਿੱਚ PIO ਕਾਰਡ ਦੀ ਵਿਵਸਥਾ ਕੀਤੀ ਸੀ। PIO ਦਾ ਮਤਲਬ ਹੈ- ਪਰਸਨ ਆਫ ਇੰਡੀਅਨ ਓਰੀਜਿਨ। ਇਹ ਕਾਰਡ ਪਾਸਪੋਰਟ ਵਾਂਗ 10 ਸਾਲਾਂ ਲਈ ਜਾਰੀ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ 2006 ਵਿੱਚ ਪ੍ਰਵਾਸੀ ਭਾਰਤੀ ਦਿਵਸ ਮੌਕੇ ਹੈਦਰਾਬਾਦ ਵਿੱਚ OCI ਕਾਰਡ ਦੇਣ ਦਾ ਐਲਾਨ ਕੀਤਾ। ਲੰਬੇ ਸਮੇਂ ਤੋਂ, PIO ਅਤੇ OCI ਕਾਰਡ ਦੋਵੇਂ ਵਰਤੋਂ ਵਿੱਚ ਸਨ, ਪਰ ਚਾਰ ਸਾਲ ਪਹਿਲਾਂ 2015 ਵਿੱਚ PIO ਦੀ ਵਿਵਸਥਾ ਨੂੰ ਖ਼ਤਮ ਕਰਨ ਤੋਂ ਬਾਅਦ, ਸਰਕਾਰ ਨੇ ਓ.ਸੀ.ਆਈ. ਕਾਰਡਾਂ ਦੀ ਵਰਤੋਂ ਜਾਰੀ ਰੱਖਣ ਦਾ ਐਲਾਨ ਕੀਤਾ।

newhttps://punjabiinworld.com/wp-admin/options-general.php?page=ad-inserter.php#tab-4

ਕੌਣ OCI ਪ੍ਰਾਪਤ ਕਰ ਸਕਦਾ ਹੈ?—–ਵਿਅਕਤੀ ਜਾਂ ਤਾਂ ਪਹਿਲਾਂ ਭਾਰਤ ਦਾ ਨਾਗਰਿਕ ਰਿਹਾ ਹੋਵੇ, ਜਾਂ ਉਸਦੀ ਮਾਂ ਜਾਂ ਪਿਤਾ ਭਾਰਤੀ ਨਾਗਰਿਕ ਰਹੇ ਹੋਣ। ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਨੇਪਾਲ, ਅਫਗਾਨਿਸਤਾਨ ਅਤੇ ਈਰਾਨ ਕੁਝ ਅਜਿਹੇ ਦੇਸ਼ ਹਨ ਜਿੱਥੇ ਭਾਰਤੀ ਮੂਲ ਦੇ ਲੋਕਾਂ ਨੂੰ ਇਹ ਸਹੂਲਤ ਨਹੀਂ ਮਿਲ ਸਕਦੀ। OCI ਇਕ ਤਰ੍ਹਾਂ ਨਾਲ ਭਾਰਤ ਵਿੱਚ ਜੀਵਨ ਭਰ ਲਈ ਰਹਿਣ, ਕੰਮ ਕਰਨ ਅਤੇ ਹਰ ਤਰ੍ਹਾਂ ਦੇ ਆਰਥਿਕ ਲੈਣ-ਦੇਣ ਕਰਨ ਦੀ ਸਹੂਲਤ ਦਿੰਦਾ ਹੈ। ਨਾਲ ਹੀ ਓ.ਸੀ.ਆਈ. ਕਾਰਡ ਧਾਰਕ ਵਿਅਕਤੀ ਜਦੋਂ ਮਰਜ਼ੀ ਬਿਨਾਂ ਵੀਜ਼ਾ ਦੇ ਭਾਰਤ ਆ ਸਕਦਾ ਹੈ। OCI ਕਾਰਡ ਜੀਵਨ ਭਰ ਲਈ ਵੈਧ ਹੁੰਦਾ ਹੈ।

new

ਭਾਰਤੀ ਗ੍ਰਹਿ ਮੰਤਰਾਲਾ ਦੀ ਵੈੱਬਸਾਈਟ ਮੁਤਾਬਕ, OCI ਕਾਰਡ ਧਾਰਕਾਂ ਨੂੰ ਭਾਰਤੀ ਨਾਗਰਿਕਾਂ ਵਾਂਗ ਸਾਰੇ ਅਧਿਕਾਰ ਹਨ ਪਰ ਉਹ ਚਾਰ ਚੀਜ਼ਾਂ ਨਹੀਂ ਕਰ ਸਕਦੇ-1. ਚੋਣ ਨਹੀਂ ਲੜ ਸਕਦੇ। 2. ਵੋਟ ਨਹੀਂ ਪਾ ਸਕਦਾ। 3. ਸਰਕਾਰੀ ਨੌਕਰੀ ਜਾਂ ਸੰਵਿਧਾਨਕ ਅਹੁਦਾ ਨਹੀਂ ਸੰਭਾਲ ਸਕਦੇ। 4. ਵਾਹੀਯੋਗ ਜ਼ਮੀਨ ਨਹੀਂ ਖ਼ਰੀਦ ਸਕਦੇ। ਵਿਦੇਸ਼ਾਂ ਤੋਂ ਆਉਣ ਵਾਲੇ ਲੋਕ ਜੇਕਰ ਭਾਰਤ ਵਿੱਚ 90 ਦਿਨਾਂ ਤੋਂ ਵੱਧ ਸਮੇਂ ਤੱਕ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਪੁਲਸ ਕੋਲ ਰਜਿਸਟਰੇਸ਼ਨ ਕਰਵਾਉਣੀ ਪੈਂਦੀ ਹੈ, ਪਰ OCI ਕਾਰਡ ਧਾਰਕਾਂ ਨੂੰ ਇਸ ਤੋਂ ਛੋਟ ਹੈ।

Advertisement

Check Also

ਭਾਈ ਸਾਹਿਬ ਦੀ ਘਰਵਾਲੀ ਬਾਰੇ ਆਈ ਵੱਡੀ ਖਬਰ

 ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਵੱਲੋਂ 2024 ਦੀ …

error: Content is protected !!