Home / ਦੁਨੀਆ ਭਰ / ਪਾਥੀਆਂ ਚੜਾਉਣ ਬਦਲੇ ਪੁੱਤ ਪ੍ਰਾਪਤੀ

ਪਾਥੀਆਂ ਚੜਾਉਣ ਬਦਲੇ ਪੁੱਤ ਪ੍ਰਾਪਤੀ

ਬਹੁਤ ਸਾਰੇ ਲੋਕ ਧਾਰਮਿਕ ਭਾਵਨਾਵਾ ਨਾਲ ਜੁੜੇ ਹੁੰਦੇ ਹਨ। ਉਹ ਇਤਿਹਾਸ ਤੇ ਬਹੁਤ ਜ਼ਿਆਦਾ ਵਿਸ਼ਵਾਸ਼ ਕਰਦੇ ਹਨ। ਧਾਰਮਿਕ ਅਤੇ ਇਤਿਹਾਸਕ ਸਥਾਨਾਂ ਮਨ ਹੀ ਮਨ ਵਿਚ ਇਹ ਹਾਸਾ ਬਣੀ ਹੁੰਦੀ ਹੈ ਕਿ ਜੇਕਰ ਉਹ ਧਾਰਮਿਕ ਸਥਾਨ ਤੇ ਜਾਣਗੇ ਤਾਂ ਉਨ੍ਹਾਂ ਦੀ ਹਰ ਇੱਛਾ ਪੂਰੀ ਹੋਵੇਗੀ। ਅਜਿਹੀ ਹੀ ਇਕ ਇਤਿਹਾਸਕ ਅਤੇ ਧਾਰਮਿਕ ਸਥਾਨ ਦੀ ਬਾਰੇ ਵਿਚ ਜਾਣਾਂਗੇ।ਜਿਸ ਬਾਰੇ ਵਿੱਚੋਂ ਲੋਕਾਂ ਦੇ ਮਨਾਂ ਵਿੱਚ ਇਹ ਆਸ ਹੈ ਕਿ ਜੇਕਰ ਉਹ ਉਸ ਸਥਾਨ ਤੇ ਜਾਣਗੇ ਤਾਂ ਉਨ੍ਹਾਂ ਦੀਆਂ ਇਛਾਵਾਂ ਦੀ ਪੂਰਤੀ ਹੋਵੇਗੀ।

ਸ਼ਰਧਾਲੂਆਂ ਦੇ ਵੱਲੋਂ ਦੁਨਿਆਵੀ ਦੁੱਖਾਂ-ਕਲੇਸ਼ਾਂ ਅਤੇ ਸਰੀਰਕ ਦੁੱਖ ਦਰਦ ਨੂੰ ਦੂਰ ਕਰਨ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਅਤੇ ਇਹ ਸ਼ਰਧਾ ਰੱਖੀ ਜਾਂਦੀ ਹੈ ਕਿ ਉਨ੍ਹਾਂ ਦੀ ਅਰਦਾਸ ਜ਼ਰੂਰ ਪੂਰੀ ਹੋਵੇਗੀ ਤੇ ਦੇ ਦੁੱਖ-ਦਰਦ ਦੂਰ ਹੋਣਗੇ।ਦਰਅਸਲ ਅੰਮ੍ਰਿਤਸਰ ਦੇ ਨੇੜੇ ਪਿੰਡ ਪੰਡੋਲੀ ਵੜੈਚ ਵਿਚ ਸਥਿਤ ਗੁਰਦੁਆਰਾ ਸਾਹਿਬ ਦੀ ਮਾਨਤਾ ਇਹ ਹੈ ਸ਼ਰਧਾਲੂ ਸ਼ਰਧਾ ਦੀ ਭਾਵਨਾ ਨਾਲ ਜਿੰਨੀਆਂ ਵੀ ਇਸ ਅਸਥਾਨ ਤੇ ਪਾਥੀਆਂ ਜਾਵੇਗਾ ਉਸ ਨੂੰ ਓਨੇ ਹੀ ਪੁੱਤਾਂ ਦੀ ਬਖਸ਼ਿਸ਼ ਹੋਵੇਗੀ। ਭਾਈ ਸਾਲੂ ਜੀ ਦੀ ਬੇਰੀ ਦੇ ਸਥਾਨ ਤੇ ਗੁਰੂ ਜੀ ਵੱਲੋਂ ਇਹ ਬਚਨ ਕੀਤੇ ਗਏ ਸੀ ਕਿ ਇੱਕ ਪਾਥੀ ਇਕ ਪੁੱਤ। ਇਸ ਦਾ ਇਤਿਹਾਸ ਇਹ ਹੈ ਕਿ ਜਦੋਂ ਸਾਨੂੰ ਜੀ ਨੂੰ ਗੁਰੂ ਅਰਜਨ ਦੇਵ ਜੀ ਵੱਲੋਂ ਇਹ ਬਚਨ ਕੀਤਾ ਗਿਆ ਕਿ ਤੁਸੀਂ ਹੁਣ ਬਾਲਣ ਲਈ ਪਾਥੀਆਂ ਲੈ ਕੇ ਆਓ।

ਤਾਂ ਭਾਈ ਸਾਲੋ ਜੀ ਸੰਗਤਾਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਬਾਕੀਆਂ ਦਾ ਹੋਕਾ ਦਿੱਤਾ ਸੌਣ ਭਾਦੋਂ ਮਹੀਨੇ ਦੇ ਦਿਨ ਹੋਣ ਕਰ ਕੇ ਮੀਂਹ ਪੈ ਰਿਹਾ ਸੀ। ਬਾਲਣ ਗਿੱਲਾ ਹੋ ਗਿਆ ਸੀ। ਤਾਂ ਬਾਬਾ ਜੀ ਵੱਲੋਂ ਇਹ ਹੋਕਾ ਦਿੱਤਾ ਗਿਆ ਕਿ ਇੱਕ ਪਾਥੀ ਅਤੇ ਇਕ ਪੁੱਤ।ਇਹ ਪਿੰਡ ਜਿਹੜਾ ਕਿ ਅੰਮ੍ਰਿਤਸਰ ਤੋਂ 9 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਅਸਥਾਨ ਤੇ ਭਾਈ ਸਾਲੂ ਜੀ ਦੀ ਯਾਦ ਵਿਚ 15 ਦਿਨਾਂ ਲਈ ਮੇਲਾ ਲਗਾਇਆ ਜਾਂਦਾ ਹੈ। ਸੰਗਤਾਂ ਦੇ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ। ਇਤਿਹਾਸ ਨੂੰ ਮੰਨਦੇ ਹੋਏ ਸੰਗਤਾਂ ਦੇ ਵੱਲੋਂ ਪਾਥੀਆਂ ਚੜ੍ਹਾਈਆਂ ਜਾਂਦੀਆਂ ਹਨ ਅਤੇ ਪੁੱਤਾਂ ਦੀ ਬਖਸ਼ਿਸ਼ ਲਈ ਜਾਂਦੀ ਹੈ।

Check Also

ਕੈਨੇਡਾ ’ਚ ਬਟਾਲਾ ਦੇ ਨੌਜਵਾਨ ਦੀ…….

ਬਟਾਲਾ ਦੇ ਬਾਉਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿਚ …