Home / ਦੁਨੀਆ ਭਰ / ਮਸ਼ਹੂਰ ਗੀਤਕਾਰ ਨਹੀਂ ਰਿਹਾ

ਮਸ਼ਹੂਰ ਗੀਤਕਾਰ ਨਹੀਂ ਰਿਹਾ

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ‘ਸਾਥੋਂ ਬਾਬਾ ਖ਼ੋਹ ਲਿਆ ਤੇਰਾ ਨਨਕਾਣਾ’..,’ਤਲਵਾਰ ਮੈਂ ਕਲਗੀਧਰ ਦੀ ਹਾਂ’.. ‘ਐਵੇਂ ਨਾਂ ਜਿੰਦੇ ਮਾਨ ਕਰੀਂ’ ਅਤੇ ਹੋਰ ਅਨੇਕਾਂ ਹੀ ਹਿੱਟ ਗੀਤਾਂ ਦੇ ਰਚੇਤਾ ਸਵਰਨ ਸਿਵੀਆ ਸਾਡੇ ਵਿੱਚ ਨਹੀਂ ਰਹੇ। ਕਰਨੈਲ ਸਿਵੀਆ ਦੇ ਦੱਸਣ ਅਨੁਸਾਰ ਸਵਰਨ ਸਿਵੀਆ ਹੁਣ ਪਿੰਡ ਹੀ ਰਹਿੰਦਾ ਸੀ। ਕੱਲ੍ਹ ਸ਼ਾਮ ਸੈਰ ਕਰਦੇ ਸਮੇਂ ਹਾਰਟ ਅਟੈਕ ਕਾਰਮ ਉਨ੍ਹਾਂ ਦਾ ਸੁਰਗਵਾਸ ਹੋ ਗਿਆ। ਉਸਦੇ ਬੇਟੇ ਦੇ ਇੰਗਲੈਂਡ ਤੋਂ ਪਰਤਣ ਤੇ ਹੀ ਕੱਲ੍ਹ ਬੁੱਧਵਾਰ ਨੂੰ ਪਿੰਡ ਉਪਲਾਂ ਕੋਹਾੜਾ ਮਾਛੀਵਾੜਾ ਰੋਡ ਤੇ ਸਸਕਾਰ ਕੀਤਾ ਜਾਵੇਗਾ।

new

ਉਹ ਇਕ ਬਹੁਤ ਵੱਡੇ ਸੁਝਵਾਨ ਬੁਧੀਜੀਵੀ ਵਿਦਵਾਨ ਸ਼ਖ਼ਸੀਅਤ ਸਨ ।ਲੰਮਾਂ ਸਮਾਂ ਲੁਧਿਆਣਾ ਦੇ ਸੈਸ਼ਨ ਜੱਜ ਸਾਹਿਬ ਦੇ ਨਾਲ ਸਟੈਨੋ ਤੌਰ ਤੇ ਆਪਣੀ ਸੱਚੀ ਸੁੱਚੀ ਕਿਰਤ ਕਰ ਕੇ ਲੋਕਾਈ ਲਈ ਭਲਾਈ ਦੇ ਕੰਮ ਕੀਤੇ ਹਨ । ਪੰਜਾਬੀ ਸੰਗੀਤ ਜਗਤ ਵਿਚ ਕਈ ਸੀਨੀਅਰ ਅਤੇ ਸਿਰਮੌਰ ਗਾਇਕਾ ਅਤੇ ਗਾਇਕਾਵਾਂ ਨੂੰ ਵਡੇਰਾ ਸਹਿਯੋਗ ਦੇ ਕੇ ਵਡੇਰੀ ਮਕਬੂਲੀਅਤ ਦਾ ਰਾਹ ਦਸੇਰਾ ਬਣੇ ਹਨ । ਇਸ ਤੋਂ ਵੀ ਅੱਗੇ ਹਮੇਸ਼ਾ ਸਭ ਨੂੰ ਸਹੀ ਸਲਾਹ ਮਸ਼ਵਰਾ ਅਤੇ ਸਾਰਿਆਂ ਦੇ ਸ਼ੁਭ ਚਿੰਤਕ ਸਨ । ਪੰਜਾਬੀ ਸੰਗੀਤ ਜਗਤ ਦੀ ਮਹਰੂਮ ਗਾਇਕ ਜੋੜੀ ਸਤਿਕਾਰਯੋਗ ਅਮਰਜੋਤ ਚਮਕੀਲਾ ਜੀ ਦੇ ਵਡੇਰੇ ਨਜ਼ਦੀਕੀ ਸੀ । ਉਨ੍ਹਾਂ ਵਲੋਂ ਗਾਇਆ ਗੀਤ ” ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ” ਇਨ੍ਹਾਂ ਦੀ ਕਲਮ ਤੋਂ ਜਨਮਿਆ ਸੀ ।

ਸੀਵੀਆ ਦੇ ਵਿਛੋੜੇ ਦੀ ਖ਼ਬਰ ਸੋਸ਼ਲ ਮੀਡੀਏ ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ । ਕਰੋੜਾਂ ਲੋਕਾਂ ਦੇ ਦਿਲਾਂ ਦੀ ਧੜਕਣ ਇਹ ਕੁਲਖਣੀ ਖ਼ਬਰ ਸੁਣ ਕੇ ਇੱਕ ਪਲ ਲਈ ਰੁਕ ਗਈ ਸੀ । ਸੰਗੀਤ ਦੇ ਦੀਵਾਨੇ ਆਪਣੇ ਹੋਰ ਭਰੋਸੇ ਯੋਗ ਵਸੀਲਿਆਂ ਤੋਂ ਸੱਚੀਂ ਖ਼ਬਰ ਦੀ ਪੁਸ਼ਟੀ ਕਰ ਰਹੇ ਹਨ । ਕਿਸੇ ਨੂੰ ਉਨ੍ਹਾਂ ਦੇ ਵਿਛੜਨ ਦਾ ਯਕੀਨ ਨਹੀਂ ਆਉਂਦਾ ਹੈ । ਹੁਣ ਉਹ ਰਿਟਾਇਰ ਹੋ ਕੇ ਪੰਜਾਬੀ ਸੰਗੀਤ ਜਗਤ ਲਈ ਸਮਰਪਿਤ ਹੋ ਗਏ ਸਨ । ਅਜੇ ਬਹੁਤ ਕੁਝ ਨਵਾਂ ਕਰਨ ਦੀ ਸਮਰੱਥਾ ਵੀ ਰੱਖਦੇ ਸਨ । ਪਰ ਆਪਣੇ ਪਰਿਵਾਰ ਨੂੰ ਅਤੇ ਸੰਗੀਤ ਜਗਤ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਰੁਖ਼ਸਤ ਹੋ ਗਏ ਹਨ । ਉਨ੍ਹਾਂ ਵਲੋਂ ਪਾਇਆ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!