ਸੋਹਣੇ ਅਤੇ ਆਕਰਸ਼ਕ ਵਾਲ ਖੂਬਸੂਰਤੀ ਨੂੰ ਚਾਰ ਚੰਦ ਲਗਾ ਦਿੰਦੇ ਹਨ, ਭਾਵੇਂ ਉਹ ਔਰਤ ਹੋਣ ਜਾਂ ਪੁਰਸ਼। ਸਮੇਂ ਤੋਂ ਪਹਿਲਾਂ ਜੇਕਰ ਵਾਲ ਝੜਨੇ ਸ਼ੁਰੂ ਹੋ ਜਾਣ ਤਾਂ ਸੁੰਦਰਤਾ ‘ਚ ਕੁਝ ਅਧੂਰਾ ਜਿਹਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਔਰਤਾਂ ਆਪਣੇ ਵਾਲਾਂ ਨੂੰ ਜਾਨ ਤੋਂ ਵੀ ਵੱਧ ਕੇ ਪਿਆਰ ਕਰਦੀਆਂ ਹਨ, ਕਿਉਂਕਿ ਜਿੰਨੇ ਸੰਘਣੇ, ਕਾਲੇ ਅਤੇ ਲੰਬੇ ਵਾਲ ਉਨ੍ਹਾਂ ਦੇ ਹੋਣਗੇ, ਉਨ੍ਹਾਂ ਹੀ ਉਨ੍ਹਾਂ ਦੀ ਸੁੰਦਰਤਾ ‘ਚ ਨਿਖਾਰ ਆਉਂਦਾ ਹੈ। ਇਸ ਲਈ ਪੁਰਸ਼ਾਂ ਦੀ ਤੁਲਨਾ ‘ਚ ਔਰਤਾਂ ਵਾਲਾਂ ਦੀ ਦੇਖਭਾਲ ਵਧੀਆ ਢੰਗ ਨਾਲ ਕਰਦੀਆਂ ਹਨ ਤਾਂ ਕਿ ਵਾਲ ਸਿਹਤਮੰਦ, ਮਜ਼ਬੂਤ ਅਤੇ ਕਾਲੇ ਰਹਿਣ। ਇਸ ਲਈ ਉਹ ਕਈ ਤਰ੍ਹਾਂ ਦੇ ਉਪਾਅ ਵੀ ਕਰਦੀਆਂ ਹਨ। ਪ੍ਰਾਚੀਨ ਸਮੇਂ ‘ਚ ਇਸਤਰੀਆਂ ਆਪਣੇ ਵਾਲਾਂ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਢੰਗਾਂ ਦੀ ਵਰਤੋਂ ਕਰਦੀਆਂ ਸਨ। ਦੇਸੀ ਨੁਸਖਿਆਂ ਨਾਲ ਵੀ ਵਾਲਾਂ ਦੀ ਸਾਂਭ-ਸੰਭਾਲ ਕੀਤੀ ਜਾ ਸਕਦੀ ਹੈ।
ਨਾਰੀਅਲ ਤੇਲ-200 ਮਿ.ਲੀ ਮੇਥੀ ਦੇ ਬੀਜ – 50 ਗ੍ਰਾਮ ਹਰੇ ਕੜੀ ਪੱਤਾ – 50 ਗ੍ਰਾਮ ਲੈਣੇ ਚਾਹੀਦੇ ਹਨ। ਬਣਾਉਣ ਦੀ ਵਿਧੀ ਸਭ ਤੋਂ ਪਹਿਲਾਂ ਸਾਫ ਪਾਣੀ ‘ਚ ਕੜੀ ਪੱਤਿਆਂ ਨੂੰ ਧੋ ਲਵੋ, ਹੁਣ ਕੜੀ ਪੱਤਿਆਂ ਅਤੇ ਮੇਥੀ ਦੇ ਬੀਜਾਂ ਨੂੰ ਧੁੱਪ ‘ਚ 5 ਤੋਂ 6 ਘੰਟਿਆਂ ਤੱਕ ਰੱਖ ਦਵੋ, ਇਹ ਉਨ੍ਹਾਂ ਨੂੰ ਸੁਕਾ ਦੇਵੇਗਾ। ਹੁਣ ਪੈਨ ‘ਚ ਨਾਰੀਅਲ ਦੇ ਤੇਲ ਨੂੰ ਗਰਮ ਕਰੋ, ਇਕ ਵਾਰ ਗਰਮ ਹੋਣ ‘ਤੇ ਇਸ ‘ਚ ਸੁੱਕੀਆਂ ਜੜੀ-ਬੂਟੀਆਂ ਨੂੰ ਪਾ ਦੇਵੋ। ਇਸ ਮਿਸ਼ਰਣ ਨੂੰ ਉਬਾਲ ਲਵੋ ਅਤੇ ਇਸ ਨੂੰ 10 ਮਿੰਟ ਦੇ ਲਈ ਥੋੜ੍ਹੀ ਅੱਗ ਉੱਪਰ ਰੱਖੋ। ਉਬਾਲਣ ਦੇ ਬਾਅਦ ਇਸ ਮਿਸ਼ਰਣ ਨੂੰ ਠੰਡਾ ਹੋਣ ਦਵੋ, ਹੁਣ ਇਸ ਤੇਲ ਨੂੰ ਛਾਣ ਕੇ ਇਸ ਨੂੰ ਇਕ ਜਰ ‘ਚ ਜਮਾਂ ਕਰੋ। ਇਸ ਤੇਲ ਨੂੰ ਆਪਣੇ ਵਾਲਾਂ ਉੱਪਰ ਇਕ ਹਫਤੇ ‘ਚ ਤਿੰਨ ਵਾਰ ਲਗਾਓ। ਇਸ ਨਾਲ ਵਾਲ ਮਜ਼ਬੂਤ ਹੋਣ ਦੇ ਨਾਲ-ਨਾਲ ਲੰਬੇ ਵੀ ਹੁੰਦੇ ਹਨ।
