ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦਾ ਅੱਜ ਜਨਮਦਿਨ ਹੈ| 26 September 1932 ਨੂੰ ਪਿਤਾ ਗੁਰਮੁਖ ਸਿੰਘ ਤੇ ਮਾਤਾ ਅੰਮ੍ਰਿਤ ਕੌਰ ਦੇ ਘਰ ਜਨਮੇ ਮਨਮੋਹਨ ਸਿੰਘ ਜੀ ਨੇ ਲੰਮਾ ਸਮਾਂ ਅੰਮ੍ਰਿਤਸਰ ਬਿਤਾਇਆ ਹੈ ਅਤੇ ਉਹਨਾਂ ਦੇ ਭਰਾ ਅੱਜ ਵੀ ਅੰਮ੍ਰਿਤਸਰ ਹੀ ਰਹਿ ਰਹੇ ਹਨ | ਆਖ਼ਿਰੀ ਵਾਰ ਡਾ ਮਨਮੋਹਨ ਸਿੰਘ 2018 ਵਿੱਚ ਅੰਮ੍ਰਿਤਸਰ ਆਏ ਸੀ |
ਮਨਮੋਹਨ ਸਿੰਘ ਕੌਮਾਂਤਰੀ ਪ੍ਰਸਿੱਧੀ ਹਾਸਲ ਅਰਥ ਸ਼ਾਸਤਰੀ, ਇਮਾਨਦਾਰ ਦਿੱਖ ਵਾਲੇ ਆਗੂ ਵਜੋਂ ਵੀ ਜਾਣੇ ਜਾਂਦੇ ਹਨ। ਪਹਿਲਾਂ ਆਰਥਿਕ ਮਾਹਰ ਵਜੋਂ, ਫੇਰ ਕੇਂਦਰੀ ਵਿੱਤ ਮੰਤਰੀ ਅਤੇ ਫੇਰ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਕਰੀਬ ਤਿੰਨ ਦਹਾਕੇ ਤੋਂ ਵੱਧ ਸਮੇਂ ਤੱਕ ਭਾਰਤ ਦੀ ਆਰਥਿਕਤਾ ਉੱਤੇ ਪ੍ਰਭਾਵ ਪਾਇਆ।ਉਹ ਬੋਲਦੇ ਘੱਟ ਸਨ, ਇਸੇ ਲਈ ਉਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਧਾਰਨਾਵਾਂ ਵੀ ਬਣੀਆਂ ਹੋਈਆਂ ਹਨ।ਦੱਸ ਦਈਏ ਕਿ ਸਰਕਾਰ ਨੇ ਨਿੱਜੀ ਕੰਪਨੀਆਂ ਤੋਂ ਆਪਣਾ ਕੰਟਰੋਲ ਖ਼ਤਮ ਕੀਤਾ।
ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਦਾ ਸੱਦਾ ਦਿੱਤਾ। ਇਹੀ ਉਹ ਕਦਮ ਸਨ ਜਿਸ ਨੇ ਭਾਰਤ ਦੀ ਮਾੜੇ ਅਰਥਚਾਰੇ ਦੀ ਦਿਸ਼ਾ ਤੇ ਦਸ਼ਾ ਸਦਾ ਲਈ ਬਦਲ ਦਿੱਤੀ।ਮਨਮੋਹਨ ਸਿੰਘ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਸੀ, ਧਰਤੀ ਉੱਤੇ ਉਹ ਵਿਚਾਰ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ, ਜਿਸ ਦਾ ਸਮਾਂ ਆ ਗਿਆ ਹੋਵੇ। 2007 ਵਿੱਚ ਉਨ੍ਹਾਂ ਨੂੰ ਇੱਕ ਦਿਨ ਸੋਨੀਆਂ ਗਾਂਧੀ ਨੇ ਮਿਲਣ ਲਈ ਬੁਲਾਇਆ, ਸੋਨੀਆ ਨੇ ਪਹਿਲਾਂ ਕਦੇ ਇਸ ਤਰ੍ਹਾਂ ਨਿੱਜੀ ਤੌਰ ਉੱਤੇ ਨਹੀਂ ਬੁਲਾਇਆ ਸੀ। ਇਸ ਲਈ ਉਹ ਕਾਫ਼ੀ ਉਤਸਕ ਸਨ।
ਆਹਲੂਵਾਲੀਆਂ ਮੁਤਾਬਕ ਸੋਨੀਆਂ ਨੇ ਉਨ੍ਹਾਂ ਨੂੰ ਕਿਹਾ, ”ਸੀਪੀਐੱਮ ਦੇ ਜਨਰਲ ਸਕੱਤਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਸਰਕਾਰ ਅਮਰੀਕਾ ਨਾਲ ਪਰਮਾਣੂ ਸਮਝੌਤਾ ਕਰਦੀ ਹੈ ਤਾਂ ਖੱਬੀਆਂ ਧਿਰਾਂ ਸਰਕਾਰ ਤੋਂ ਸਮਰਥਨ ਵਾਪਸ ਲੈ ਲੈਣਗੀਆਂ।””ਪਰ ਪ੍ਰਧਾਨ ਮੰਤਰੀ (ਤਤਕਾਲੀ) ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਜੇਕਰ ਇਸ ਕਾਰਨ ਮੱਧਵਰਤੀ ਚੋਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤਿਆਰ ਰਹਿਣਾ ਚਾਹੀਦਾ ਹੈ।”
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.