ਗੁਰਦਾਸ ਮਾਨ ਬਣੇ ਦਾਦਾ, ਪੁੱਤਰ ਗੁਰਿਕ ਮਾਨ ਅਤੇ ਸਿਮਰਨ ਦੇ ਘਰ ਪੁੱਤਰ ਨੇ ਲਿਆ ਜਨਮ.. ਗੁਰਦਾਸ ਮਾਨ (Gurdas Maan)ਦਾਦਾ ਬਣ ਗਏ ਹਨ । ਉਨ੍ਹਾਂ ਦੇ ਬੇਟੇ ਗੁਰਿਕ ਮਾਨ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਜਿਸ ਦੇ ਬਾਰੇ ਖਬਰਾਂ ਵਾਇਰਲ ਹੋ ਰਹੀਆਂ ਹਨ ।
ਗੁਰਦਾਸ ਮਾਨ (Gurdas Maan)ਦਾਦਾ ਬਣ ਗਏ ਹਨ । ਉਨ੍ਹਾਂ ਦੇ ਬੇਟੇ ਗੁਰਿਕ ਮਾਨ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਜਿਸ ਦੇ ਬਾਰੇ ਖਬਰਾਂ ਵਾਇਰਲ ਹੋ ਰਹੀਆਂ ਹਨ । ਪ੍ਰੋ ਪੰਜਾਬ ਟੀਵੀ ਨੇ ਇਸ ਖਬਰ ਨੂੰ ਸਾਂਝਾ ਕੀਤਾ ਹੈ । ਜਿਉਂ ਹੀ ਗੁਰਦਾਸ ਮਾਨ ਦੇ ਦਾਦਾ ਬਣਨ ਦੀ ਖ਼ਬਰ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਜੋੜੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਹਾਲਾਂਕਿ ਅਧਿਕਾਰਤ ਤੌਰ ‘ਤੇ ਗੁਰਿਕ ਮਾਨ ਜਾਂ ਸਿਮਰਨ ਕੌਰ ਮੁੰਡੀ ਵੱਲੋਂ ਇਸ ‘ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ।
ਕੁਝ ਸਮਾਂ ਪਹਿਲਾਂ ਹੀ ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਨੇ ਅਦਾਕਾਰਾ ਅਤੇ ਮਾਡਲ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਦੋਵਾਂ ਨੇ ਆਪਣੀ ਵੈਡਿੰਗ ਐਨੀਵਰਸਰੀ ਵੀ ਮਨਾਈ ਸੀ । ਗੁਰਿਕ ਮਾਨ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।
ਸੋਸ਼ਲ ਮੀਡੀਆ ‘ਤੇ ਜਿਉਂ ਹੀ ਗੁਰਦਾਸ ਮਾਨ ਦੇ ਦਾਦਾ ਬਣਨ ਦੀ ਖ਼ਬਰ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਹਾਲਾਂਕਿ ਨਾਂ ਤਾਂ ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੋਈ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਨਾਂ ਹੀ ਇਸ ਜੋੜੀ ਨੇ ਇਸ ਬਾਰੇ ਕੋਈ ਵੀ ਤਸਵੀਰ ਹਾਲੇ ਸਾਂਝੀ ਕੀਤੀ ਹੈ ।
ਪਰ ਸਿਮਰਨ ਕੌਰ ਮੁੰਡੀ ਨੇ ਜੋ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ‘ਚ ਲੋਕ ਸਿਮਰਨ ਨੂੰ ਪਿਆਰ ਭੇਜ ਰਹੇ ਹਨ ਅਤੇ ਬੱਚੇ ਵਾਲੇ ਇਮੋਜੀ ਪੋਸਟ ਕਰ ਰਹੇ ਹਨ ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.