ਆਪਣੇ ਵਾਲਾਂ ਨੂੰ ਧੋਣ ਨਾਲ ਇਕ ਘੰਟਾ ਪਹਿਲਾਂ ਤੁਸੀਂ ਇਸ ਤੇਲ ਨੂੰ ਲਗਾ ਸਕਦੇ ਹੋ, ਇਸ ਨਾਲ ਤੁਹਾਨੂੰ ਬਹੁਤ ਜਲਦੀ ਲਾਭ ਹੋਵੇਗਾ। ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਲਈ ਅਨੇਕਾਂ ਘਰੇਲੂ ਇਲਾਜ ਅਮਰਬੇਲ 250 ਗ੍ਰਾਮ ਅਮਰਬੇਲ ਨੂੰ ਲਗਪਗ 3 ਲੀਟਰ ਪਾਣੀ ‘ਚ ਉਬਾਲੋ, ਜਦ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਉਤਾਰ ਲਵੋ। ਸਵੇਰੇ ਇਸ ਨਾਲ ਵਾਲਾਂ ਨੂੰ ਧੋਵੋ। ਇਸ ਨਾਲ ਵਾਲ ਲੰਬੇ ਹੁੰਦੇ ਹਨ। 2. ਤਿਰਫਲਾ ਤਿਰਫਲਾ ਦੇ 2 ਤੋਂ 6 ਗ੍ਰਾਮ ਚੂਰਨ ਨੂੰ ਲਗਭਗ 1 ਗ੍ਰਾਮ ਦਾ ਚੌਥਾ ਭਾਗ ਲੋਹ ਭਸਮ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰਨ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ। . ਕਲੌਂਜੀ
50 ਗ੍ਰਾਮ ਕਲੌਂਜੀ 1 ਲੀਟਰ ਪਾਣੀ ‘ਚ ਉਬਾਲ ਲਵੋ। ਇਸ ਉਬਲੇ ਹੋਏ ਪਾਣੀ ਨਾਲ ਵਾਲਾਂ ਨੂੰ ਧੋਵੋ।ਇਸ ਨਾਲ ਵਾਲ 1 ਮਹੀਨੇ ‘ਚ ਹੀ ਲੰਬੇ ਹੋ ਜਾਂਦੇ ਹਨ। 4. ਨਿੰਮ ਨਿੰਮ ਅਤੇ ਬੇਰ ਦੇ ਪੱਤਿਆਂ ਨੂੰ ਪਾਣੀ ਦੇ ਨਾਲ ਪੀਸ ਕੇ ਸਿਰ ਉੱਪਰ ਲਗਾ ਲਵੋ ਅਤੇ ਇਸ ਦੇ 2-3 ਘੰਟਿਆਂ ਦੇ ਬਾਅਦ ਵਾਲਾਂ ਨੂੰ ਧੋ ਲਵੋ। ਇਸ ਨਾਲ ਵਾਲਾਂ ਦਾ ਝੜਨਾ ਘੱਟ ਹੋ ਜਾਂਦਾ ਹੈ ਅਤੇ ਵਾਲ ਲੰਬੇ ਵੀ ਹੁੰਦੇ ਹਨ। 5. ਲਸਣ
ਲਸਣ ਦਾ ਰਸ ਕੱਢ ਕੇ ਸਿਰ ‘ਚ ਲਗਾਉਣ ਨਾਲ ਵਾਲ ਉੱਗ ਆਉਂਦੇ ਹਨ। 6. ਸੀਤਾਫਲ ਸੀਤਾਫਲ ਦੇ ਬੀਜ ਅਤੇ ਬੇਰ ਦੇ ਬੀਜ ਦੇ ਪੱਤੇ ਬਰਾਬਰ ਮਾਤਰਾ ‘ਚ ਲੈ ਕੇ ਪੀਸ ਕੇ ਵਾਲਾਂ ਦੀਆਂ ਜੜਾਂ ‘ਚ ਲਗਾਓ। ਅਜਿਹਾ ਕਰਨ ਨਾਲ ਵਾਲ ਲੰਬੇ ਹੋ ਜਾਂਦੇ ਹਨ। 7. ਅੰਬ 10 ਗ੍ਰਾਮ ਅੰਬ ਦੀ ਗਿਰੀ ਨੂੰ ਆਂਵਲੇ ਦੇ ਰਸ ‘ਚ ਪੀਸ ਕੇ ਵਾਲਾਂ ‘ਚ ਲਗਾਉਣਾ ਚਾਹੀਦਾ ਹੈ। ਇਸ ਨਾਲ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.