ਬਾਲੀਵੁੱਡ ਦੀ ਮਸ਼ਹੂਰ ਗਾਇਕ ਅਸੀਸ ਕੌਰ ਆਪਣੀ ਦਮਦਾਰ ਆਵਾਜ਼ ਤੇ ਆਪਣੇ ਗੀਤਾਂ ਲਈ ਜਾਣੀ ਜਾਂਦੀ ਹੈ। ਗਾਇਕਾ ਅਸੀਸ ਕੌਰ ਅੱਜ ਕਿਸੀ ਪਛਾਣ ਦੀ ਮੋਹਤਾਜ਼ ਨਹੀਂ ਹੈ। ਉਸ ਨੇ ਬਾਲੀਵੁੱਡ ਨੂੰ ‘ਰਾਤਾ ਲੰਬੀਆਂ’, ‘ਦਿਲਬਰ’ ਸਣੇ ਕਈ ਰੋਮਾਂਟਿਕ ਗੀਤ ਦਿੱਤੇ ਹਨ। ਹਾਲ ਹੀ ਵਿੱਚ ਗਾਇਕਾ ਅਸੀਸ ਕੌਰ ਦੀ ਮੰਗਣੀ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਦੱਸ ਦਈਏ ਕਿ ਗਾਇਕਾ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸ਼ੇਅਰ ਕਰਦੀ ਰਹਿੰਦੀ ਹੈ। ਆਪਣੀ ਮੰਗਣੀ ਬਾਰੇ ਖੁਸ਼ਖਬਰੀ ਵੀ ਖ਼ੁਦ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫੈਨਜ਼ ਨੂੰ ਦਿੱਤੀ ਹੈ।
ਅਸੀਸ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਹੈਂਡਲ ‘ਤੇ ਗਾਇਕ ਗੋਲਡੀ ਸੋਹਲ ਨਾਲ ਆਪਣੀ ਮੰਗਣੀ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜੋੜੇ ਦੀ ਮੰਗਣੀ ਗੁਰਦੁਆਰੇ ਵਿੱਚ ਹੋਈ ਸੀ। ਇਸ ਜੋੜੇ ਨੂੰ ਪੇਸਟਲ ਨੀਲੇ ਅਤੇ ਚਿੱਟੇ ਰੰਗ ਦੇ ਰਵਾਇਤੀ ਪਹਿਰਾਵੇ ਵਿੱਚ ਟਵਿਨ ਕਰਦੇ ਦੇਖਿਆ ਗਿਆ।
ਜਿਵੇਂ ਹੀ ਇਸ ਜੋੜੇ ਨੇ ਸੋਸ਼ਲ ਮੀਡੀਆ ‘ਤੇ ਇਹ ਖੁਸ਼ਖਬਰੀ ਸਾਂਝੀ ਕੀਤੀ, ਪ੍ਰਸ਼ੰਸਕਾਂ ਸਮੇਤ ਸਾਰੇ ਸੈਲੇਬਸ ਨੇ ਕਮੈਂਟ ਸੈਕਸ਼ਨ ਵਿੱਚ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੋਸਟ ਸ਼ੇਅਰ ਕਰਨ ਦੇ ਥੋੜ੍ਹੇ ਸਮੇਂ ਵਿੱਚ ਹੀ ਇਹ ਵਾਇਰਲ ਹੋ ਗਈ। ਫੈਨਜ਼ ਵੀ ਉਨ੍ਹਾਂ ਦੀ ਇਸ ਪੋਸਟ ‘ਤੇ ਪਿਆਰ ਦੀ ਵਰਖਾ ਕਰ ਰਹੇ ਹਨ।
ਅਸੀਸ ਕੌਰ ਨੇ ਬਾਲੀਵੁੱਡ ਵਿੱਚ ‘ਰਾਤਾ ਲੰਬੀਆਂ’ (ਸ਼ੇਰਸ਼ਾਹ), ‘ਵੇ ਮਾਹੀ’ (ਕੇਸਰੀ), ‘ਆਂਖ ਲੜ ਜਾਵੇ’ (ਲਵ ਯਾਰੀ), ’ਚੋਗਦਾ’ (ਲਵ ਯਾਰੀ), ’ਬੋਲਨਾ’ (ਕਪੂਰ ਐਂਡ ਸੰਨਜ਼) ਸਮੇਤ ਕਈ ਹਿੱਟ ਗੀਤ ਗਾਏ ਹਨ। ਗਾਇਕਾ ਅਸੀਸ ਕੌਰ ਦੇ ਸੋਸ਼ਲ ਮੀਡੀਆ ‘ਤੇ ਲੱਖਾਂ ਫਾਲੋਅਰਜ਼ ਹਨ। ਉਸ ਨੂੰ ਇੰਸਟਾਗ੍ਰਾਮ ‘ਤੇ ਲਗਭਗ 1 ਮਿਲੀਅਨ ਅਤੇ ਯੂਟਿਊਬ ‘ਤੇ 327 ਹਜ਼ਾਰ ਤੋਂ ਵੱਧ ਲੋਕ ਫਾਲੋ ਕਰਦੇ ਹਨ।ਅਸੀਸ ਕੌਰ ਦੇ ਮੰਗੇਤਰ ਗਾਇਕ ਗੋਲਡੀ ਸੋਹਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸੰਗੀਤਕਾਰ ,ਗਾਇਕ ਤੇ ਗੀਤਕਾਰ ਵਜੋਂ ਕਈ ਗੀਤ ਦਿੱਤੇ ਹਨ। ਇਨ੍ਹਾਂ ਵਿੱਚ ਗੀਤ ‘ਆਜਾ ਵੇ’, ‘ਬਾਤ ਨਹੀਂ ਕਰਨੀ’, ‘ਆਂਖੋਂ ਹੀ ਆਂਖੋਂ ਮੈਂ’ ਅਤੇ ‘ਨਫ਼ਰਮਾਨੀ’ ਆਦਿ ਸ਼ਾਮਿਲ ਹਨ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.