Home / ਪੰਜਾਬੀ ਖਬਰਾਂ / ਕੈਨੇਡਾ ਤੋਂ ਆਈ ਵੱਡੀ ਅਪਡੇਟ

ਕੈਨੇਡਾ ਤੋਂ ਆਈ ਵੱਡੀ ਅਪਡੇਟ

ਦੱਸ ਦੇਈਏ ਕੀ ਜਿਆਦਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਜ਼ਿੰਦਗੀ ਬਣਾਉਣਾ ਚਾਹੁੰਦੇ ਹਨ ਅਤੇ ਖਾਸ ਕਰਕੇ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਜਾਂਦੇ ਹਨ। ਕੋਈ ਚੰਗੀ ਪੜ੍ਹਾਈ ਲਈ ਕੈਨੇਡਾ ਜਾਂਦਾ ਹੈ ਅਤੇ ਕੋਈ ਭਾਰਤ ਵਿੱਚ ਬੇਰੋਜ਼ਗਾਰੀ ਦੀ ਮਾਰ ਤੋਂ ਤੰਗ ਆਕੇ ਇਹ ਰਾਹ ਚੁਣਦਾ ਹੈ ਅਤੇ ਕੈਨੇਡਾ ਜਾਕੇ ਕੰਮ ਕਰਨਾ ਚਾਹੁੰਦਾ ਹੈ।

ਪਰ ਹੁਣ ਕੈਨੇਡਾ ਗਏ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਰੇ ਨੌਜਵਾਨਾਂ ਦਾ ਸੁਪਨਾ ਕੈਨੇਡਾ ਜਾਕੇ ਪੱਕੇ ਹੋਣਾ ਅਤੇ ਵਰਕ ਪਰਮਿਟ ਪ੍ਰਾਪਤ ਕਰਨਾ ਹੁੰਦਾ ਹੈ। ਦੱਸ ਦੇਈਏ ਕਿ ਕੈਨੇਡਾ ਵਿਚ ਕਿਊਬਕ ਹੀ ਇਕ ਅਜਿਹਾ ਪ੍ਰਾਂਤ ਹੈ ਜਿੱਥੇ ਪ੍ਰਾਈਵੇਟ ਕਾਲਜਾਂ ਤੋਂ ਪੜ੍ਹਾਈ ਖ਼ਤਮ ਕਰਕੇ ਵੀ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ।

ਪਰ ਬਾਕੀ ਸਾਰੇ ਪ੍ਰਾਂਤਾਂ ਵਿਚ ਵਿਦੇਸ਼ੀ ਵਿਦਿਆਰਥਿਆਂ ਲਈ ਡੈਜ਼ੀਗਨੇਟਿਡ ਲਰਨਿੰਗ ਇੰਸਟੀਚਿਊਸ਼ਨ ਯਾਨੀ ਸਰਕਾਰ ਵਲੋਂ ਫੰਡਿੰਗ ਦਿੱਤੇ ਜਾਨ ਵਾਲੇ ਕਾਲਜਾਂ ਵਿੱਚ ਪੜ੍ਹਨਾ ਜਰੂਰੀ ਹੈ। ਪਿਛਲੇ ਕੁਝ ਸਮੇਂ ਤੋਂ ਕੁਝ ਨਿੱਜੀ ਕਾਲਜ ਵਿਦਿਅਰਥੀਆਂ ਤੋਂ ਮੋਟੀਆਂ ਫੀਸਾਂ (1 ਸਾਲ ਦੀ ਟਿਊਸ਼ਨ ਦੇ 25000 ਡਾਲਰ) ਲੈਕੇ ਦੀਵਾਲਾ ਕੱਢ ਰਹੇ ਹਨ

