Home / ਦੁਨੀਆ ਭਰ / ਅਰਜਨਟੀਨਾ ਦੀ ਟੀਮ ਚ ਸਰਦਾਰ ਕੋਚ

ਅਰਜਨਟੀਨਾ ਦੀ ਟੀਮ ਚ ਸਰਦਾਰ ਕੋਚ

ਕਤਰ ਵਿੱਚ ਖੇਡੇ ਗਏ ਫੀਫਾ ਵਰਲਡ ਕੱਪ 2022 ਦੇ ਫਾਈਨਲ ਵਿੱਚ ਅਰਜਨਟੀਨਾ ਨੇ ਫਰਾਂਸ ਨੂੰ ਇੱਕ ਰੋਮਾਂਚਕ ਮੁਕਾਬਲੇ ਦੌਰਾਨ ਪੈਨਲਟੀ ਸ਼ੂਟਆਊਟ ਵਿੱਚ ਮਾਤ ਦੇਕੇ ਮੁੜ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਸਾਕਾਰ ਕਰ ਲਿਆ ਹੈ। ਮੈਚ ਦੌਰਾਨ ਅਰਜਨਟੀਨਾ ਦੇ ਲਿਓਨੇਲ ਮੈਸੀ ਅਤੇ ਫਰਾਂਸ ਦੇ ਮਾਂਬਾਪੇ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਹੋਰ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ…

new

ਵਿਸ਼ਵ ਕੱਪ ਚੈਂਪੀਅਨ ਟੀਮ ਨੂੰ ਫੁੱਟਬਾਲ ਫੈਡਰੇਸ਼ਨ ਤੋਂ 42 ਮਿਲੀਅਨ ਡਾਲਰ (ਭਾਰਤੀ ਮੁਦਰਾ ਵਿੱਚ 359 ਕਰੋੜ ਰੁਪਏ) ਮਿਲਣਗੇ। ਫਰਾਂਸ ਅਤੇ ਅਰਜਨਟੀਨਾ ਵਿਚਕਾਰ ਫਾਈਨਲ ਵਿੱਚ ਹਾਰਨ ਵਾਲੀ ਟੀਮ ਨੂੰ 30 ਮਿਲੀਅਨ ਡਾਲਰ ਦਿੱਤੇ ਜਾਣਗੇ। ਜਦੋਂ ਫਰਾਂਸ ਨੇ 2018 ਵਿੱਚ ਵਿਸ਼ਵ ਕੱਪ ਜਿੱਤਿਆ ਸੀ ਤਾਂ ਇਨਾਮੀ ਰਾਸ਼ੀ 38 ਮਿਲੀਅਨ ਡਾਲਰ ਸੀ। ਖਿਡਾਰੀਆਂ ਨੂੰ ਸਾਰੇ ਪੈਸੇ ਨਹੀਂ ਮਿਲਦੇ ਪਰ ਜ਼ਿਆਦਾਤਰ ਹਿੱਸਾ ਮਿਲ ਜਾਂਦਾ ਹੈ।ਫ੍ਰੈਂਚ ਸਪੋਰਟਸ ਡੇਲੀ ਲਾ ਇਕੁਇਪ ਦੇ ਅਨੁਸਾਰ, ਕਾਇਲੀਅਨ ਐਮਬਾਪੇ ਵਰਗੇ ਸਟਾਰ ਖਿਡਾਰੀ ਨੂੰ 586,000 ਡਾਲਰ ਦਾ ਬੋਨਸ ਮਿਲੇਗਾ ਜੇਕਰ ਫਰਾਂਸ ਜਿੱਤਦਾ ਹੈ।

ਤੀਜੇ ਸਥਾਨ ‘ਤੇ ਰਹੀ ਟੀਮ ਕ੍ਰੋਏਸ਼ੀਆ ਨੂੰ 27 ਮਿਲੀਅਨ ਡਾਲਰ ਮਿਲੇ, ਜਦਕਿ ਚੌਥੇ ਸਥਾਨ ‘ਤੇ ਰਹੀ ਮੋਰੋਕੋ ਨੂੰ 25 ਮਿਲੀਅਨ ਡਾਲਰ ਮਿਲੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੀਫਾ ਵਿਸ਼ਵ ਕੱਪ ’ਚ ਫਰਾਂਸ ’ਤੇ ਅਰਜਨਟੀਨਾ ਦੀ ਜਿੱਤ ਨੂੰ ਲੈ ਕੇ ਟਵੀਟ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਮੈਚ ਨੂੰ ਸਭ ਤੋਂ ਰੋਮਾਂਚਕ ਫੁੱਟਬਾਲ ਮੈਚਾਂ ’ਚੋਂ ਇਕ ਵਜੋਂ ਯਾਦ ਕੀਤਾ ਜਾਵੇਗਾ। ਅਰਜਨਟੀਨਾ ਨੂੰ ਫੀਫਾ ਵਿਸ਼ਵ ਕੱਪ ਚੈਂਪੀਅਨ ਬਣਨ ’ਤੇ ਵਧਾਈਆਂ। ਉਨ੍ਹਾਂ ਨੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਰਜਨਟੀਨਾ ਅਤੇ ਮੇਸੀ ਦੇ ਲੱਖਾਂ ਭਾਰਤੀ ਪ੍ਰਸ਼ੰਸਕਾਂ ਨੇ ਸ਼ਾਨਦਾਰ ਜਿੱਤ ’ਤੇ ਖੁਸ਼ੀ ਮਨਾਈ।

newhttps://punjabiinworld.com/wp-admin/options-general.php?page=ad-inserter.php#tab-4

ਮੋਦੀ ਨੇ ਕਿਹਾ ਕਿ ਫੀਫਾ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਫਰਾਂਸ ਨੂੰ ਵਧਾਈਆਂ ! ਉਨ੍ਹਾਂ ਨੇ ਫਾਈਨਲ ਤੱਕ ਪਹੁੰਚਣ ਦੇ ਰਸਤੇ ’ਤੇ ਫੁੱਟਬਾਲ ਪ੍ਰਸ਼ੰਸਕਾਂ ਨੂੰ ਆਪਣੇ ਹੁਨਰ ਤੇ ਖੇਡ ਭਾਵਨਾ ਨਾਲ ਵੀ ਖੁਸ਼ ਕੀਤਾ। ਜ਼ਿਕਰਯੋਗ ਹੈ ਕਿ ਫੀਫਾ ਵਿਸ਼ਵ ਕੱਪ ਦੇ ਰੋਮਾਂਚਕ ਫਾਈਨਲ ’ਚ ਅਰਜਨਟੀਨਾ ਨੇ ਪੈਨਲਟੀਜ਼ ’ਚ ਫਰਾਂਸ ਨੂੰ 4-2 ਨਾਲ ਹਰਾਇਆ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!