ਕੇਂਦਰ ਸਰਕਾਰ ਨੇ ਪੈਨ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਤਰੀਕ ਵਧਾ ਦਿੱਤੀ ਹੈ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਪੈਨ ਨਾਲ ਆਧਾਰ ਨੂੰ ਜੋੜਨ ਦੀ ਆਖਰੀ ਤਰੀਕ ਤਿੰਨ ਮਹੀਨੇ ਵਧਾ ਕੇ 30 ਜੂਨ ਕੀਤੀ ਜਾ ਰਹੀ ਹੈਇਸ ਤੋਂ ਪਹਿਲਾਂ ਸਰਕਾਰ ਵੱਲੋਂ ਜਾਰੀ ਸਰਕੂਲਰ ਚ ਕਿਹਾ ਗਿਆ ਸੀ ਕਿ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਤਰੀਕ 31 ਮਾਰਚ ਹੈ ਜੇਕਰ ਕੋਈ ਅਜਿਹਾ ਨਹੀਂ ਕਰਦਾ ਹੈ ਤਾਂ ਉਸ ਦਾ ਪੈਨ ਬੰਦ ਹੋ ਜਾਵੇਗਾ ਅਤੇ ਉਸ ਨੂੰ ਇਨਕਮ ਟੈਕਸ ਭਰਨ ਦੇ ਨਾਲ-ਨਾਲ ਵਿੱਤੀ ਲੈਣ ਦੇਣ ਕਰਨ ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ
ਪੈਨ-ਆਧਾਰ ਲਿੰਕ ਤੋਂ ਲੇਟ ਫੀਸ ਲਈ ਜਾ ਸਕਦੀ ਹੈਮੌਜੂਦਾ ਪ੍ਰਣਾਲੀ ਦੇ ਅਨੁਸਾਰ ਕੋਈ ਵੀ ਵਿਅਕਤੀ ਜਿਸਦਾ ਪੈਨ ਆਧਾਰ ਨਾਲ ਜੁੜਿਆ ਨਹੀਂ ਹੈ ਉਹ ਇਨਕਮ ਟੈਕਸ ਦੀ ਵੈੱਬਸਾਈਟ ਤੇ ਜਾ ਕੇ ਆਸਾਨੀ ਨਾਲ ਆਪਣੇ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਕਰ ਸਕਦੇ ਹਨ ਹਾਲਾਂਕਿ ਇਸ ਦੇ ਲਈ ਉਨ੍ਹਾਂ ਨੂੰ 1000 ਰੁਪਏ ਲੇਟ ਫੀਸ ਦੇਣੀ ਹੋਵੇਗੀ
ਇਨਕਮ ਟੈਕਸ ਦੀ ਧਾਰਾ 1961 ਦੇ ਅਨੁਸਾਰ ਪੈਨ ਕਾਰਡ ਧਾਰਕਾਂ ਲਈ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਜੋੜਨਾ ਲਾਜ਼ਮੀ ਹੈ ਅਜਿਹਾ ਨਾ ਕਰਨ ਤੇ ਜੁਰਮਾਨੇ ਦੀ ਵਿਵਸਥਾ ਹੈ ਪੈਨ ਆਧਾਰ ਲਿੰਕਿੰਗ ਤੋਂ ਬਿਨਾਂ ਤੁਹਾਡੇ ਬਹੁਤ ਸਾਰੇ ਕੰਮ ਲਟਕ ਸਕਦੇ ਹਨ ਕੁਝ ਹੀ ਮਿੰਟਾਂ ਵਿੱਚ ਤੁਸੀਂ ਆਸਾਨੀ ਨਾਲ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਜੋੜ ਸਕਦੇ ਹੋ ਇਸ ਲਈ ਇੱਕ ਆਨਲਾਈਨ ਵਿਕਲਪ ਹੈ ਜਿੱਥੇ ਤੁਸੀਂ ਕੁਝ ਕਦਮਾਂ ਦੀ ਪਾਲਣਾ ਕਰਕੇ ਆਸਾਨੀ ਨਾਲ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.