Home / ਦੁਨੀਆ ਭਰ / ਇਹ ਨੁਸਖਾ ਜਰੂਰ ਸੁਣੋ ਜੀ

ਇਹ ਨੁਸਖਾ ਜਰੂਰ ਸੁਣੋ ਜੀ

ਸਾਡੀ ਜੀਵਨਸ਼ੈਲੀ ’ਚ ਆਏ ਬਦਲਾਅ ਦੇ ਕਾਰਨ ਸ਼ੂਗਰ ਨੇ ਤੇਜ਼ੀ ਨਾਲ ਪੈਰ ਪਸਾਰੇ ਹਨ। ਸਮੁੱਚੇ ਵਿਸ਼ਵ ਦੇ ਨਾਲ ਇਹ ਦਿੱਕਤ ਭਾਰਤ ’ਚ ਇਕ ਵੱਡੀ ਸਿਹਤ ਦਿੱਕਤ ਬਣ ਚੁੱਕੀ ਹੈ। ਇਕੱਲੇ ਭਾਰਤ ’ਚ ਲਗਭਗ 6 ਕਰੋੜ ਲੋਕ ਇਸ ਚ ਹਨ । ਸ਼ੂਗਰ ਦੇ ਵਿਅਕਤੀ ਦੇ ਸਰੀਰ ’ਚ ਇੰਸੂਲਿਨ ਦੀ ਮਾਤਰਾ ਲੋੜੀਂਦੀ ਨਹੀਂ ਹੁੰਦੀ ਜਾਂ ਉਸ ਦੇ ਸਰੀਰ ਵੱਲੋਂ ਬਣਾਇਆ ਗਿਆ ਇੰਸੂਲਿਨ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ। ਅਜਿਹੇ ’ਚ ਸਰੀਰ ਦੀਆਂ ਕੋਸ਼ਿਕਾਵਾਂ ਸ਼ੂਗਰ ਨੂੰ ਜਜ਼ਬ ਨਹੀਂ ਕਰਦੀਆਂ ਅਤੇ ਖੂਨ ’ਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ।

new

ਜੀਵਨਸ਼ੈਲੀ ’ਚ ਕੁਝ ਬਦਲਾਅ ਲਿਆ ਕੇ ਸ਼ੂਗਰ ਤੋਂ ਬਚਾਅ ਕੀਤਾ ਜਾ ਸਕਦਾ ਹੈ। ਮੋਟਾਪਾ, ਖਾਸ ਕਰ ਕੇ ਕਮਰ ਦੇ ਮੋਟਾਪੇ ਨੂੰ ਘਟਾ ਕੇ ਸ਼ੂਗਰ ਦਾ ਅਸਰ ਘੱਟ ਕੀਤਾ ਜਾ ਸਕਦਾ ਹੈ। ਭੋਜਨ ’ਚ ਅਨਾਜ, ਦਾਲਾਂ, ਹਰੀਆਂ-ਪੱਤੇਦਾਰ ਸਬਜ਼ੀਆਂ, ਮੌਸਮੀ ਸਬਜ਼ੀ, ਫਲ, ਦੁੱਧ ਤੇ ਦਹੀਂ ਨਾਲ ਬਣੀਆਂ ਚੀਜ਼ਾਂ ਦੀ ਸਹੀ ਮਾਤਰਾ ’ਚ ਵਰਤੋਂ ਕਰਨੀ ਚਾਹੀਦੀ ਹੈ। ਰੋਟੀ ਬਣਾਉਣ ’ਚ ਆਟੇ ਦੇ ਨਾਲ ਚੋਕਰ ਦੀ ਵੀ ਵਰਤੋਂ ਕਰੋ। ਵੱਧ ਰੇਸ਼ੇਦਾਰ ਭੋਜਨ ਕਰੋ। ਸੇਬ, ਨਾਸ਼ਪਤੀ ਵਰਗੇ ਫਲਾਂ ਦੀ ਵਰਤੋਂ ਬਿਨਾਂ ਛਿਲਕਾ ਉਤਾਰੇ ਹੀ ਕਰੋ ਅਤੇ ਮੌਸੰਮੀ ਤੇ ਸੰਤਰੇ ਵਰਗੇ ਫਲਾਂ ਨੂੰ ਗੁੱਦੇ ਸਮੇਤ ਖਾਓ।

ਆਪਣੇ ਭੋਜਨ ’ਚ ਪੁੰਗਰੇ ਅਨਾਜ ਨੂੰ ਸ਼ਾਮਲ ਕਰੋ। ਰੋਜ਼ਾਨਾ 10 ਤੋਂ 12 ਗਲਾਸ ਪਾਣੀ ਪੀਓ। ਇਸ ਦੇ ਨਾਲ ਹੀ ਅੰਬ, ਕੇਲਾ, ਚੀਕੂ, ਲੀਚੀ, ਅੰਗੂਰ, ਸ਼ਹਿਤੂਤ, ਅਨਾਨਾਸ, ਖਜੂਰ, ਆਲੂ, ਅਰਬੀ, ਸ਼ੱਕਰਕੰਦੀ, ਸ਼ਲਗਮ, ਚੁਕੰਦਰ ਦੀ ਵਰਤੋਂ ਤੋਂ ਬਚੋ। ਖੰਡ, ਗੁੜ, ਸ਼ਹਿਦ, ਹਲਵਾ, ਕੇਕ, ਚਾਕਲੇਟ, ਜੈਮ ਦੇ ਇਲਾਵਾ ਪੁੜੀ, ਪਕੌੜਾ, ਪਰੌਂਠਾ, ਸਮੋਸਾ, ਨਮਕੀਨ, ਬਿਸਕੁਟ, ਮੂੰਗਫਲੀ, ਖਜੂਰ, ਕਿਸ਼ਮਿਸ਼, ਕਾਜੂ, ਪਿਸਤਾ, ਕ੍ਰੀਮ, ਮੱਖਣ, ਦੇਸੀ ਘਿਓ, ਲਾਲ ਮਾਸ, ਗੰਨੇ ਦਾ ਰਸ, ਡੱਬਾਬੰਦ ਜੂਸ, ਸ਼ਰਾਬ ਤੋਂ ਵੀ ਪ੍ਰਹੇਜ਼ ਕਰੋ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!