ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਡੇ ਪੇਜ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਵੱਖ ਵੱਖ ਇਤਿਹਾਸਕ ਗੁਰੂਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਈਏ ਅਤੇ ਅੱਜ ਅਸੀ ਗੱਲ ਕਰਾਂਗੇ ਗੁਰੂਦੁਆਰਾ ਅਟਕ ਸਾਹਿਬ ਦੀ ਜੋ ਕਿ ਮਰਿੰਡਾ ਤਹਿਸੀਲ ਦੇ ਵਿੱਚ ਸਥਿਤ ਹੈ ਇਥੇ ਮਾਤਾ ਗੁਜਰੀ ਜੀ ਛੋਟੇ ਸਾਹਿਬਜਾਦਿਆ ਦੇ ਨਾਲ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੇ ਨਾਲ ਆ ਕੇ ਰਾਤ ਬੀਤਾਈ ਸੀ ਇਹ ਉਹੀ ਥਾਂ ਹੈ ਜਿਥੇ ਪਹਿਲਾਂ ਗੰਗੂ ਪਾਪੀ ਦਾ ਘਰ ਹੁੰਦਾ ਸੀ ਜਿਥੇ ਉਹ ਪਲੰਘ ਵੀ ਮੌਜੂਦ ਹੈ ਜਿਸ ਦੇ ਉਪਰ ਰਾਤ ਨੂੰ ਮਾਤਾ ਗੁਜਰੀ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਰਾਤ ਨੂੰ ਸੁੱਤੇ ਸਨ ਸੋ ਉਹ ਪਲੰਘ ਦੇ ਦਰਸ਼ਨ ਸੰਗਤਾਂ ਕਰਨ ਆਉਦੀਆਂ ਹਨ ਅਤੇ ਉਸ ਸਮੇ ਨੂੰ ਯਾਦ ਕਰਦੇ ਹਨ ਜਦੋ ਗੰਗੂ ਪਾਪੀ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆ ਨੂੰ ਫੜਾ ਦਿੱਤਾ ਸੀ
ਗੁਰੂਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਿਰਮਲ ਸਿੰਘ ਨੇ ਦੱਸਿਆ ਕਿ ਜਦੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਉਸ ਸਮੇ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ ਉਸ ਸਮੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦੇ ਗੁਰੂ ਗੋਬਿੰਦ ਸਿੰਘ ਤੋ ਵਿਛੜ ਗਏ ਅਤੇ ਜਦੋ ਉਹ ਵਿਛੜੇ ਤਾਂ ਸੱਤ ਪੋਹ ਨੂੰ ਕੰਮੋਮਾਸੀ ਦੀ ਚੁੰਗੀ ਵਿੱਚ ਰਾਤ ਰਹੇ ਉਸ ਸਮੇ ਇਸੇ ਪਿੰਡ ਪਿੰਡ ਸੇਵੀ ਦਾ ਜਿਸ ਦਾ ਪਹਿਲਾਂ ਨਾਮ ਖੇੜੀ ਸੀ ਅਤੇ ਹੁਣ ਸੇੜੀ ਹੈ ਇਸ ਪਿੰਡ ਦਾ ਗੰਗੂ ਬ੍ਰਾਹਮਣ ਉਹਨਾ ਨੂੰ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆ ਨੂੰ ਆਪਣੇ ਨਾਲ ਲੈ ਕੇ ਕੰਮੋਮਾਸ਼ਕੀ ਤੋ ਆਪਣੇ ਘਰ ਲੈ ਗਿਆ ਅਤੇ ਉਥੇ ਉਹਨਾ ਤਿੰਨਾ ਦਾਦੀ ਪੋਤਰਿਅਥ ਨੇ ਰਾਤ ਕੱਢੀ
