Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਕੇਦਰ ਸਰਕਾਰ ਦੀ ਆਈ ਵੱਡੀ ਸਕੀਮ

ਕੇਦਰ ਸਰਕਾਰ ਦੀ ਆਈ ਵੱਡੀ ਸਕੀਮ

ਮੋਦੀ ਸਰਕਾਰ ਦੀਆਂ ਇਹ 5 ਯੋਜਨਾਵਾਂ ਦਿੰਦੀਆਂ ਹਨ ਤੁਹਾਨੂੰ ਗਾਰੰਟੀ ਨਾਲ ਦਿੰਦੀਆਂ ਸਮਾਜਿਕ ਸੁਰੱਖਿਆ, ਵੇਖੋ ਸੂਚੀ ਅਟਲ ਪੈਨਸ਼ਨ ਯੋਜਨਾ: ਇਸ ਵਿੱਚ ਲਾਭਪਾਤਰੀ 1 ਹਜ਼ਾਰ ਤੋਂ 5 ਹਜ਼ਾਰ ਤੱਕ ਪੈਨਸ਼ਨ ਪ੍ਰਾਪਤ ਕਰ ਸਕਦਾ ਹੈ ਜਾਂ ਉਸਦੀ ਮੌਤ ਤੋਂ ਬਾਅਦ ਪੈਨਸ਼ਨ ਦੀ ਪੂਰੀ ਰਾਸ਼ੀ ਪਰਿਵਾਰਕ ਮੈਂਬਰ ਪ੍ਰਾਪਤ ਕਰ ਸਕਦੇ ਹਨ।

ਨਵੀਂ ਦਿੱਲੀ: ਭਾਵੇਂ ਕਿ ਮੋਦੀ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਅਨੇਕਾਂ ਯੌਜਨਾਵਾਂ ਨੂੰ ਉਲੀਕਿਆ ਹੈ ਅਤੇ ਹਰ ਖੇਤਰ ਵਿੱਚ ਸਰਕਾਰ ਦੀਆਂ ਯੋਜਨਾਵਾਂ ਦੀ ਚਰਚਾ ਹੋ ਰਹੀ ਹੈ। ਪਰੰਤੂ ਕੁੱਝ ਅਜਿਹੀਆਂ ਯੋਜਨਾਵਾਂ ਵੀ ਹਨ ਜਿਹੜੀਆਂ ਨੂੰ ਸਮਾਜਿਕ ਸੁਰੱਖਿਆ ਕਲਿਆਣ ਤਹਿਤ ਲਾਭਪਾਤਰੀ ਬਣਾਉਂਦੀਆਂ ਹਨ। ਹਾਲਾਂਕਿ ਇਨ੍ਹਾਂ ਬਾਰੇ ਲੋਕ ਬਹੁਤ ਘੱਟ ਜਾਣਦੇ ਹਨ। ਅਸੀਂ ਤੁਹਾਨੂੰ ਇਥੇ ਇਨ੍ਹਾਂ 5 ਯੋਜਨਾਵਾਂ ਬਾਰੇ ਦੱਸਣ ਜਾ ਰਹੇ ਹਾਂ:

ਇਨ੍ਹਾਂ 5 ਯੋਜਨਾਵਾਂ ਵਿੱਚ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਸਨਮਾਨ ਧੰਨ ਪੈਨਸ਼ਨ ਯੌਜਨਾ (PM-SYM) ਅਤੇ ਵਪਾਰੀਆਂ ਤੇ ਖੁਦ ਦਾ ਕਾਰੋਬਾਰ ਕਰਨ ਵਾਲਿਆਂ ਲਈ ਕੌਮੀ ਪੈਨਸ਼ਨ ਯੋਜਨਾ, (NPS Trader) ਹੈ। ਇਸ ਵਿੱਚ ਲਾਭਪਾਤਰੀ ਨੂੰ ਦਾਖ਼ਲੇ ਲਈ 55 ਰੁਪਏ ਤੋਂ 200 ਰੁਪਏ ਸ਼ੁਰੂਆਤੀ ਦੇਣੇ ਹੁੰਦੇ ਹਨ। ਯੋਜਨਾ ਤਹਿਤ ਲਾਭਪਾਤਰੀ ਮਹੀਨਾ 50 ਫ਼ੀਸਦੀ ਹਿੱਸਾ ਪਾ ਸਕਦਾ ਹੈ। ਕੇਂਦਰ ਵੱਲੋਂ ਵੀ ਇਸ ਵਿੱਚ ਬਰਾਬਰ ਹਿੱਸਾ ਪਾਇਆ ਜਾਂਦਾ ਹੈ। ਇਸ ਲਈ ਸਾਰੇ ਮਜ਼ਦੂਰ ਅਤੇ ਮਿਹਨਤਕਸ਼, ਜਿਨ੍ਹਾਂ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੈ ਹਿੱਸਾ ਪਾ ਸਕਦੇ ਹਨ।

ਸਕੀਮ ਵਿੱਚ 60 ਸਾਲ ਦੀ ਉਮਰ ਤੋਂ ਬਾਅਦ ਲਾਭਪਾਤਰੀ ਨੂੰ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕ ਰੱਖਦਾ ਹੈ। ਜੇਕਰ ਲਾਭਪਾਤਰੀ ਦੇ ਚਲੇ ਜਾਣ ਹੋ ਤਾਂ ਪਤੀ ਜਾਂ ਪਤਨੀ 50 ਫ਼ੀਸਦੀ ਮਹੀਨਾ ਪੈਨਸ਼ਨ ਦੇ ਹੱਕਦਾਰ ਹਨ

ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (PMJJBY): ਇਸ ਯੋਜਨਾ ਲਈ ਉਮਰ 18 ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਆਧਾਰ ਨਾਲ ਲਿੰਕ ਖਾਤਾ ਜਾਂ ਬਚਤ ਖਾਤਾ ਹੋਵੇ। ਖਾਤਾ ਦੀ ਨੈਟਬੈਂਕਿੰਗ ਵੀ ਹੋਵੇ। ਯੋਜਨਾ ਵਿੱਚ 330 ਰੁਪਏ ਪ੍ਰਤੀ ਸਾਲਾਨਾ ਦਰ ਨਾਲ ਪ੍ਰੀਮੀਅਰ ਭਰਨਾ ਪੈਂਦਾ ਹੈ। ਬੈਂਕ ਰਾਹੀਂ ਮਿਲਣ ਵਾਲੀ ਇਹ ਸਹੂਲਤ ਵਿੱਚ ਉਮੀਦਵਾਰ ਦੀ ਪੂਰਾ ਹੋਣ ‘ਤੇ 2 ਲੱਖ ਰੁਪਏ ਦਾ ਲਾਭ ਮਿਲਦਾ ਹੈ।

Check Also

ਸਤੰਬਰ ‘ਚ ਭਾਰੀ ਮੀਂਹ ਤੇ ਹੜ੍ਹ ਦੀ ਚੇਤਾਵਨੀ !

ਪੰਜਾਬ ‘ਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ, ਜਿੱਥੇ ਦਿਨ ਦੇ ਵੇਲੇ ਗਰਮੀ ਹੁੰਦੀ ਹੈ, …