ਬਾਲੀਵੁੱਡ ਦੀ ਮਸ਼ਹੂਰ ਹਸਤੀ ਮਾਧੁਰੀ ਦੀਕਸ਼ਿਤ ਦੇ ਘਰ ਮਾਤਮ ਦਾ ਮਾਹੌਲ ਹੈ। ਦੱਸ ਦਈਏ ਕਿ ਐਤਵਾਰ ਸਵੇਰੇ ਅਦਾਕਾਰਾ ਮਾਧੁਰੀ ਦੀਕਸ਼ਿਤ ਦੀ ਮਾਂ ਪੂਰੇ ਹੋ ਗਏ । ਹਾਲ ਹੀ ‘ਚ ਅਦਾਕਾਰ ਸਤੀਸ਼ ਕੌਸ਼ਿਕ ਦੀ ਅਚਾਨਕ ਚਲੇ ਜਾਣ ਨਾਲ ਫਿਲਮ ਇੰਡਸਟਰੀਸਦਮੇ ‘ਚ ਸੀ। ਹੁਣ ਇਸਦੇ ਨਾਲ ਹੀ ਮਾਧੁਰੀ ਦੀ ਮਾਂ ਦੇ ਦੇ ਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਹੋਰ ਵੀ ਜਿਆਦਾ ਦੁਖੀ ਕਰ ਦਿੱਤਾ ਹੈ।
ਅਦਾਕਾਰਾ ਦੀ ਮਾਂ ਸਨੇਹਲਤਾ 91 ਸਾਲ ਦੀ ਸੀ। ਮੌਤ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਚੱਲਿਆ ਹੈ। ਮੀਡੀਆ ਰਿਪਰੋਟਾਂ ਦੀ ਮੰਨੀਏ ਤਾਂ ਅਦਾਕਾਰਾ ਦੀ ਮਾਂ ਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਮੁੰਬਈ ਦੇ ਵਰਲੀ ‘ਚ ਹੋਵੇਗਾ। ਦੱਸ ਦਈਏ ਕਿ ਮਾਧੁਰੀ ਦੀਕਸ਼ਿਤ ਆਪਣੀ ਮਾਂ ਦੇ ਬਹੁਤ ਕਰੀਬ ਸੀ, ਇਸ ਲਈ ਮਾਧੁਰੀ ਉਨ੍ਹਾਂ ਦੇ ਦਿਹਾਂਤ ਦੀ ਖਬਰ ਤੋਂ ਬਹੁਤ ਦੁਖੀ ਅਤੇ ਸਦਮੇ ‘ਚ ਹੈ।
ਦੱਸ ਦਈਏ ਕਿ ਮਾਧੁਰੀ ਨੇ ਪਿਛਲੇ ਸਾਲ ਹੀ ਜੂਨ ‘ਚ ਆਪਣੀ ਮਾਂ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਆਪਣੀ ਮਾਂ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਜਨਮਦਿਨ ਮੁਬਾਰਕ! ਕਿਹਾ ਜਾਂਦਾ ਹੈ ਕਿ ਮਾਂ ਧੀ ਦੀ ਸਭ ਤੋਂ ਚੰਗੀ ਦੋਸਤ ਹੁੰਦੀ ਹੈ। ਉਹ ਸੱਚਮੁੱਚ ਸਹੀ ਹਨ. ਜੋ ਕੁਝ ਤੁਸੀਂ ਮੇਰੇ ਲਈ ਕੀਤਾ ਹੈ, ਜੋ ਸਬਕ ਤੁਸੀਂ ਮੈਨੂੰ ਸਿਖਾਇਆ ਹੈ ਉਹ ਸਭ ਤੋਂ ਵੱਡਾ ਤੋਹਫ਼ਾ ਹੈ ਜੋ ਤੁਸੀਂ ਮੈਨੂੰ ਦਿੱਤਾ ਹੈ। ਮੈਂ ਤੁਹਾਡੇ ਲਈ ਚੰਗੀ ਸਿਹਤ ਅਤੇ ਖੁਸ਼ੀ ਦੀ ਕਾਮਨਾ ਕਰਦੀ ਹਾਂ।
ਦੱਸ ਦਈਏ ਕਿ ਹਾਲਾਂਕਿ ਉਨ੍ਹਾਂ ਦੇ ਚਲੇ ਜਾਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਪਾਇਆ ਹੈ। ਐਤਵਾਰ ਦੁਪਹਿਰ ਕਰੀਬ 3 ਵਜੇ ਵਰਲੀ ਸ਼ਮਸ਼ਾਨ ਭੂਮੀ ‘ਚ ਅਦਾਕਾਰਾ ਮਾਧੁਰੀ ਦੀ ਮਾਂ ਸਨੇਹਲਤਾ ਦਾ ਅੰਤਿਮ ਰਸਮਾਂ ਕੀਤਾ ਜਾਵੇਗਾ।।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.