ਅਤੇ ਇਨ੍ਹਾਂ ਕਾਲਜਾਂ ਦੀਆਂ ਹੋਰ ਵੀ ਧਾਂਦਲੀਆਂ ਚਰਚਾ ਵਿੱਚ ਆਉਣ ਤੋਂ ਬਾਅਦ ਹੁਣ ਕੈਨੇਡਾ ਅਤੇ ਕਿਊਬਿਕ ਦੀਆਂ ਸਰਕਾਰਾਂ ਨੇ ਇਸ ਮਸਲੇ ਦਾ ਨੂੰ ਹੱਲ ਕਰਨ ਦਾ ਯਤਨ ਕੀਤਾ ਹੈ। ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਕਿਊਬਕ ਦੇ ਕਿਰਤ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਸਤੰਬਰ 2023 ਤੋਂ ਨਿੱਜੀ ਕਾਲਜਾਂ ਵਿਚ ਪੜ੍ਹਾਈ ਪੂਰੀ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਓਪਨ ਵਰਕ ਪਰਮਿਟ ਨਹੀਂ ਮਿਲ ਸਕੇਗਾ।

ਇਸ ਫੈਸਲੇ ਤੋਂ ਬਾਅਦ ਹੁਣ ਵਿਦੇਸ਼ਾਂ ਤੋਂ ਪ੍ਰਾਈਵੇਟ ਕਾਲਜਾਂ ਵਿਚ ਦਾਖਲੇ ਆਪਣੇ ਆਪ ਖ਼ਤਮ ਹੋ ਜਾਣਗੇ। ਕਿਉਂਕਿ ਲੋਕਾਂ ਦਾ ਸਾਰਾ ਧਿਆਨ ਓਪਨ ਵਰਕ ਪਰਮਿਟ ਅਤੇ ਕੈਨੇਡਾ ਦੀ PR ਵੱਲ ਹੁੰਦਾ ਹੈ। ਕਿਊਬਕ ਵਿੱਚ ਪੜ੍ਹਨ ਜਾਂ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2017 ‘ਚ 2686 ਤੋਂ ਵਧ ਕੇ 2020 ‘ਚ 14712 ਹੋ ਗਈ ਸੀ। ਇਨ੍ਹਾਂ ਵਿਚੋਂ ਜਿਆਦਾਤਰ ਨੌਜਵਾਨ ਨਿੱਜੀ ਕਾਲਜਾਂ ਵਿਚ ਦਾਖਲੇ ਲੈ ਕੇ ਗਏ ਸਨ।

ਜਦੋਂ ਕਿਸੇ ਕਾਲਜ ਵਲੋਂ ਖੱਜਲ਼-ਖੁਆਰ ਕੀਤਾ ਜਾਂਦਾ ਸੀ ਤਾਂ ਪ੍ਰੇਸ਼ਾਨ ਹੋਣ ਵਾਲੇ ਮੁੰਡੇ ਅਤੇ ਕੁੜੀਆਂ ਆਮ ਤੌਰ ‘ਤੇ ਭਾਰਤੀ ਹੀ ਹੁੰਦੇ ਸਨ। ਪਰ ਹੁਣ ਜੋ ਵਿਦਿਆਰਥੀ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹਨਗੇ ਉਨ੍ਹਾਂ ਨੂੰ ਓਪਨ ਵਰਕ ਪਰਮਿਟ ਨਹੀਂ ਮਿਲ ਸਕੇਗਾ।

Check Also

ਲਾਲ ਲਕੀਰ ਦੇ ਬਾਹਰ ਵਾਲਿਆਂ ਜ਼ਮੀਨਾਂ ਦੀ ਰਜਿਸਟਰੀ ਸ਼ੁਰੂ

ਲੰਮੇ ਸਮੇਂ ਤੋਂ ਸ਼ਹਿਰਾਂ ਵਿੱਚ ਲਾਲ ਲਕੀਰ ਦੀ ਮਾਰ ਝੱਲ ਰਹੇ ਜ਼ਮੀਨ ਮਾਲਕਾਂ ਅਤੇ ਸ਼ਹਿਰੀ …