Home / ਦੁਨੀਆ ਭਰ / ਬਾਈ ਨੇ ਕਰਾਇਆ ਦਸ ਕਰੋੜ ਦਾ ਦਾਨ

ਬਾਈ ਨੇ ਕਰਾਇਆ ਦਸ ਕਰੋੜ ਦਾ ਦਾਨ

ਗੁਰਬਾਣੀ ਅਨੁਸਾਰ ਸੇਵਾ ਦਾ ਭਾਵ ਉਹ ਕੰਮ ਹੈ ਜੋ ਆਪਣੀ ਖੁਸ਼ੀ ਨਾਲ ਕਿਸੇ ਮਾਲੀ ਲਾਭ, ਅਤੇ ਇਨਾਮ ਜਾਂ ਸ਼ਲਾਘਾ ਦੀ ਆਸ ਤੋਂ ਬਿਨਾਂ ਨਿਮਰਤਾ ਸਹਿਤ ਕੀਤਾ ਜਾਵੇ। ਸੇਵਾ ਹਮੇਸ਼ਾ ਕਿਸੇ ਪਹਿਲੇ ਬਣਾਈ ਵਿਉਂਤ ਅਨੁਸਾਰ ਹੀ ਨਹੀਂ ਕੀਤੀ ਜਾਂਦੀ ਸਗੋਂ ਕਈ ਵਾਰ ਅਚਾਨਕ ਹੀ ਸੇਵਾ ਕਰਣ ਦਾ ਅਵਸਰ ਮਿਲ ਜਾਂਦਾ ਹੈ। ਜਿਵੇਂ ਕਿ ਸੈਰ ਤੇ ਜਾਂਦੇ ਸਮੇਂ ਕਿਸੇ ਨੂੰ ਕਿਸੇ ਦੁਰਘਟਨਾ ਦਾ ਸ਼ਿਕਾਰ ਕੋਈ ਵਿਅਕਤੀ ਮਿਲ ਜਾਂਦਾ ਹੈ।

ਕਈ ਤਾਂ ਉਸ ਦੀ ਪਰਵਾਹ ਨਹੀਂ ਕਰਦੇ ਤੇ ਆਪਣੀ ਸੈਰ ਜਾਰੀ ਰਖਦੇ ਹਨ, ਪਰ ਇੱਕ ਸੇਵਾ ਭਾਵ ਵਾਲਾ ਵਿਅਕਤੀ ਜੋ ਹਰ ਇੱਕ ਦਾ ਭਲਾ ਮੰਗਦਾ ਹੈ, ਜਿਥੋਂ ਤਕ ਕਰ ਸਕਦਾ ਹੈ ਉਸ ਦੀ ਸਹਾਇਤਾ ਕਰਦਾ ਹੈ ਤੇ ਇਸ ਦੇ ਬਦਲੇ ਕਿਸੇ ਇਨਾਮ ਜਾਂ ਸ਼ਲਾਘਾ ਦੀ ਆਸ ਨਹੀਂ ਕਰਦਾ। ਉਹ ਇਸ ਬਾਰੇ ਦੂਜਿਆਂ ਨੂੰ ਦੱਸ ਕੇ ਆਪਣੀ ਵਡਿਆਈ ਵੀ ਨਹੀਂ ਕਰਦਾ। ਸੇਵਾ ਦੀ ਰੁਚੀ ਇੱਕ ਕੁਦਰਤੀ ਦਾਤ ਹੈ।

ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥ ਗੁਰੂ ਗਰੰਥ ਸਾਹਿਬ ਅੰਗ 644 ਸੇਵਾ ਦੀਆਂ ਕਈ ਕਿਸਮਾ ਹਨ।
ਧਨ ਦੀ ਸੇਵਾ: ਕਿਰਤ ਕਰਕੇ ਵੰਡ ਛਕਣਾ, ਦਸਾਂ ਨੋਹਾਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਗੁਰੂ ਵਾਲੇ ਪਾਸੇ ਲਾਉਣਾ। ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅੰਗ 1345

ਤਨ ਦੀ ਸੇਵਾ: ਹੱਥਾਂ ਪੈਰਾਂ ਨਾਲ ਸਰਬੱਤ ਦੇ ਭਲੇ ਲਈ ਸੇਵਾ ਕਰਨੀ ਜਿਵੇਂ ਗੁਰੂ ਘਰ ‘ਚ ਜੋੜੇ ਝਾੜਨੇ, ਭਾਂਡੇ ਮਾਂਜਣ, ਲੰਗਰ ਪਕਾਉਣਾ ਤੇ ਵਰਤਾਉਣਾ। ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਣਾ॥ ਗੁਰੂ ਗਰੰਥ ਸਾਹਿਬ ਅੰਗ 748 ਮਨ ਦੀ ਸੇਵਾ: ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਵਿਸ਼ੇ-ਵਿਕਾਰਾਂ ਤੋਂ ਬਣਾਉਣਾ।
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ ਗੁਰੂ ਗਰੰਥ ਸਾਹਿਬ ਅੰਗ 918

Check Also

ਕੈਨੇਡਾ ’ਚ ਬਟਾਲਾ ਦੇ ਨੌਜਵਾਨ ਦੀ…….

ਬਟਾਲਾ ਦੇ ਬਾਉਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿਚ …