ਸੁੱਚਾ ਸਿੰਘ ਲੰਗਾਹ ਬਾਰੇ ਵੱਡੀ ਖਬਰ

ਪੰਥ ਵਿੱਚੋਂ ਤੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢੇ ਗਏ ਨੇਤਾ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਨਖਾਹੀਆ ਕਰਾਰ ਦੇ ਕੇ ਧਾਰਮਿਕ ਸਜ਼ਾ ਲਾਈ ਹੈ। ਜਿਸ ਵਿੱਚ ਲੰਗਾਹ 21 ਦਿਨਾਂ ਲਈ ਹਰਿਮੰਦਰ ਸਾਹਿਬ ਵਿੱਚ ਬਰਤਨਾ ਸਾਫ਼ ਕਰਨ ਦੀ ਸੇਵਾ ਤੋਂ ਇਲਾਵਾ 21 ਦਿਨ ਹੀ ਪਰਿਕਰਮਾ ਵਿੱਚ ਬੈਠ ਕੇ ਪਾਠ ਕਰਨਗੇ ਤੇ ਗੁਰਬਾਣੀ ਸਰਵਣ ਕਰਨਗੇ।

ਜ਼ਿਕਰ ਕਰ ਦਈਏ ਕਿ ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤਸਿੰਘ ਵੱਲੋਂ ਕਿਹਾ ਗਿਆ ਹੈ ਕਿ ਧਾਰਮਿਕ ਸ ਜ਼ਾ ਦੌਰਾਨ ਸੁੱਚਾ ਸਿੰਘ ਲੰਗਾਹ ਨਾ ਤਾਂ ਕਿਸੇ ਨਾਲ ਗੱਲ ਕਰਨਗੇ ਤੇ ਨਾ ਹੀ ਸੇਵਾ ਕਰਨ ਦਾ ਦਿਖਾਵਾ ਕਰਨਗੇ, ਇਸ ਦੌਰਾਨ ਸੁੱਚਾ ਸਿੰਘ ਲੰਗਾਹ ਨੂੰ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਪਾਉਣ ਤੋਂ ਵੀ ਵਰਜਿਆ ਗਿਆ ਹੈ।

ਦੱਸ ਦਈਏ ਕਿ ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲੰਗਾਹ ਤੋਂ ਪੁੱਛਿਆ ਗਿਆ ਕਿ ਉਹ ਆਪਣੇ ਗੁਨਾਹ ਲਈ ਗ਼ਲਤੀ ਮੰਨਦੇ ਹਨ ਜਿਸ ’ਤੇ ਲੰਗਾਹ ਨੇ ਆਪਣੀ ਗ਼ਲਤੀ ਮੰਨਦਿਆਂ ਸੰਗਤ ਵੱਲ ਮੂੰਹ ਕਰਕੇ ਪੰਜ ਵਾਰ ਮੁਆਫ਼ੀ ਮੰਗੀ।

ਜ਼ਿਕਰ ਕਰ ਦਈਏ ਕਿ ਸੁੱਚਾ ਲੰਗਾਹ ਦੀ ਇਕ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਇਕ ਔਰਤ ਨੇ ਲੰਗਾਹ ’ਤੇ ਦੋ ਸ਼ ਲਗਾਇਆ ਸੀ। ਜਿਸ ਤੋਂ ਬਾਅਦ ਪੁਲ ਸ ਵੱਲੋਂ ਉਸ ਤੇ ਮਾਮਲਾ ਦਰਜ ਕੀਤਾ ਗਿਆ ਸੀ ਹਾਲਾਂਕਿ ਇਸ ਦੌਰਾਨ ਅਦਾਲਤ ਨੇ ਸੁੱਚਾ ਨੂੰ ਬਾਇੱ ਜ਼ਤ ਬਰੀ ਕਰ ਦਿੱਤਾ ਸੀ, ਇਸ ਸਭ ਦੌਰਾਨ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚ ਛੇਕ ਦਿੱਤਾ ਗਿਆ ਸੀ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ ਸੀ।

ਨੋਟ- ਪੰਜਾਬੀ ਦੀਆਂ ਵੱਖ ਵੱਖ ਸਟੋਰੀਆਂ ਲਈ ਤੁਸੀਂ ਸਾਡੇ ਚੈਨਲ ਨੂੰ ਲਾਇਕ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ YouTube ਚੈਨਲ ਨੂੰ Subscribe ਕਰ ਲਵੋ। ਸਾਡਾ ਚੈਨਲ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਯੂਟਿਬ ‘ਤੇ ਵੀ ਫੋਲੋ ਕਰ ਸਕਦੇ ਹੋ।