ਅੱਠ ਪੋਹ ਨੂੰ ਉਹ ਰਾਤ ਗੰਗੂ ਦੇ ਘਰ ਰਹੇ ਅਤੇ ਸਵੇਰੇ ਕੁਤਵਾਲੀ ਪੁਲਿਸ ਲੈ ਕੇ ਗੰਗੂ ਆਪਣੇ ਘਰ ਆਇਆ ਅਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਫੜਾ ਦਿੱਤਾ ਨੌ ਪੋਹ ਨੂੰ ਪੁਲਿਸ ਉਹਨਾ ਨੂੰ ਕੁਤਵਾਲੀ ਲੈ ਕੇ ਗਈ ਉਥੇ ਥਾਣੇ ਵਿੱਚ ਨੌ ਪੋਹ ਦੀ ਰਾਤ ਕੱਢੀ ਅਤੇ ਸਵੇਰੇ ਦਸ ਪੋਹ ਨੂੰ ਸ੍ਰੀ ਫਤਿਹਗੜ ਸਾਹਿਬ ਚਲੇ ਗਏ ਇਸ ਪਿੰਡ ਦਾ ਨਾਮ ਪਹਿਲਾਂ ਖੇੜੀ ਸੀ
ਹੁਣ ਖਾਲਸੇ ਨੇ ਸੇੜੀ ਰੱਖਿਆ ਹੈ ਅਤੇ ਇਸ ਗੁਰੂਦੁਆਰਾ ਅਟਕ ਸਾਹਿਬ ਪਿੰਡ ਸੇੜੀ ਜਿਲਾ ਰੋਪੜ ਇਸ ਦੇ ਮੁੱਖ ਸੇਵਾਦਾਰ ਨਿਰਮਲ ਸਿੰਘ ਹਨ ਉਹਨਾ ਦੱਸਿਆ ਕਿ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂਦੁਆਰਾ ਸਾਹੁਬ ਦੀ ਸੇਵਾ ਚੱਲ ਰਹੀ ਹੈ ਅਤੇ ਜਿਸ ਤਰਾਂ ਅੱਗਲੇ ਕੁੱਝ ਦਿਨਾਂ ਵਿਚ ਉਹ ਦਿਨ ਆਉਣ ਵਾਲੇ ਹਨ ਜਦੋ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਅਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਨਾਲ ਇਹ ਕੰਮ ਹੋਇਆ ਉਸ ਨੂੰ ਮੁੱਖ ਰੱਖਦੇ ਹੋਏ ਤੁਸੀ ਵੀ ਇਸ ਗੁਰੂਘਰ ਦਰਸ਼ਨ ਜਰੂਰ ਕਰਨ ਜਾਉ ਪਿੰਡ ਖੇੜੀ ਜਿਸ ਦਾ ਨਾਮ ਹੁਣ ਸੇੜੀ ਰੱਖਿਆ ਗਿਆ ਹੈ ਉਹ ਗੰਗੂ ਦਾ ਪਿੰਡ ਸੀ ਅਤੇ
ਜਿਸ ਸਮੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੇ ਫਤਿਹ ਪ੍ਰਾਪਤ ਕੀਤੀ ਤਾਂ ਉਸ ਤੋ ਬਾਅਦ ਇਸ ਪਿੰਡ ਦੇ ਬਹੁਤ ਸਾਰੇ ਲੋਕ ਇਥੋ ਚਲੇ ਗਏ ਅਤੇ ਹੁਣ ਜਿੰਨੇ ਵੀ ਪਿੰਡ ਵਿੱਚ ਲੋਕ ਰਹਿੰਦੇ ਹਨ ਉਹ ਤਪਾਂ ਮੰਡੀ ਤੋ ਆਏ ਹੋਏ ਹਨ ਅਤੇ ਉਸ ਤੋ ਬਾਅਦ ਉਹਨਾ ਇਸ ਪਿੰਡ ਦਾ ਨਾਮ ਸੇੜੀ ਰੱਖਿਆ ਸੋ ਹਰ ਐਤਵਾਰ ਦੇ ਦਿਨ ਇਥੇ ਸੰਗਤਾਂ ਵੱਲੋ ਦਰਸ਼ਨਾਂ ਲਈ ਆਇਆ ਜਾਂਦਾ ਹੈ ਤੇ ਬਹੁਤ ਭੀੜ ਵੀ ਹੁੰਦੀ ਹੈ ਸੋ ਦੋਸਤੋ ਇਹਨਾ ਦਿਨਾਂ ਵਿੱਚ ਤੁਸੀ ਵੀ ਵਾਹਿਗੁਰੂ ਦਾ ਸਿਮਰਨ ਜਰੂਰ ਕਰੋ ਤਾਂ ਜੋ ਤੁਹਾਡੇ ਘਰ ਪਰਿਵਾਰ ਤੇ ਵਾਹਿਗੁਰੂ ਮਿਹਰ ਕਰੇ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.