ਨਰੋਈ ਸਿਹਤ ਤੇ ਤੰਦਰੁਸਤੀ ਲਈ ਸਿਰਫ਼ ਖਾਣਾ-ਪੀਣਾ ਹੀ ਜ਼ਰੂਰੀ ਨਹੀ, ਕਦੋਂ ਅਤੇ ਕੀ ਖਾਣਾ ਹੈ, ਇਸ ਬਾਰੇ ਗਿਆਨ ਹੋਣਾ ਵੀ ਬੇਹੱਦ ਲਾਜ਼ਮੀ ਹੈ। ਸਾਡੀ ਖ਼ੁਰਾਕ ਵਿਚ ਅਨਾਜ, ਸਬਜ਼ੀਆਂ, ਦਾਲਾਂ ਤਾਂ ਹੋਣੇ ਹੀ ਚਾਹੀਦੇ ਹਨ, ਨਾਲ ਫਲ, ਦੁੱਧ, ਦਹੀਂ, ਲੱਸੀ ਤੇ ਜੂਸ ਵੀ ਖ਼ੁਰਾਕ ਨੂੰ ਪੌਸ਼ਟਿਕ ਬਣਾਉਂਦੇ ਹਨ। ਚੰਗੀ ਸਿਹਤ ਉਪਰੋਕਤ ਚੰਗੇ ਖਾਣੇ ‘ਤੇ ਤਾਂ ਨਿਰਭਰ ਕਰਦੀ ਹੀ ਹੈ, ਇਸ ਦੇ ਨਾਲ ਹੀ ਚੰਗੀ ਸਿਹਤ ਲਈ ਹੋਰ ਵੀ ਬਹੁਤ ਸਾਰੇ ਕਾਰਨ ਅਹਿਮ ਹੁੰਦੇ ਹਨ।
ਮਨੁੱਖ ਜਿੰਨੀ ਮਰਜ਼ੀ ਚੰਗੀ ਖ਼ੁਰਾਕ ਖਾ ਲਵੇ, ਜੇ ਉਸ ਦੇ ਵਿਚਾਰ ਸੰਤੁਲਿਤ ਨਹੀਂ ਅਤੇ ਸੋਚ ਉਸਾਰੂ ਹੈ ਤਾਂ ਉਹ ਕਦੇ ਵੀ ਮਾਨਸਿਕ ਤੇ ਸਰੀਰਕ ਤੌਰ ‘ਤੇ ਤੰਦਰੁਸਤ ਨਹੀਂ ਹੋ ਸਕਦਾ। ਗੁੱਸਾ, ਨਿਰਾਸ਼ਾ, ਚਿੰਤਾ, ਘਰੇਲੂ ਕਲੇਸ਼ ਮਨੁੱਖੀ ਸਿਹਤ ‘ਤੇ ਮਾੜਾ ਅਸਰ ਪਾਉਂਦੇ ਹਨ। ਚੰਗੀ ਖ਼ੁਰਾਕ ਦੇ ਨਾਲ-ਨਾਲ ਚੰਗੇ ਵਿਚਾਰ ਤੇ ਲੜਾਈ-ਝਗੜੇ ਤੋਂ ਦੂਰ ਰਹਿਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ, ਜੋ ਚੰਗੀ ਮਾਨਸਿਕ ਤੇ ਸਰੀਰਕ ਸਿਹਤ ਲਈ ਜ਼ਰੂਰੀ ਹੈ।
ਚੰਗੀ ਸਿਹਤ ਲਈ ਕੱਪੜੇ ਦਾ ਵੀ ਬਹੁਤ ਮਹੱਤਵਪੂਰਨ ਹਨ। ਕੱਪੜਾ ਮਨੁੱਖ ਲਈ ਤਨ ਢਕਣ ਦੇ ਨਾਲ-ਨਾਲ ਉਸ ਦੀ ਚੰਗੀ ਸ਼ਖ਼ਸੀਅਤ ਨੂੰ ਬਿਆਨ ਕਰਦਾ ਹੈ। ਕੱਪੜੇ ਹਮੇਸ਼ਾ ਮੌਸਮ ਅਨੁਸਾਰ ਹੀ ਪਾਉਣਾ ਚਾਹੀਦਾ ਹੈ। ਕੱਪੜੇ ਦਾ ਰੰਗ ਅਤੇ ਕੱਪੜੇ ਦੀ ਕਿਸਮ ਦਾ ਖ਼ਿਆਲ ਵੀ ਮੌਸਮ ਅਨੁਸਾਰ ਰੱਖਣਾ ਚਾਹੀਦਾ ਹੈ। ਸਰਦੀਆਂ ਵਿਚ ਮੋਟੇ ਗਰਮ ਅਤੇ ਗਰਮੀਆਂ ‘ਚ ਪਤਲੇ ਕੌਟਨ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਤਾਂ ਜੋ ਸਰੀਰ ਦਾ ਤਾਪਮਾਨ ਮੌਸਮ ਅਨੁਸਾਰ ਸਹੀ ਰਹਿ ਸਕੇ ਤੇ ਅਸੀਂ ਸਰੀਰਕ ਤੌਰ ‘ਤੇ ਤੰਦਰੁਸਤ ਰਹਿ ਸਕੀਏ।
ਮਨੁੱਖ ਜਿੰਨੀ ਮਰਜ਼ੀ ਚੰਗੀ ਖ਼ੁਰਾਕ ਖਾ ਲਵੇ, ਜੇ ਉਸ ਦੇ ਵਿਚਾਰ ਸੰਤੁਲਿਤ ਨਹੀਂ ਅਤੇ ਸੋਚ ਉਸਾਰੂ ਹੈ ਤਾਂ ਉਹ ਕਦੇ ਵੀ ਮਾਨਸਿਕ ਤੇ ਸਰੀਰਕ ਤੌਰ ‘ਤੇ ਤੰਦਰੁਸਤ ਨਹੀਂ ਹੋ ਸਕਦਾ। ਗੁੱਸਾ, ਨਿਰਾਸ਼ਾ, ਚਿੰਤਾ, ਘਰੇਲੂ ਕਲੇਸ਼ ਮਨੁੱਖੀ ਸਿਹਤ ‘ਤੇ ਮਾੜਾ ਅਸਰ ਪਾਉਂਦੇ ਹਨ। ਚੰਗੀ ਖ਼ੁਰਾਕ ਦੇ ਨਾਲ-ਨਾਲ ਚੰਗੇ ਵਿਚਾਰ ਤੇ ਲੜਾਈ-ਝਗੜੇ ਤੋਂ ਦੂਰ ਰਹਿਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ, ਜੋ ਚੰਗੀ ਮਾਨਸਿਕ ਤੇ ਸਰੀਰਕ ਸਿਹਤ ਲਈ ਜ਼ਰੂਰੀ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.